ਆਫ਼ਤ ਪ੍ਰਭਾਵਿਤ ਪੀੜਤਾਂ ਦੇ ਪਰਿਵਾਰਾਂ ਨੂੰ ਦਿਲਾਸਾ ਦੇਣ ਪਹੁੰਚੇ ਕੇਰਲ ਦੇ ਮੰਤਰੀ, ਅੱਖਾਂ ''ਚ ਆਏ ਹੰਝੂ

Sunday, Aug 11, 2024 - 04:57 PM (IST)

ਵਾਇਨਾਡ- ਕੇਰਲ ਦੇ ਜੰਗਲਾਤ ਮੰਤਰੀ ਏ. ਕੇ. ਸ਼ਸੀਂਦਰਨ ਵਾਇਨਾਡ ਜ਼ਿਲ੍ਹੇ 'ਚ ਵਿਨਾਸ਼ਕਾਰੀ ਜ਼ਮੀਨ ਖਿਸਕਣ ਮਗਰੋਂ ਲਾਪਤਾ ਹੋਏ ਲੋਕਾਂ ਦੇ ਪਰਿਵਾਰਾਂ ਨੂੰ ਦਿਲਾਸਾ ਦਿੰਦੇ ਹੋਏ ਭਾਵੁਕ ਹੋ ਗਏ। ਜ਼ਮੀਨ ਖਿਸਕਣ ਕਾਰਨ ਪ੍ਰਭਾਵਿਤ ਖੇਤਰਾਂ ਦਾ ਦੌਰਾਨ ਕਰਨ ਵਾਲੇ ਮੰਤਰੀ ਨੇ ਇਕ ਪਿਤਾ ਅਤੇ ਪੁੱਤਰ ਨਾਲ ਗੱਲ ਕੀਤੀ, ਜੋ ਉਸ ਥਾਂ 'ਤੇ ਭਾਲ ਕਰਦੇ ਵੇਖੇ ਗਏ, ਜਿੱਥੇ ਕਦੇ ਉਨ੍ਹਾਂ ਦਾ ਘਰ ਹੋਇਆ ਕਰਦਾ ਸੀ।

ਬੇਸਹਾਰਾ ਪਰਿਵਾਰ ਦੀਆਂ ਦੁੱਖ ਭਰੀਆਂ ਗੱਲਾਂ ਅਤੇ ਚਿੰਤਾਵਾਂ ਸੁਣ ਕੇ ਸਸੀਂਦਰਨ ਭਾਵੁਕ ਹੋ ਗਏ ਅਤੇ ਉਨ੍ਹਾਂ ਨੂੰ ਦਿਲਾਸਾ ਦੇਣ ਲਈ ਲੜਕੇ ਨੂੰ ਗਲੇ ਲਗਾ ਲਿਆ। ਬਾਅਦ 'ਚ ਮੀਡੀਆ ਨਾਲ ਲੋਕਾਂ ਦੀ ਤਕਲੀਫ਼ ਬਿਆਨ ਕਰਦਿਆਂ ਮੰਤਰੀ ਖੁਦ ਵੀ ਗਮਗੀਨ ਨਜ਼ਰ ਆਏ। ਉਨ੍ਹਾਂ ਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਵਿਚ ਕਦੇ ਸੋਚਿਆ ਨਹੀਂ ਸੀ ਕਿ ਮੈਨੂੰ ਅਜਿਹਾ ਮੰਜ਼ਰ ਵੇਖਣਾ ਪਵੇਗਾ। ਮੈਂ ਉਨ੍ਹਾਂ ਨੂੰ ਕੀ ਜਵਾਬ ਦੇਵਾਂ। ਉਨ੍ਹਾਂ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਹੈ। 

ਮੰਤਰੀ ਨੇ ਪੀੜਤਾਂ ਦੀ ਜ਼ਿੰਦਗੀ ਨੂੰ ਲੀਹ 'ਤੇ ਲਿਆਉਣ ਲਈ ਸਾਰਿਆਂ ਨੂੰ ਇਕਜੁੱਟ ਹੋ ਕੇ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਇਸ ਆਫ਼ਤ ਵਿਚ ਬਚੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਜ਼ਿੰਦਗੀ ਦੇ ਸਭ ਤੋਂ ਔਖੇ ਸਮੇਂ ਵਿਚ ਪੂਰਾ ਸੂਬਾ ਅਤੇ ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਹੈ।


Tanu

Content Editor

Related News