ਕੇਰਲ ਦੇ ਇਕ ਸਕੂਲ ’ਚ ‘ਸਰ’ ਤੇ ‘ਮੈਡਮ’ ਕਹਿਣ ’ਤੇ ਲੱਗੀ ਰੋਕ, ਜਾਣੋ ਵਜ੍ਹਾ
Sunday, Jan 09, 2022 - 11:55 AM (IST)
ਪਲੱਕੜ– ਕੇਰਲ ਦੇ ਪਲੱਕੜ ਜ਼ਿਲ੍ਹੇ ਦੇ ਇਕ ਸਕੂਲ ਨੇ ਆਪਣੇ ਵਿਦਿਆਰਥੀਆਂ ਨੂੰ ਅਧਿਆਪਕਾਂ ਨੂੰ ‘ਸਰ’ ਜਾਂ ‘ਮੈਡਮ’ ਕਹਿਣ ਦੀ ਬਜਾਏ ‘ਟੀਚਰ’ ਕਹਿਣ ਲਈ ਕਿਹਾ ਹੈ। ਜ਼ਿਲ੍ਹੇ ਦੇ ਇਕ ਪਿੰਡ ਓਲਾਸਸੇਰੀ ਦਾ ਸਰਕਾਰੀ ਮਦਦ ਪ੍ਰਾਪਤ ਸੀਨੀਅਰ ਬੇਸਿਕ ਸਹਿ-ਸਿੱਖਿਆ ਵਾਲਾ ਸਕੂਲ ਸੂਬੇ ਦਾ ਪਹਿਲਾ ਅਜਿਹਾ ਸਕੂਲ ਬਣ ਗਿਆ ਹੈ, ਜਿਥੇ ਉਕਤ ਨਿਯਮਾਂ ਨੂੰ ਲਾਗੂ ਕੀਤਾ ਗਿਆ ਹੈ। ਇਸ ਸਕੂਲ ’ਚ ਵਿਦਿਆਰਥੀਆਂ ਦੀ ਗਿਣਤੀ 300 ਹੈ। 9 ਮਹਿਲਾ ਅਧਿਆਪਕ ਅਤੇ 8 ਮਰਦ ਅਧਿਆਪਕ ਇਥੇ ਵਿਦਿਆਰਥੀਆਂ ਨੂੰ ਸਿੱਖਿਆ ਦਿੰਦੇ ਹਨ।
ਇਹ ਵੀ ਪੜ੍ਹੋ : ਚੋਣ ਕਮਿਸ਼ਨ ਵਲੋਂ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ
ਸਕੂਲ ਦੇ ਪ੍ਰਿੰਸੀਪਲ ਵੇਣੂਗੋਪਾਲ ਨੇ ਦੱਸਿਆ ਕਿ ਉਕਤ ਸੁਝਾਅ ਇਕ ਮਰਦ ਸਟਾਫ਼ ਮੈਂਬਰ ਨੇ ਦਿੱਤਾ ਸੀ। ਉਨ੍ਹਾਂ ਮਰਦ ਅਧਿਆਪਕਾਂ ਨੂੰ ‘ਸਰ’ ਅਤੇ ਮਹਿਲਾ ਅਧਿਆਪਕਾਂ ਨੂੰ ‘ਮੈਡਮ’ ਕਹਿਣ ਦੀ ਪੁਰਾਣੀ ਬਸਤੀਵਾਦ ਦੀ ਰਵਾਇਤ ਨੂੰ ਖ਼ਤਮ ਕਰਨ ਦੀ ਬੇਨਤੀ ਕੀਤੀ ਸੀ। ਇਸ ਦਾ ਮੁੱਖ ਮੰਤਵ ਮਰਦ ਅਤੇ ਮਹਿਲਾ ਅਧਿਆਪਕਾਂ ਵਿਚ ਬਰਾਬਰੀ ਲਿਆਉਣਾ ਸੀ। ਅਸੀਂ ਵਿਦਿਆਰਥੀਆਂ ਨੂੰ ‘ਸਰ’ ਜਾਂ ‘ਮੈਡਮ’ ਦੀ ਥਾਂ ‘ਟੀਚਰ’ ਸ਼ਬਦ ਦੀ ਵਰਤੋਂ ਕਰਨ ਲਈ ਕਿਹਾ। ਇਸ ਦਾ ਸ਼ੁਰੂ ਵਿਚ ਕੁਝ ਵਿਰੋਧ ਹੋਇਆ ਸੀ ਪਰ ਹੁਣ ਸਭ ਵਿਦਿਆਰਥੀ ‘ਟੀਚਰ’ ਸ਼ਬਦ ਦੀ ਵਰਤੋਂ ਕਰਦੇ ਹਨ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