ਕੇਰਲ ਨਨ ਰੇਪ ਕੇਸ: ਦੋਸ਼ੀ ਬਿਸ਼ਪ ਤੋਂ ਕ੍ਰਾਇਮ ਬ੍ਰਾਂਚ ਨੇ ਪੁੱਛਗਿਛ ਕੀਤੀ
Thursday, Sep 20, 2018 - 01:12 PM (IST)

ਕੇਰਲ— ਕੇਰਲ ਰੇਪ ਕੇਸ ਦੋਸ਼ੀ ਬਿਸ਼ਪ ਫ੍ਰੈਂਕੋ ਮੁਲੱਕਲ ਤੋਂ ਅੱਜ ਕ੍ਰਾਇਮ ਬ੍ਰਾਂਚ ਦੇ ਆਫਿਸ 'ਚ ਪੁੱਛਗਿਛ ਕੀਤੀ ਗਈ। ਇਸ ਮਾਮਲੇ 'ਚ ਮੁਲੱਕਲ ਖਿਲਾਫ ਐਫ.ਆਈ.ਆਰ. ਵੀ ਦਰਜ ਹੋ ਚੁੱਕੀ ਹੈ। ਕੇਰਲ ਨਨ ਕੇਸ ਦੇ ਦੋਸ਼ੀ ਤੋਂ ਕੇਰਲ ਪੁਲਸ ਦੀ ਸਪੈਸ਼ਲ ਟੀਮ ਨੇ ਪੁੱਛਗਿਛ ਕੀਤੀ। ਬਿਸ਼ਪ ਮੁਲੱਕਲ ਪੁੱਛਗਿਛ 'ਚ ਸ਼ਾਮਲ ਹੋਣ ਲਈ ਕ੍ਰਾਇਮ ਬ੍ਰਾਂਚ ਦੇ ਕੋਚੀ ਆਫਿਸ ਪੁੱਜੇ। ੇਇਹ ਪੁੱਛਗਿਛ ਵਾਇਕਾਮ ਦੇ ਡਿਪਟੀ ਐਸ.ਪੀ ਦੀ ਅਗਵਾਈ 'ਚ ਪੰਜ ਮੈਂਬਰੀ ਟੀਮ ਨੇ ਕੀਤੀ। ਮੁਲੱਕਲ ਨੇ ਇਕ ਦਿਨ ਪਹਿਲਾਂ ਯਾਨੀ ਮੰਗਲਵਾਰ ਨੂੰ ਕੇਰਲ ਹਾਈਕੋਰਟ 'ਚ ਆਪਣੀ ਸੰਭਾਵਿਤ ਗ੍ਰਿਫਤਾਰੀ ਤੋਂ ਬਚਣ ਲਈ ਅਗਲੀ ਜ਼ਮਾਨਤ ਦੀ ਵੀ ਪਟੀਸ਼ਨ ਦਾਖ਼ਲ ਕੀਤੀ ਸੀ।
Kerala nun rape case: Jalandhar Bishop Franco Mulakkal en route to Kochi. He will be interrogated by a 5 members team led by Vaikom DySP K Subhash at Crime Branch (CID) in Kochi. #Kerala pic.twitter.com/INhSGujPXy
— ANI (@ANI) September 19, 2018
ਉਨ੍ਹਾਂ ਨੇ ਅਜਿਹਾ ਆਪਣੇ ਖਿਲਾਫ ਹੋਣ ਵਾਲੀ ਪੁੱਛਗਿਛ ਤੋਂ ਇਕ ਦਿਨ ਪਹਿਲਾਂ ਕੀਤਾ ਸੀ। ਕੋਰਟ ਰੂਪ 'ਚ ਦੋਸ਼ੀ ਦੇ ਵਕੀਲ ਨੇ ਜੱਜ ਤੋਂ ਪੁੱਛਿਆ ਕਿ ਕੀ ਇਸ ਮਾਮਲੇ ਦੀ ਸੁਣਵਾਈ 25 ਸਤੰਬਰ ਨੂੰ ਹੋ ਸਕਦੀ ਹੈ? ਇਸ 'ਤੇ ਜੱਜ ਨੇ ਪੁੱਛਿਆ ਕਿ ਇੱਥੇ ਕੋਈ ਡਰਾਮਾ ਨਹੀਂ ਚੱਲ ਰਿਹਾ ਹੈ ਫਿਰ ਅਦਾਲਤ ਨੇ ਕਿਹਾ ਕਿ ਜੇਕਰ ਵਕੀਲ ਹੀ ਅਜਿਹਾ ਚਾਹੁੰਦੇ ਹਨ ਤਾਂ ਠੀਕ ਹੈ। ਮੰਨਿਆ ਜਾ ਰਿਹਾ ਹੈ ਕਿ 25 ਸਤੰਬਰ ਨੂੰ ਪਹਿਲੇ ਦੋਸ਼ੀ ਦੀ ਗ੍ਰਿਫਤਾਰ ਕੀਤੀ ਜਾ ਸਕਦੀ ਹੈ ਕਿਉਂਕਿ ਕੇਰਲ ਹਾਈਕੋਰਟ 'ਚ ਦੋਸ਼ੀ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਹੋਣੀ ਹੈ। ਇਸ ਤੋਂ ਪਹਿਲਾਂ ਕੇਰਲ ਹਾਈਕੋਰਟ ਨੇ 13 ਸਤੰਬਰ ਨੂੰ ਨਨ ਰੇਪ ਕੇਸ 'ਚ ਜਾਰੀ ਜਾਂਚ ਪ੍ਰੀਕਿਰਿਆ 'ਤੇ ਸੰਤੁਸ਼ਟੀ ਪ੍ਰਗਟ ਕੀਤੀ ਸੀ।