ਅਫਗਾਨਿਸਤਾਨ ''ਚ ਸਿੱਖ ਭਾਈਚਾਰੇ ਦੇ ਅਗਵਾ ਨੇਤਾ ਰਿਹਾਅ : ਵਿਦੇਸ਼ ਮੰਤਰਾਲਾ

07/19/2020 2:11:51 AM

ਨਵੀਂ ਦਿੱਲੀ : ਅਫਗਾਨਿਸਤਾਨ 'ਚ ਸਿੱਖ ਭਾਈਚਾਰੇ ਦੇ ਨੇਤਾ ਨਿਦਾਨ ਸਿੰਘ ਸਚਦੇਵਾ ਨੂੰ ਪਿਛਲੇ ਮਹੀਨੇ ਪਾਕਤੀਆ ਸੂਬੇ ਤੋਂ ਅਗਵਾ ਕਰ ਲਿਆ ਗਿਆ ਸੀ। ਵਿਦੇਸ਼ ਮੰਤਰਾਲਾ ਨੇ ਦੱਸਿਆ ਕਿ ਅਗਵਾ ਕਰਣ ਵਾਲਿਆਂ ਨੇ ਉਨ੍ਹਾਂ ਨੂੰ ਸ਼ਨੀਵਾਰ ਨੂੰ ਰਿਹਾਅ ਕਰ ਦਿੱਤਾ। ਇਸ ਨੇ ਕਿਹਾ, ‘‘ਅਸੀਂ ਅਫਗਾਨਿਸਤਾਨ ਅਤੇ ਇਲਾਕੇ ਦੇ ਕਬਾਇਲੀ ਸਰਦਾਰਾਂ ਦੀ ਪ੍ਰਸ਼ੰਸਾ ਕਰਦੇ ਹਾਂ ਜਿਨ੍ਹਾਂ ਦੀ ਕੋਸ਼ਿਸ਼ ਨਾਲ ਨਿਦਾਨ ਸਿੰਘ ਦੀ ਸੁਰੱਖਿਅਤ ਰਿਹਾਈ ਹੋ ਗਈ।’’ ਮੰਤਰਾਲਾ ਨੇ ਇੱਕ ਬਿਆਨ 'ਚ ਕਿਹਾ ਕਿ ਬਾਹਰੀ ਸਮਰਥਕਾਂ ਦੇ ਇਸ਼ਾਰੇ 'ਤੇ ਅੱਤਵਾਦੀਆਂ ਵੱਲੋਂ ਘੱਟ ਗਿਣਤੀ ਭਾਈਚਾਰੇ ਦੇ ਮੈਬਰਾਂ ਨੂੰ ‘‘ਨਿਸ਼ਾਨਾ ਬਣਾਉਣਾ ਅਤੇ ਉਨ੍ਹਾਂ ਦਾ ਉਤਪੀੜਨ’’ ਕਰਨਾ ਗੰਭੀਰ ਚਿੰਤਾ ਦੀ ਗੱਲ ਹੈ। ਇਸ ਨੇ ਕਿਹਾ, ‘‘ਹਾਲ ਹੀ 'ਚ ਭਾਰਤ ਨੇ ਫ਼ੈਸਲਾ ਕੀਤਾ ਹੈ ਕਿ ਅਫਗਾਨਿਸਤਾਨ 'ਚ ਸੁਰੱਖਿਆ ਖਤਰੇ ਦਾ ਸਾਹਮਣਾ ਕਰਣ ਵਾਲੇ ਅਫਗਾਨੀ ਹਿੰਦੂਆਂ ਅਤੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਉਹ ਵਾਪਸ ਭਾਰਤ ਆਉਣ ਦੀ ਸਹੂਲਤ ਦੇਵੇਗਾ।’’ ਅਫਗਾਨਿਸਤਾਨ 'ਚ ਹਿੰਦੂਆਂ ਅਤੇ ਸਿੱਖਾਂ ਦੇ ਨੇਤਾ ਸਚਦੇਵਾ ਨੂੰ 22 ਜੂਨ ਨੂੰ ਪਾਕਤੀਆ ਸੂਬੇ ਦੇ ਚਮਕਾਉਣੀ ਜ਼ਿਲ੍ਹੇ ਤੋਂ ਅਗਵਾਹ ਕਰ ਲਿਆ ਗਿਆ ਸੀ।
 


Inder Prajapati

Content Editor

Related News