ਕੇਰਲ ਹੁਣ ਅੰਤਾਂ ਦੀ ਗਰੀਬੀ ਤੋਂ ਮੁਕਤ : ਵਿਜਯਨ

Saturday, Nov 01, 2025 - 11:55 PM (IST)

ਕੇਰਲ ਹੁਣ ਅੰਤਾਂ ਦੀ ਗਰੀਬੀ ਤੋਂ ਮੁਕਤ : ਵਿਜਯਨ

ਤਿਰੂਵਨੰਤਪੁਰਮ-ਕੇਰਲ ਦੇ ਮੁੱਖ ਮੰਤਰੀ ਪੀ. ਵਿਜਯਨ ਨੇ ਸ਼ਨੀਵਾਰ ਸੂਬਾਈ ਵਿਧਾਨ ਸਭਾ ’ਚ ਐਲਾਨ ਕੀਤਾ ਕਿ ਸੂਬੇ ’ਚੋਂ ਅੰਤਾਂ ਦੀ ਗਰੀਬੀ ਹੁਣ ਖਤਮ ਕਰ ਦਿੱਤੀ ਗਈ ਹੈ। ਵਿਜਯਨ ਨੇ ਕੇਰਲ ਦੇ ਸਥਾਪਨਾ ਦਿਵਸ ਦੇ ਮੌਕੇ ਹਾਊਸ ਦੇ ਸੱਦੇ ਗਏ ਵਿਸ਼ੇਸ਼ ਸੈਸ਼ਨ ਦੌਰਾਨ ਇਹ ਐਲਾਨ ਕੀਤਾ। ਕਾਂਗਰਸ ਦੀ ਅਗਵਾਈ ਵਾਲੇ ਯੂਨਾਈਟਿਡ ਡੈਮੋਕ੍ਰੇਟਿਕ ਫਰੰਟ (ਯੂ. ਡੀ. ਐੱਫ.) ਨੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਧੋਖਾਦੇਹੀ ਵਾਲਾ ਕਰਾਰ ਦਿੱਤਾ ਤੇ ਵਿਰੋਧ ’ਚ ਸੈਸ਼ਨ ਦਾ ਬਾਈਕਾਟ ਕੀਤਾ।

ਜਿਵੇਂ ਹੀ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸ਼ੁਰੂ ਹੋਇਆ, ਹਾਊਸ ’ਚ ਵਿਰੋਧੀ ਧਿਰ ਦੇ ਨੇਤਾ ਵੀ. ਡੀ. ਸਤੀਸਨ ਨੇ ਕਿਹਾ ਕਿ ਨਿਯਮ 300 ਰਾਹੀਂ ਮੁੱਖ ਮੰਤਰੀ ਦਾ ਬਿਆਨ ਪੂਰੀ ਤਰ੍ਹਾਂ ਧੋਖਾਦੇਹੀ ਵਾਲਾ ਤੇ ਹਾਊਸ ਦੇ ਨਿਯਮਾਂ ਦੀ ਉਲੰਘਣਾ ਹੈ। ਇਸ ਲਈ ਅਸੀਂ ਇਸ ’ਚ ਹਿੱਸਾ ਨਹੀਂ ਲੈ ਸਕਦੇ। ਅਸੀਂ ਸੈਸ਼ਨ ਦਾ ਪੂਰੀ ਤਰ੍ਹਾਂ ਬਾਈਕਾਟ ਕਰਦੇ ਹਾਂ। ਇਸ ਪਿੱਛੋਂ ਵਿਰੋਧੀ ਧਿਰ ਦੇ ਮੈਂਬਰ ਹਾਊਸ ’ਚੋਂ ਵਾਕਆਊਟ ਕਰ ਗਏ।


author

Hardeep Kumar

Content Editor

Related News