ਕਿਸਾਨਾਂ ਦੀ ਹਿਮਾਇਤ ਹਮੇਸ਼ਾ ਕੀਤੀ ਹੈ ਤੇ ਕਰਦੇ ਰਹਾਂਗੇ : ਜੀ. ਕੇ.

12/05/2020 8:57:38 PM

ਨਵੀਂ ਦਿੱਲੀ : ਕਿਸਾਨਾਂ ਦੀਆਂ ਮੰਗਾਂ 'ਤੇ ਹਮਦਰਦੀ ਨਾਲ ਵਿਚਾਰ ਕਰ ਕਿਸਾਨ ਅੰਦੋਲਨ ਨੂੰ ਖਤਮ ਕਰਵਾਉਣ ਦੀ ਸਰਕਾਰ ਨੂੰ ਪਹਿਲ ਕਰਨੀ ਚਾਹੀਦੀ ਹੈ, ਜੇਕਰ ਕਿਸਾਨਾਂ ਨੇ ਅੰਨ ਦਾ ਉਤਪਾਦਨ ਬੰਦ ਕਰ ਦਿੱਤਾ ਤਾਂ ਦੇਸ਼ 'ਚ ਭੁੱਖਮਰੀ ਫੈਲ ਜਾਵੇਗੀ। ਜੋ ਕਿ ਦੇਸ਼ ਦੀ ਤਰੱਕੀ 'ਚ ਵੱਡੀ ਰੁਕਾਵਟ ਬਣ ਸਕਦੀ ਹੈ। ਗੁਰੂ ਨਾਨਕ ਸਾਹਿਬ ਨੇ ਖੁਦ ਖੇਤੀ ਕੀਤੀ ਸੀ, ਇਸ ਲਈ ਪੰਜਾਬ ਦਾ ਵੱਡਾ ਤਬਕਾ ਖੇਤੀ ਕਰਨ ਨੂੰ ਆਪਣੀ ਜ਼ਰੂਰਤ ਅਤੇ ਸ਼ਾਨ ਦਾ ਪ੍ਰਤੀਕ ਸਮਝਦਾ ਹੈ। ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਕਿਸਾਨ ਮੋਰਚੇ 'ਤੇ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹੋਏ ਕਿਸਾਨਾਂ ਨੂੰ ਸੰਬੋਧਿਤ ਕਰਦੇ ਹੋਏ ਉਕਤ ਵਿਚਾਰਾਂ ਦਾ ਪ੍ਰਗਟਾਵਾ ਕੀਤਾ।

ਜੀ. ਕੇ. ਨੇ ਕੁੰਡਲੀ ਅਤੇ ਗਾਜੀਪੁਰ ਬਾਰਡਰ 'ਤੇ ਕਿਸਾਨਾਂ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਦੀਆਂ ਮੰਗਾਂ ਅਤੇ ਜ਼ਰੂਰਤਾਂ ਦੀ ਜਾਣਕਾਰੀ ਵੀ ਇੱਕਠੀ ਕੀਤੀ। ਉਨ੍ਹਾਂ ਕਿਹਾ ਕਿ ਜਾਗੋ ਪਾਰਟੀ ਦੀ ਕਿਸਾਨ ਅੰਦੋਲਨ 'ਚ ਲੱਗੀਆਂ ਟੀਮਾਂ ਵਲੋਂ ਕਿਸਾਨਾਂ ਦੀਆਂ ਲੋੜਾਂ ਦੀਆਂ ਵਸਤੂਆਂ ਨੂੰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਉਪਲੱਬਧ ਕਰਵਾਇਆ ਜਾ ਰਿਹਾ ਹੈ। ਜਿਸ 'ਚ ਖਾਣ-ਪੀਣ ਦੀਆਂ ਵਸਤੂਆਂ ਦੇ ਨਾਲ ਤੋਲੀਏ, ਕੰਬਲ ਅਤੇ ਦਵਾਈਆਂ ਆਦਿ ਵੀ ਸ਼ਾਮਲ ਹਨ। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ 2 ਨਵੰਬਰ ਨੂੰ ਹੋਈ ਮੇਰੀ ਮੁਲਾਕਾਤ 'ਚ ਮੈਂ ਸਾਫ ਕਿਹਾ ਸੀ ਕਿ ਸਰਕਾਰ ਨੂੰ  ਕਿਸਾਨਾਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਅਤੇ ਪ੍ਰਧਾਨ ਮੰਤਰੀ ਨੂੰ ਖੁਦ ਕਿਸਾਨਾਂ ਦੀਆਂ ਮੰਗਾਂ ਨੂੰ ਦੇਖਣਾ ਚਾਹੀਦਾ ਹੈ। ਇਸ ਲਈ ਕਿਸਾਨਾਂ ਅਤੇ ਸਰਕਾਰ 'ਚ ਹੋ ਰਹੀ ਗੱਲਬਾਤ ਦਾ ਜਾਗੋ ਪਾਰਟੀ ਸਵਾਗਤ ਕਰਦੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜੀ. ਕੇ. ਨੇ ਕਿਹਾ ਕਿ ਮੇਰੇ ਕਮੇਟੀ ਪ੍ਰਧਾਨ ਰਹਿੰਦੇ ਹੋਏ ਜਦੋਂ ਵੀ ਕਿਸਾਨ ਅੰਦੋਲਨ ਲਈ ਦਿੱਲੀ ਆਏ, ਹਮੇਸ਼ਾ ਕਿਸਾਨਾਂ ਦੀਆਂ ਮੰਗਾਂ ਨੂੰ ਅਸੀਂ ਗੁਰੂ ਨਾਨਕ ਸਾਹਿਬ ਦੇ ਘਰ ਤੋਂ ਪੂਰਾ ਕਰਨ ਦਾ ਕੰਮ ਕੀਤਾ ਸੀ।

