ਨਨ ਨਾਲ ਰੇਪ ਮਾਮਲੇ ''ਚ ਬਿਸ਼ਪ ਫਰੈਂਕੋ ਮੁਲੱਕਲ ਦੀ ਜ਼ਮਾਨਤ ਰੱਦ, ਗੈਰ-ਜ਼ਮਾਨਤੀ ਵਾਰੰਟ ਜਾਰੀ

07/14/2020 6:03:06 PM

ਕੋਟਾਯਮ- ਕੇਰਲ 'ਚ ਕੋਟਾਯਮ ਦੇ ਜ਼ਿਲ੍ਹਾ ਅਤੇ ਸੈਸ਼ਨ ਕੋਰਟ ਨੇ ਨਨ ਨਾਲ ਰੇਪ ਮਾਮਲੇ 'ਚ ਦੋਸ਼ੀ ਬਿਸ਼ਪ ਫਰੈਂਕੋ ਮੁਲੱਕਲ ਦੀ ਜ਼ਮਾਨਤ ਰੱਦ ਕਰ ਦਿੱਤੀ ਹੈ ਅਤੇ ਉਸ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਜੱਜ ਜੀ. ਗੋਪਾਲਕੁਮਾਰ ਨੇ ਪਿਛਲੇ ਨਵੰਬਰ ਤੋਂ ਅਦਾਲਤ 'ਚ ਪੇਸ਼ ਨਹੀਂ ਹੋਏ ਬਿਸ਼ਪ ਫਰੈਂਕੋ ਮੁਲੱਕਲ ਵਿਰੁੱਧ ਸੋਮਵਾਰ ਨੂੰ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਕੋਰਟ ਨੇ ਮਾਮਲੇ ਦੀ ਸੁਣਵਾਈ 13 ਅਗਸਤ ਲਈ ਮੁਲਤਵੀ ਕਰ ਦਿੱਤੀ ਹੈ। ਫਰੈਂਕੋ ਮੁਲੱਕਲ ਮਾਮਲੇ ਦੀ ਪਿਛਲੀਆਂ ਕਈ ਸੁਣਵਾਈਆਂ ਦੌਰਾਨ ਇਕ ਵਾਰ ਵੀ ਕੋਰਟ 'ਚ ਪੇਸ਼ ਨਹੀਂ ਹੋਇਆ ਸੀ।

ਉਹ ਪਿਛਲੀ ਵਾਰ 10 ਜੂਨ ਨੂੰ ਹੋਈ ਸੁਣਵਾਈ ਦੌਰਾਨ ਵੀ ਕੋਰਟ 'ਚ ਪੇਸ਼ ਨਹੀਂ ਹੋਇਆ। ਉਸ ਨੇ ਕਿਹਾ ਸੀ ਕਿ ਉਹ ਜਿਸ ਖੇਤਰ 'ਚ ਰਹਿ ਰਿਹਾ ਹੈ, ਵਰਜਿਤ ਖੇਤਰ ਹੈ, ਇਸ ਲਈ ਕੋਰਟ 'ਚ ਪੇਸ਼ ਨਹੀਂ ਹੋ ਸਕਦਾ। ਫਰੈਂਕੋ ਮੁਲੱਕਲ ਦੀ ਇਹ ਗੱਲ ਸਾਬਤ ਹੋਈ ਸੀ। ਫਰੈਂਕੋ ਮੁਲੱਕਲ ਨੇ ਕਿਹਾ ਸੀ ਕਿ ਉਸ ਦਾ ਵਕੀਲ ਕੋਰੋਨਾ ਵਾਇਰਸ ਨਾਲ ਪੀੜਤ ਹੈ ਅਤੇ ਉਹ ਉਨ੍ਹਾਂ ਦੇ ਸੰਪਰਕ 'ਚ ਸੀ, ਇਸ ਲਈ ਕੋਰਟ 'ਚ ਪੇਸ਼ ਨਹੀਂ ਹੋ ਸਕਦਾ। ਕੋਰਟ ਨੇ ਦੋਸ਼ੀ ਦੀ ਇਸ ਦਲੀਲ ਨੂੰ ਸਵੀਕਾਰ ਨਹੀਂ ਕੀਤਾ। ਕੋਰਟ ਨੇ ਫਰੈਂਕੋ ਮੁਲੱਕਲ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਅਤੇ ਉਸ ਨੂੰ ਜਲਦ ਤੋਂ ਜਲਦ ਕੋਰਟ 'ਚ ਪੇਸ਼ ਹੋਣ ਦਾ ਆਦੇਸ਼ ਦਿੱਤਾ ਹੈ।


DIsha

Content Editor

Related News