ਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਕਤਲ, ਫਲੈਟ ''ਚੋਂ ਲਹੂ-ਲੁਹਾਨ ਮਿਲੀਆਂ ਲਾਸ਼ਾਂ

Thursday, Nov 05, 2020 - 12:00 PM (IST)

ਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਕਤਲ, ਫਲੈਟ ''ਚੋਂ ਲਹੂ-ਲੁਹਾਨ ਮਿਲੀਆਂ ਲਾਸ਼ਾਂ

ਗ੍ਰੇਟਰ ਨੋਇਡਾ— ਦਿੱਲੀ ਨਾਲ ਲੱਗਦੇ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਗ੍ਰੇਟਰ ਨੋਇਡਾ ਵੈਸਟ ਦੇ ਬਿਸਰਖ ਥਾਣਾ ਇਲਾਕੇ 'ਚ ਬਜ਼ੁਰਗ ਉਮਰ ਦੇ ਜੋੜੇ ਦਾ ਕਤਲ ਕਰ ਦਿੱਤਾ ਸੀ। ਜਿਸ ਕਾਰਨ ਇਲਾਕੇ 'ਚ ਸਨਸਨੀ ਫੈਲ ਗਈ। ਇਹ ਘਟਨਾ ਇਲਾਕੇ ਦੀ ਚੈਰੀ ਕਾਊਂਟੀ ਸੋਸਾਇਟੀ 'ਚ ਬੁੱਧਵਾਰ ਯਾਨੀ ਕਿ ਕੱਲ੍ਹ ਵਾਪਰੀ। ਮ੍ਰਿਤਕਾਂ ਦਾ ਨਾਂ ਵਿਨੈ ਕੁਮਾਰ ਗੁਪਤਾ ਅਤੇ ਨੇਹਾ ਗੁਪਤਾ ਦੱਸਿਆ ਗਿਆ ਹੈ। ਪੁਲਸ ਨੇ ਦੋਹਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਦਾ ਕਹਿਣਾ ਹੈ ਕਿ ਕਿਸੇ ਨੇ ਜੋੜ ਦਾ ਕਤਲ ਸਿਰ 'ਚ ਕੋਈ ਭਾਰੀ ਚੀਜ਼ ਮਾਰ ਕੇ ਕੀਤਾ ਹੈ। ਪੁਲਸ ਨੂੰ ਮਕਾਨ 'ਚੋਂ ਪਿੱਤਲ ਦਾ ਇਕ ਦੀਵਾ ਮਿਲਿਆ ਹੈ, ਜਿਸ 'ਤੇ ਖੂਨ ਦੇ ਨਿਸ਼ਾਨ ਲੱਗੇ ਹਨ।

ਇਹ ਵੀ ਪੜ੍ਹੋ: ਦੀਵਾਲੀ ਤੋਂ ਪਹਿਲਾਂ ਹੱਸਦੇ-ਵੱਸਦੇ ਘਰ 'ਚ ਪਏ ਕੀਰਨੇ, ਧਮਾਕੇ ਮਗਰੋਂ ਡਿੱਗਿਆ ਘਰ, ਅਨਾਥ ਹੋਏ ਦੋ ਬੱਚੇ

