ਵਿਆਹ ਸਮਾਗਮਾਂ ''ਚ ਖੁਸ਼ੀ ਮੌਕੇ ਫਾਇਰਿੰਗ ''ਤੇ ਖਾਪਾਂ ਨੇ ਲਾਈ ਪਾਬੰਦੀ, ਦਿੱਤੀ ਸਖ਼ਤ ਚਿਤਾਵਨੀ

Monday, Dec 16, 2024 - 05:51 PM (IST)

ਵਿਆਹ ਸਮਾਗਮਾਂ ''ਚ ਖੁਸ਼ੀ ਮੌਕੇ ਫਾਇਰਿੰਗ ''ਤੇ ਖਾਪਾਂ ਨੇ ਲਾਈ ਪਾਬੰਦੀ, ਦਿੱਤੀ ਸਖ਼ਤ ਚਿਤਾਵਨੀ

ਹਿਸਾਰ- ਆਏ ਦਿਨ ਵਿਆਹ ਸਮਾਗਮਾਂ 'ਚ ਫਾਇਰਿੰਗ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸ ਕਾਰਨ ਹਰਿਆਣਾ ਦੇ ਖਾਪਾਂ ਨੇ ਫਾਇਰਿੰਗ 'ਤੇ ਵੱਡਾ ਫੈਸਲਾ ਲਿਆ ਹੈ। ਹਰਿਆਣਾ ਦੇ ਚਰਖੀ ਦਾਦਰੀ 'ਚ ਖਾਪ ਨੇ ਵਿਆਹ ਸਮਾਗਮਾਂ 'ਚ ਗੋਲੀ ਚਲਾਉਣ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾ ਦਿੱਤੀ ਹੈ, ਜੇਕਰ ਕੋਈ ਵਿਅਕਤੀ ਕਿਸੇ ਵੀ ਸਮਾਰੋਹ 'ਚ ਹਥਿਆਰ ਲੈ ਕੇ ਆਉਂਦਾ ਹੈ ਤਾਂ ਖਾਪ ਉਸ ਨੂੰ ਜੁਰਮਾਨਾ ਕਰੇਗਾ ਅਤੇ ਪੁਲਸ ਨੂੰ ਸੂਚਿਤ ਕਰੇਗਾ।

ਇਸ ਮਾਮਲੇ ਨੂੰ ਲੈ ਕੇ ਚਰਖੀ ਦਾਦਰੀ ਦੀ ਸਰਬ-ਜਾਤੀ ਖਾਪ ਅਠਗਾਮਾ ਘਸੌਲਾ ਅਤੇ ਸਰਬ-ਜਾਤੀ ਖਾਪ ਫੋਗਾਟ ਮਹਾਪੰਚਾਇਤ ਨੇ ਵਿਆਹਾਂ ਦੀਆਂ ਖੁਸ਼ੀਆਂ 'ਚ ਫਾਇਰਿੰਗ 'ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ। ਬੀਤੇ ਦਿਨੀਂ ਘਸੌਲਾ ਪਿੰਡ ਦੇ ਪੰਚਾਇਤ ਭਵਨ ਵਿਚ ਪ੍ਰਧਾਨ ਰਣਬੀਰ ਘਸੌਲਾ ਨੇ ਕਿਹਾ ਕਿ ਆਏ ਦਿਨ ਫਾਇਰਿੰਗ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਪਿਛਲੇ ਕੁਝ ਦਿਨਾਂ ਵਿਚ ਪਾਨੀਪਤ, ਜੀਂਦ ਅਤੇ ਚਰਖੀ ਦਾਦਰੀ ਵਿਚ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਚਰਖੀ ਦਾਦਰੀ ਵਿਚ 14 ਸਾਲਾ ਕੁੜੀ ਦੀ ਜਾਨ ਚੱਲੀ ਗਈ ਸੀ। 

ਪ੍ਰਧਾਨ ਨੇ ਕਿਹਾ ਕਿ ਖੁਸ਼ੀ 'ਚ ਫਾਇਰਿੰਗ ਕਰਨਾ ਖਤਰੇ ਤੋਂ ਖਾਲੀ ਨਹੀਂ ਹੈ। ਅਜਿਹੇ ਵਿਚ ਖੁਸ਼ੀ ਵਿਚ ਫਾਇਰਿੰਗ ਨੂੰ ਰੋਕਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਫਿਰ ਵੀ ਜੇਕਰ ਕੋਈ ਵਿਅਕਤੀ ਫਾਇਰਿੰਗ ਕਰਦਾ ਹੈ ਤਾਂ ਉਸ ਨੂੰ ਜੁਰਮਾਨਾ ਅਤੇ ਇੱਥੋਂ ਤੱਕ ਕਿ ਬਾਈਕਾਟ ਤੱਕ ਦਾ ਫੈਸਲਾ ਲਿਆ ਜਾਵੇਗਾ। ਇਸ ਤੋਂ ਇਲਾਵਾ ਖਾਪ ਪੁਲਸ ਨੂੰ ਵੀ ਸੂਚਿਤ ਕਰੇਗੀ।


author

Tanu

Content Editor

Related News