ਪਤਨੀ ਦੇ ਕਤਲ ਦੇ ਮੁੱਖ ਗਵਾਹ ਨੂੰ ਸੋਨੀਪਤ ਕੋਰਟ ਦੇ ਬਾਹਰ ਬਾਈਕ ਸਵਾਰਾਂ ਨੇ ਮਾਰੀ ਗੋਲੀ

Friday, Apr 22, 2022 - 04:35 PM (IST)

ਪਤਨੀ ਦੇ ਕਤਲ ਦੇ ਮੁੱਖ ਗਵਾਹ ਨੂੰ ਸੋਨੀਪਤ ਕੋਰਟ ਦੇ ਬਾਹਰ ਬਾਈਕ ਸਵਾਰਾਂ ਨੇ ਮਾਰੀ ਗੋਲੀ

ਸੋਨੀਪਤ (ਭਾਸ਼ਾ)- ਹਰਿਆਣਾ ਦੇ ਸੋਨੀਪਤ 'ਚ ਸ਼ੁੱਕਰਵਾਰ ਨੂੰ ਇਕ ਅਦਾਲਤ ਕੰਪਲੈਕਸ ਦੇ ਬਾਹਰ ਮੋਟਰਸਾਈਕਲ ਸਵਾਰ 2 ਹਮਲਾਵਰਾਂ ਨੇ ਆਪਣੀ ਪਤਨੀ ਦੇ ਕਤਲ ਦੇ ਮੁੱਖ ਗਵਾਹ 43 ਸਾਲਾ ਇਕ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਸੋਨੀਪਤ ਦੇ ਮੁਕਿਨਪੁਰ ਪਿੰਡ ਵਾਸੀ ਵੇਦ ਪ੍ਰਕਾਸ਼ ਆਪਣੀ ਪਤਨੀ ਦੇ ਕਤਲ ਦੇ ਮਾਮਲੇ 'ਚ ਸੁਣਵਾਈ ਲਈ ਜਾ ਰਹੇ ਸਨ, ਉਦੋਂ ਬਾਈਕ ਸਵਾਰਾਂ ਨੇ ਉਨ੍ਹਾਂ ਨੂੰ ਤਿੰਨ ਗੋਲੀਆਂ ਮਾਰੀਆਂ ਅਤੇ ਫਰਾਰ ਹੋ ਗਏ।

ਸੋਨੀਪਤ ਦੀ ਐਡੀਸ਼ਨ ਪੁਲਸ ਸੁਪਰਡੈਂਟ ਨਿਕਿਤ ਖੱਟੜ ਨੇ ਕਿਹਾ,''ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤ ਐਲਾਨ ਕਰ ਦਿੱਤਾ ਗਿਆ।'' ਉਨ੍ਹਾਂ ਦੱਸਿਆ ਕਿ ਘਟਨਾ ਕੋਰਟ ਕੰਪਲੈਕਸ ਦੇ ਬਾਹਰ ਹੋਈ। ਪਿਛਲੇ ਸਾਲ ਵੇਦ ਪ੍ਰਕਾਸ਼ ਦੀ ਪਤਨੀ ਦਾ ਕਤਲ ਕਰ ਦਿੱਤਾ ਗਿਆ ਸੀ।


author

DIsha

Content Editor

Related News