ਘਟਨਾ ਤੋਂ ਬਾਅਦ ਮੌਕੇ 'ਤੇ ਪੁਲਸ ਸਕਵਾਇਡ ਡੌਗ, ਫੋਰੈਂਸਿਕ ਮਾਹਰ ਅਤੇ ਕ੍ਰਾਈਮ ਬਰਾਂਚ ਦੇ ਜਾਂਚਕਰਤਾ ਪਹੁੰਚੇ ਹਨ। ਪੁਲਸ ਮੁਤਾਬਕ ਸੂਚਨਾ ਦੇ ਆਧਾਰ 'ਤੇ ਉਹ ਮੌਕੇ 'ਤੇ ਪੁੱਜੇ ਤਾਂ ਫਲੈਟ 'ਚ ਲਹੂ-ਲੁਹਾਨ ਜੋੜੇ ਦੀਆਂ ਲਾਸ਼ਾਂ ਪਈਆਂ ਮਿਲੀਆਂ। ਮ੍ਰਿਤਕ ਵਿਨੈ ਦਾ ਸੋਸਾਇਟੀ ਦੀ ਮਾਰਕੀਟ ਵਿਚ ਕਰਿਆਨੇ ਦਾ ਸਟੋਰ ਸੀ, ਉਸ ਸਟੋਰ ਦੀ ਵਜ੍ਹਾਂ ਤੋਂ ਹੀ ਉਹ ਪਿਛਲੇ ਡੇਢ ਦੋ ਮਹੀਨੇ ਤੋਂ ਇਸ ਸੋਸਾਇਟੀ ਵਿਚ ਕਿਰਾਏ ਦੇ ਮਕਾਨ ਵਿਚ ਰਹਿ ਰਹੇ ਸਨ। ਸ਼ੁਰੂਆਤੀ ਜਾਂਚ ਮੁਤਾਬਕ ਇਸ ਕਤਲ ਵਿਚ ਕਿਸੇ ਜਾਣਕਾਰ ਦਾ ਹੱਥ ਹੈ, ਕਿਉਂਕਿ ਸਵੇਰੇ ਜਦੋਂ ਪਰਿਵਾਰ ਵਾਲੇ ਇੱਥੇ ਆਏ ਤਾਂ ਦਰਵਾਜ਼ਾ ਖੁੱਲ੍ਹਿਆ ਹੋਇਆ ਸੀ ਅਤੇ ਘਟਨਾ ਵਾਲੀ ਥਾਂ ਨੂੰ ਵੇਖਣ 'ਤੇ ਵੀ ਅਜਿਹਾ ਲੱਗਦਾ ਹੈ ਕਿ ਕੋਈ ਅਜਿਹਾ ਵਿਅਕਤੀ ਰਿਹਾ ਹੈ, ਜੋ ਜਾਣ-ਪਹਿਚਾਣ ਵਾਲਾ ਹੈ। ਇਸ ਲਈ ਦਰਵਾਜ਼ਾ ਖੋਲ੍ਹਿਆ ਗਿਆ ਸੀ। 

ਇਹ ਵੀ ਪੜ੍ਹੋ: ਕਮਾਲ ਦਾ ਹੁਨਰ: 14 ਸਾਲ ਦੇ ਮੁੰਡੇ ਨੇ ਬਣਾਈ LED ਬਲਬ ਬਣਾਉਣ ਦੀ ਕੰਪਨੀ, ਕਈਆਂ ਦੀ ਖੁੱਲ੍ਹੀ ਕਿਸਮਤ

ਪੁਲਸ ਦਾ ਕਹਿਣਾ ਹੈ ਕਿ ਮੌਕੇ 'ਤੇ ਘਰ ਦਾ ਸਾਮਾਨ ਬਿਖਰਿਆ ਹੋਇਆ ਨਹੀਂ ਹੈ। ਪੁਲਸ ਮੁਤਾਬਕ ਕਤਲ ਦੇ ਕਾਰਨਾਂ ਦੀ ਜਾਂਚ ਚੱਲ ਰਹੀ ਹੈ। ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਸੀ ਆਪਸੀ ਦੁਸ਼ਮਣੀ ਕਾਰਨ ਇਹ ਕਤਲ ਹੋਇਆ ਹੋਵੇ। ਪਰਿਵਾਰ ਦੇ ਲੋਕਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਕਿ ਕਿਸੇ ਨਾਲ ਪੁਰਾਣੀ ਦੁਸ਼ਮਣੀ ਤਾਂ ਨਹੀਂ ਹੈ ਹੁਣ ਤੱਕ ਕੋਈ ਗੱਲ ਨਿਕਲ ਕੇ ਸਾਹਮਣੇ ਨਹੀਂ ਆਈ ਹੈ।

ਇਹ ਵੀ ਪੜ੍ਹੋ: 'ਬਾਬਾ ਕਾ ਢਾਬਾ' ਦੇ ਮਾਲਕ 'ਤੇ ਮਾਣਹਾਨੀ ਦਾ ਦੋਸ਼, ਯੂਟਿਊਬਰ ਵਲੋਂ 3.78 ਲੱਖ ਰੁਪਏ ਦੇਣ ਦਾ ਦਾਅਵਾ


author

Tanu

Content Editor

Related News