ਖਾਲਿਸਤਾਨ ਹਮਾਇਤੀਆਂ ਨੂੰ ਹਥਿਆਰ ਮੁਹੱਈਆ ਕਰਵਾਉਣ ਵਾਲਾ ਗੁੱਡੂ ਗ੍ਰਿਫਤਾਰ

Sunday, Feb 17, 2019 - 02:09 AM (IST)

ਖਾਲਿਸਤਾਨ ਹਮਾਇਤੀਆਂ ਨੂੰ ਹਥਿਆਰ ਮੁਹੱਈਆ ਕਰਵਾਉਣ ਵਾਲਾ ਗੁੱਡੂ ਗ੍ਰਿਫਤਾਰ

ਲਖਨਊ, (ਭਾਸ਼ਾ)- ਉੱਤਰ ਪ੍ਰਦੇਸ਼ ਅੱਤਵਾਦ ਰੋਕੂ ਦਸਤਾ ਅਤੇ ਪੰਜਾਬ ਪੁਲਸ ਦੇ ਸੂਬਾ ਵਿਸ਼ੇਸ਼ ਮੁਹਿੰਮ ਸੈੱਲ ਅੰਮ੍ਰਿਤਸਰ ਦੀ ਸਾਂਝੀ ਮੁਹਿੰਮ 'ਚ ਖਾਲਿਸਤਾਨ ਹਮਾਇਤੀਆਂ ਨੂੰ ਹਥਿਆਰ ਮੁਹੱਈਆ ਕਰਵਾਉਣ ਦੇ ਦੋਸ਼ 'ਚ ਸੰਜੇ ਰਾਠੀ ਉਰਫ ਗੁੱਡੂ ਨੂੰ ਸੂਬੇ ਦੇ ਮੁਜ਼ੱਫਰਨਗਰ ਜ਼ਿਲੇ ਦੇ ਇਟਾਵਾ ਪਿੰਡ ਤੋਂ ਗ੍ਰਿਫਤਾਰ ਕੀਤਾ ਗਿਆ। ਉੱਤਰ ਪ੍ਰਦੇਸ਼ ਅੱਤਵਾਦ ਰੋਕੂ ਦਸਤੇ ਦੇ ਇੰਸਪੈਕਟਰ ਜਨਰਲ ਅਸੀਮ ਅਰੁਨ ਨੇ ਦੱਸਿਆ ਕਿ ਪੰਜਾਬ ਪੁਲਸ ਦੇ ਸੂਬਾ ਵਿਸ਼ੇਸ਼ ਮੁਹਿੰਮ ਸੈੱਲ ਅੰਮ੍ਰਿਤਸਰ ਨੇ ਖਾਲਿਸਤਾਨ ਹਮਾਇਤੀ 2 ਵਿਅਕਤੀਆਂ ਦਲਜੀਤ ਸਿੰਘ ਉਰਫ ਬੱਬਲ ਤੇ ਸਤਨਾਮ ਸਿੰਘ ਉਰਫ ਮਨੀ (ਦੋਵੇਂ ਵਾਸੀ ਜ਼ਿਲਾ ਅੰਮ੍ਰਿਤਸਰ) ਨੂੰ ਗ੍ਰਿਫਤਾਰ ਕੀਤਾ ਹੈ, ਜੋ ਖਾਲਿਸਤਾਨ ਦੀ ਮੰਗ 'ਤੇ ਰੈਫਰੈਂਡਮ 2020 ਨਾਲ ਜੁੜੇ ਹਨ। ਦੋਵੇਂ ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਦੇ ਰਹਿਣ ਵਾਲੇ ਹਨ। ਇਨ੍ਹਾਂ ਦੋਵਾਂ ਨੇ ਪੁੱਛਗਿੱਛ 'ਚ ਪੰਜਾਬ ਪੁਲਸ ਨੂੰ ਦੱਸਿਆ ਕਿ ਇਨ੍ਹਾਂ ਨੂੰ ਮੁਜ਼ੱਫਰਨਗਰ ਦੇ ਗੁੱਡੂ ਉਰਫ ਸੰਜੇ ਰਾਠੀ ਨੇ ਨਾਜਾਇਜ਼ ਪਿਸਤੌਲ ਵੇਚੇ ਸਨ, ਜਦ ਕਿ ਗੁੱਡੂ ਅੰਮ੍ਰਿਤਸਰ ਦੇ ਕਈ ਅਪਰਾਧੀਆਂ ਨੂੰ 30-35 ਨਾਜਾਇਜ਼ ਪਿਸਤੌਲ ਸਪਲਾਈ ਕਰ ਚੁੱਕਾ ਹੈ।


author

KamalJeet Singh

Content Editor

Related News