ਕੇਰਲ ''ਚ ਟੋਲ ਪਲਾਜ਼ਾ ''ਤੇ ਵਿਧਾਇਕ ਦੀ ਗੁੰਡਾਗਰਦੀ, ਵੀਡੀਓ ਵਾਇਰਲ

07/18/2018 1:40:49 PM

ਨਵੀਂ ਦਿੱਲੀ— ਕੇਰਲ ਦੇ ਇਕ ਟੋਲ ਪਲਾਜ਼ਾ 'ਤੇ ਵਿਧਾਇਕ ਦੀ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ। ਵਿਧਾਇਕ ਪੀ.ਸੀ. ਗੋਰਗੇ ਤੋਂ ਇਕ ਟੋਲ ਪਲਾਜ਼ਾ 'ਤੇ  ਕਰਮਚਾਰੀਆਂ ਵੱਲੋਂ ਟੋਲ ਮੰਗਣ 'ਤੇ ਭੰਨ੍ਹਤੋੜ ਕੀਤੀ ਗਈ। 17 ਜੁਲਾਈ ਨੂੰ ਦੇਰ ਰਾਤੀ ਵਿਧਾਇਕ ਦੀ ਗੱਡੀ ਟੋਲ ਪਲਾਜ਼ਾ ਪੁੱਜੀ। ਜਿੱਥੇ ਇਕ ਕਰਮਚਾਰੀ ਨੇ ਬਿਨਾਂ ਟੋਲ ਦਿੱਤੇ ਬੈਰਕ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ। ਕਰਮਚਾਰੀ ਵੱਲੋਂ ਵਿਧਾਇਕ ਦੀ ਗੱਡੀ ਜਾਣਨ ਦੇ ਬਾਅਦ ਵੀ ਜਾਣ ਨਹੀਂ ਦਿੱਤਾ, ਜਿਸ ਕਾਰਨ ਪੀ.ਸੀ. ਗੋਰਗੇ ਨੂੰ ਗੁੱਸਾ ਆ ਗਿਆ ਅਤੇ ਉਨ੍ਹਾਂ ਨੇ ਭੰਨ੍ਹਤੋੜ ਸ਼ੁਰੂ ਕਰ ਦਿੱਤੀ। 


ਭੰਨ੍ਹਤੋੜ ਦੌਰਾਨ ਵਿਧਾਇਕ ਨਾਲ ਉਨ੍ਹਾਂ ਦੇ ਸਾਥੀ ਵੀ ਮੌਜੂਦ ਹਨ। ਜਿਸ ਸਮੇਂ ਵਿਧਾਇਕ ਟੋਲ ਪਲਾਜ਼ਾ 'ਤੇ ਭੰਨ੍ਹਤੋੜ ਕਰ ਰਹੇ ਹੁੰਦੇ ਹਨ, ਉਸ ਦੌਰਾਨ ਉਨ੍ਹਾਂ ਦੇ ਨਾਲ ਮੌਜੂਦ ਲੋਕ ਵੀ ਉਨ੍ਹਾਂ ਦਾ ਸਾਥ ਦੇ ਰਹੇ ਸਨ। ਇਹ ਪੂਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ।


Related News