ਰੋਜ਼ਾਨਾ 1 ਲੱਖ ਕਿਸਾਨਾਂ ਨੂੰ ਅਸੀਂ ਲੰਗਰ ਛਕਾਉਣ ਦੇ ਨਾਲ ਨਹਾਉਣ ਅਤੇ ਰਹਿਣ ਦੀ ਵਿਵਸਥਾ ਕਰਨ 'ਚ ਕਮਰ ਨਹੀਂ ਛੱਡੀ ਸੀ। ਹਾਲਾਂਕਿ  ਸਰਕਾਰ ਨੂੰ ਇਸ ਨਾਲ ਦਿੱਕਤ ਵੀ ਹੁੰਦੀ ਸੀ ਪਰ ਅਸੀਂ ਆਉਣ ਜਾਣ ਵਾਲੀਆਂ ਸਰਕਾਰਾਂ ਦੀ ਪਰਵਾਹ ਕਰ ਗੁਰੂ ਨਾਨਕ ਦੇ ਘਰ ਤੋਂ ਜ਼ਰੂਰਤਮੰਦਾਂ ਦੀ ਸਹਾਇਤਾ ਕਰਨੀ ਬੰਦ ਨਹੀਂ ਕਰ ਸਕਦੇ ਸੀ। ਇਸ ਲਈ ਕਦੇ ਵੀ ਕਿਸੇ ਅੰਦੋਲਨ ਨੂੰ ਸਹਿਯੋਗ ਦੇਣ ਤੋਂ ਅਸੀਂ ਮਨਾ ਨਹੀਂ ਕੀਤਾ ਸੀ। ਚਾਹੇ ਅੰਦੋਲਨ ਅੰਨਾ ਹਜ਼ਾਰੇ ਦਾ ਹੋਵੇ ਜਾਂ ਬਾਬਾ ਰਾਮਦੇਵ ਦਾ, ਗੁਰੂ ਨਾਨਕ ਦੇ ਘਰ ਤੋਂ ਸਾਰਿਆਂ ਨੂੰ ਸਹਾਇਤਾ ਦਿੱਤੀ ਗਈ। ਇਸ ਲਈ ਅਸੀਂ ਅੱਜ ਵੀ ਕਿਸਾਨਾਂ ਦੇ ਨਾਲ ਖੜੇ ਹਾਂ। ਇਨ੍ਹਾਂ ਦੀਆਂ ਜਾਇਜ ਮੰਗਾਂ ਨੂੰ ਤੁਰੰਤ ਸਰਕਾਰ ਨੂੰ ਮੰਨਣਾ ਚਾਹੀਦਾ ਹੈ। 


Deepak Kumar

Content Editor

Related News