ਹਰਿਆਣਾ ਦੇ ਅੰਬਾਲਾ ''ਚ ਇਕ ਪੁਲ ''ਤੇ ਖਾਲਿਸਤਾਨੀ ਝੰਡਾ ਮਿਲਿਆ

Sunday, Mar 05, 2023 - 10:49 AM (IST)

ਹਰਿਆਣਾ ਦੇ ਅੰਬਾਲਾ ''ਚ ਇਕ ਪੁਲ ''ਤੇ ਖਾਲਿਸਤਾਨੀ ਝੰਡਾ ਮਿਲਿਆ

ਅੰਬਾਲਾ (ਭਾਸ਼ਾ)- ਹਰਿਆਣਾ ਦੇ ਅੰਬਾਲਾ ਜ਼ਿਲ੍ਹੇ 'ਚ ਅੰਮ੍ਰਿਤਸਰ-ਦਿੱਲੀ ਰਾਸ਼ਟਰੀ ਰਾਜਮਾਰਗ 'ਤੇ ਬਣ ਇਕ ਪੁਲ 'ਤੇ ਸ਼ਨੀਵਾਰ ਨੂੰ ਖਾਲਿਸਤਾਨੀ ਝੰਡਾ ਮਿਲਣ ਤੋਂ ਬਾਅਦ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਇਸ ਬਾਰੇ ਜਾਣਕਾਰੀ ਮੰਗੀ ਹੈ। 

ਇਹ ਵੀ ਪੜ੍ਹੋ : NIA ਨੇ ਜੰਮੂ ਕਸ਼ਮੀਰ ਦੇ ਕੁਪਵਾੜਾ ’ਚ ਹਿਜ਼ਬੁਲ ਕਮਾਂਡਰ ਬਸ਼ੀਰ ਦੀ ਜਾਇਦਾਦ ਕੀਤੀ ਕੁਰਕ

ਉਨ੍ਹਾਂ ਦੱਸਿਆ ਕਿ ਅੰਬਾਲਾ ਸ਼ਹਿਰ ਕੋਲ ਸ਼ੰਭੂ ਟੋਲ ਪਲਾਜਾ ਕੋਲ ਬਣੇ ਇਸ ਪੁਲ 'ਤੇ ਕੁਝ ਖਾਲਿਸਤਾਨ ਸਮਰਥਕ ਨਾਅਰੇ ਵੀ ਲਿਖੇ ਹੋਏ ਹਨ। ਪੁਲਸ ਨੇ ਦੱਸਿਆ ਕਿ ਇਸ ਸੰਬੰਧ 'ਚ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਨੇ ਸੂਚਨਾ ਇਕੱਠਾ ਕਰਨ ਤੋਂ ਬਾਅਦ ਝੰਡਾ ਉਤਾਰ ਦਿੱਤਾ ਹੈ ਅਤੇ ਨਾਅਰਿਆਂ ਨੂੰ ਮਿਟਾ ਦਿੱਤਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News