ਕੇਰਲ ਨੰਨ ਰੇਪ ਕੇਸ:ਦੋਸ਼ੀ ਬਿਸ਼ਪ ਗ੍ਰਿਫਤਾਰ, ਅੱਜ ਹੋ ਸਕਦੀ ਹੈ ਕੋਰਟ 'ਚ ਪੇਸ਼ੀ

09/22/2018 10:57:55 AM

ਨਵੀਂ ਦਿੱਲੀ— ਇਕ ਨੰਨ ਨਾਲ ਬਲਾਤਕਾਰ ਦੇ ਦੋਸ਼ੀ ਬਿਸ਼ਪ ਫ੍ਰੈਂਕੋ ਨੂੰ ਸ਼ੁੱਕਰਵਾਰ ਰਾਤ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਨੇ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਕੋਂ ਲਗਤਾਰ ਚਲ ਰਹੀ ਪੁੱਛਗਿੱਛ ਤੋਂ ਬਾਅਦ ਪੁਲਸ ਨੇ 54 ਸਾਲਾ ਮੁਲੱਕਲ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਇਕ ਦਿਨ ਪਹਿਲਾਂ ਪੋਪ ਨੇ ਮੁਲੱਕਲ ਨੂੰ ਪਾਦਰੀ ਦੀ ਅਹੁਦੇ ਤੋਂ ਵੀ ਹਟਾ ਦਿੱਤਾ ਸੀ। ਮੰਨਿਆ ਜਾ ਰਿਹਾ ਹੈ ਕਿ ਅੱਜ ਉਨ੍ਹਾਂ ਦੀ ਪੇਸ਼ੀ ਕੋਟ 'ਚ ਹੋ ਸਕਦੀ ਹੈ।

ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਕੋਟੱਅਮ ਦੇ ਐੱਸ.ਪੀ. ਹਰਿ ਸ਼ੰਕਰ ਨੇ ਮਾਮਲੇ 'ਚ ਦੱਸਿਆ ਕਿ ਹੁਣ ਤਕ ਦੇ ਸਬੂਤਾਂ ਅਤੇ ਤਿੰਨ ਦਿਨਾਂ ਤੋਂ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਅਸੀਂ ਬਿਸ਼ਪ ਫ੍ਰੈਂਕੋ ਨੂੰ ਗ੍ਰਿਫਤਾਰ ਕਰ ਲਿਆ ਹੈ। ਅਸੀਂ ਉਨ੍ਹਾਂ ਦੀ ਮੈਡੀਕਲ ਜਾਂਚ ਵੀ ਕਰਵਾਈ ਹੈ। ਜਾਂਚ ਅੱਗੇ ਵੀ ਜਾਰੀ ਰਹੇਗੀ। ਉਨ੍ਹਾਂ ਨੂੰ ਕੱਲ ਸਵੇਰੇ ਕੋਰਟ 'ਚ ਪੇਸ਼ ਕੀਤਾ ਜਾਵੇਗਾ।

ਪੁਲਸ ਨੂੰ ਹੁਣ ਤਕ ਬਿਸ਼ਪ ਤੋਂ ਕੀ ਜਾਣਕਾਰੀ ਪ੍ਰਾਪਤ ਹੋਈ ਹੈ ਇਸ ਬਾਰੇ ਉਨ੍ਹਾਂ ਨੇ ਕੁੱਝ ਵੀ ਕਹਿਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ ਕਿ ਸਬੂਤਾਂ ਨੂੰ ਇਸ ਸਮੇਂ ਨਹੀਂ ਦੱਸਿਆ ਜਾ ਸਕਦਾ ਕਿਉਂਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਇਹ ਟ੍ਰਾਇਲ ਪ੍ਰਕਿਰਿਆ 'ਚ ਆ ਚੁਕਿਆ ਹੈ

ਇਹ ਪੁੱਛਣ 'ਤੇ ਕਿ ਕੀ ਜਾਂਚ ਟੀਮ ਉਨ੍ਹਾਂ ਲੋਕਾਂ ਦੇ ਖਿਲਾਫ ਕੋਈ ਕਾਰਵਾਈ ਕਰੇਗੀ ਜੋ ਬਿਸ਼ਪ ਦੇ ਸਮਰਥਨ 'ਚ ਉਤਰੇ ਸੀ। ਇਸ 'ਤੇ ਸ਼ੰਕਰ ਨੇ ਕਿਹਾ ਕਿ ਇਸ ਮਾਮਲੇ 'ਚ ਵੱਖ ਤੋਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਉਨ੍ਹਾਂ ਦੀ ਜਾਂਚ ਜਾਰੀ ਹੈ। ਸਬੂਤ ਮਿਲਣ 'ਤੇ ਉਨ੍ਹਾਂ 'ਤੇ ਵੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸੀ.ਆਈ. ਡੀ. ਟੀਮ ਦੁਆਰਾ ਬਿਸ਼ਪ ਤੋਂ ਕਾਫੀ ਪੁੱਛਗਿੱਛ ਕੀਤੀ ਗਈ ਹੈ।


Related News