‘ਨੂਪੁਰ ਦਾ ਸਿਰ ਕਲਮ ਕਰਨ ਵਾਲੇ ਨੂੰ ਆਪਣਾ ਘਰ ਦੇਵਾਂਗਾ’, ਕਹਿਣ ਵਾਲਾ ਦਰਗਾਹ ਦਾ ਖਾਦਿਮ ਗ੍ਰਿਫ਼ਤਾਰ

Wednesday, Jul 06, 2022 - 09:56 AM (IST)

‘ਨੂਪੁਰ ਦਾ ਸਿਰ ਕਲਮ ਕਰਨ ਵਾਲੇ ਨੂੰ ਆਪਣਾ ਘਰ ਦੇਵਾਂਗਾ’, ਕਹਿਣ ਵਾਲਾ ਦਰਗਾਹ ਦਾ ਖਾਦਿਮ ਗ੍ਰਿਫ਼ਤਾਰ

ਨਵੀਂ ਦਿੱਲੀ– ਦੇਸ਼ ਭਰ ’ਚ ਪੈਗੰਬਰ ਮੁਹੰਮਦ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਨੂਪਰੁ ਸ਼ਰਮਾ ਵਿਰੁੱਧ ਵਿਰੋਧ ਪ੍ਰਦਰਸ਼ਨ ਚਲ ਰਿਹਾ ਹੈ।  ਇਸ ਦਰਮਿਆਨ ਭਾਜਪਾ ਨੇਤਾ ਨੂਪੁਰ ਖ਼ਿਲਾਫ਼ ਭੜਕਾਊ ਬਿਆਨ ਦੇਣ ਦੇ ਦੋਸ਼ ’ਚ ਰਾਜਸਥਾਨ ਦੀ ਅਜਮੇਰ ਪੁਲਸ ਨੇ ਅਜਮੇਰ ਦਰਗਾਹ ਦੇ ਖਾਦਿਮ ਸਲਮਾਨ ਚਿਸ਼ਤੀ ਨੂੰ ਗ੍ਰਿਫਤਾਰ ਕੀਤਾ ਹੈ। ਸਲਮਾਨ ਨੇ ਨੂਪੁਰ ਸ਼ਰਮਾ ਖ਼ਿਲਾਫ਼ ਭੜਕਾਊ ਪੋਸਟ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਸੀ। ਦੋਸ਼ੀ ਸਲਮਾਨ ਨੇ ਨੂਪੁਰ ਦਾ ਕਤਲ ਕਰਨ ਵਾਲੇ ਨੂੰ ਆਪਣਾ ਘਰ ਦੇਣ ਦੀ ਗੱਲ ਆਖੀ ਸੀ। 

ਇਹ ਵੀ ਪੜ੍ਹੋ- ਅਜਮੇਰ ਦਰਗਾਹ ਦੇ ਖਾਦਿਮ ਦਾ ਵਿਵਾਦਿਤ ਵੀਡੀਓ ਵਾਇਰਲ, ਨੂਪੁਰ ਸ਼ਰਮਾ ਦਾ ਸਿਰ ਕਲਮ ਕਰਨ ਦੀ ਦਿੱਤੀ ਧਮਕੀ

ਜਿਸ ਤੋਂ ਬਾਅਦ ਮੰਗਲਵਾਰ ਨੂੰ ਪੁਲਸ ਨੇ ਆਪਣੀ ਦੋਸ਼ੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਲਗਾਤਾਰ ਕੋਸ਼ਿਸ਼ ਤੇਜ਼ ਕੀਤੀ। ਸਲਮਾਨ ਚਿਸ਼ਤੀ ਨੂੰ ਪੁਲਸ ਨੇ ਖਾਦਿਮ ਮੁਹੱਲਾ ਸਥਿਤ ਆਪਣੇ ਘਰ ਤੋਂ ਗ੍ਰਿਫਤਾਰ ਕਰ ਲਿਆ ਗਿਆ। ਸਲਮਾਨ ਚਿਸ਼ਤੀ ਇਕ ਹਿਸਟਰੀਸ਼ੀਟਰ ਹੈ। ਉਹ ਵੀਡੀਓ ’ਚ ਨੂਪੁਰ ਦਾ ਸਿਰ ਕਲਮ ਕਰਨ ਵਾਲਿਆਂ ਨੂੰ ਆਪਣਾ ਘਰ ਦੇਣ ਦੀ ਗੱਲ ਕਹਿੰਦਾ ਨਜ਼ਰ ਆਇਆ ਸੀ। ਨੂਪੁਰ ਸ਼ਰਮਾ ਖ਼ਿਲਾਫ਼ ਉਸ ਦੇ ਵੀਡੀਓ ਮਾਮਲੇ ’ਚ ਪੁਲਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।

 


author

Tanu

Content Editor

Related News