ਹੁਣ ਕੈਦੀਆਂ ਤੋਂ ਕੰਮ ਕਰਾਏਗੀ ਸਰਕਾਰ, ਚਲਾਉਣਗੇ ਪੈਟਰੋਲ ਪੰਪ

7/31/2020 4:59:26 PM

ਤੀਰੁਵਨੰਤਪੁਰਮ (ਭਾਸ਼ਾ) : ਕੇਰਲ ਵਿਚ ਜੇਲ੍ਹ ਕੈਦੀਆਂ ਲਈ ਇਕ ਨਵੀਂ ਪਹਿਲ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੇ ਤਹਿਤ ਸੂਬੇ ਵਿਚ ਜੇਲ੍ਹ ਦੀ ਜ਼ਮੀਨ 'ਤੇ ਬਣੇ 3 ਪੈਟਰੋਲ ਪੰਪਾਂ 'ਤੇ ਕੈਦੀ ਕੰਮ ਕਰ ਸਕਣਗੇ। ਇਸ ਯੋਜਨਾ ਦੀ ਸ਼ੁਰੂਆਤ ਭਾਰਤੀ ਤੇਲ ਨਿਗਮ (ਆਈ.ਓ.ਸੀ.) ਅਤੇ ਜੇਲ੍ਹ ਵਿਭਾਗ ਨੇ ਤੀਰੁਵਨੰਤਪੁਰਮ, ਵਿਯਊਰ ਦੀਆਂ ਕੇਂਦਰੀ ਜੇਲ੍ਹ ਅਤੇ ਚੇਨੱਈ ਮੁਕਤ ਜੇਲ੍ਹ ਵਿਚ ਸ਼ੁਰੂ ਕੀਤੀ ਹੈ। ਇਸ ਦਾ ਉਦਘਾਟਨ ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜੇਯਨ ਨੇ ਵੀਡੀਓ ਕਾਨਫਰੰਸ ਜ਼ਰੀਏ ਵੀਰਵਾਰ ਨੂੰ ਕੀਤਾ।

ਇਹ ਵੀ ਪੜ੍ਹੋ: ਮਸ਼ਹੂਰ ਰੈਪਰ ਦਾ ਕਤਲ ਕਰਨ ਤੋਂ ਬਾਅਦ ਪਤਨੀ ਨੇ ਸਰੀਰ ਦੇ ਕੀਤੇ ਟੋਟੇ, ਫਿਰ ਮਸ਼ੀਨ 'ਚ ਧੋਤੇ ਅਤੇ ਵਾਪਸ ਜੋੜ ਦਿੱਤੇ

ਇਸ ਤਰ੍ਹਾਂ ਦਾ ਇਕ ਪੰਪ ਕੰਨੂਰ ਕੇਂਦਰੀ ਜੇਲ੍ਹ ਵਿਚ ਖੁੱਲ੍ਹੇਗਾ। ਇਨ੍ਹਾਂ ਪੰਪਾਂ 'ਤੇ ਸੀ.ਐਨ.ਜੀ. ਈਂਧਣ ਵੀ ਉਪਲੱਬਧ ਹੋਵੇਗਾ ਅਤੇ ਬਿਜਲੀ ਵਾਲੇ ਵਾਹਨਾਂ ਨੂੰ ਚਾਰਜ ਵੀ ਕੀਤਾ ਜਾ ਸਕੇਗਾ। ਇਹ ਪੈਟਰੋਲ ਪੰਪ ਜੇਲ੍ਹ ਦੀ ਜ਼ਮੀਨ 'ਤੇ ਬਣੇ ਹਨ ਜਿਸ ਨੂੰ ਆਈ.ਓ.ਸੀ. ਨੇ 30 ਸਾਲ ਲਈ ਲੀਜ਼ 'ਤੇ ਲਿਆ ਹੈ। ਇੱਥੇ ਕੰਮ ਕਰਣ ਲਈ ਕੈਦੀਆਂ ਨੂੰ ਉਨ੍ਹਾਂ ਦੇ ਚੰਗੇ ਸੁਭਾਅ ਲਈ ਚੁਣਿਆ ਗਿਆ ਅਤੇ ਉਨ੍ਹਾਂ ਨੂੰ ਸਿਖ਼ਲਾਈ ਵੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ: WHO ਦੀ ਚਿਤਾਵਨੀ, ਕੋਰੋਨਾ ਨਾਲ ਜਿਊਣਾ ਸਿੱਖ ਲਓ, ਨੌਜਵਾਨਾਂ ਨੂੰ ਵੀ ਹੈ ਖ਼ਤਰਾ

ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਨੂੰ ਜੇਲ੍ਹ ਨਿਯਮ ਅਨੁਸਾਰ ਕੰਮ ਲਈ ਤਨਖ਼ਾਹ ਵੀ ਦਿੱਤੀ ਜਾਵੇਗੀ। ਸੂਬੇ ਵਿਚ ਕੈਦੀਆਂ ਵੱਲੋਂ ਘੱਟ ਖ਼ਰਚੇ ਵਿਚ ਬਿਰਿਆਨੀ, ਚਪਾਤੀ ਅਤੇ ਚਿਕਨ ਕਰੀ ਵਰਗੇ ਹੋਰ ਖਾਦ ਪਦਾਰਥ ਬਣਾਉਣ ਵਿਚ ਮਿਲੀ ਸਫ਼ਲਤਾ ਦੇ ਬਾਅਦ ਕੈਦੀਆਂ ਨੂੰ ਇਕ ਨਵੇਂ ਖ਼ੇਤਰ ਵਿਚ ਮੌਕਾ ਦਿੱਤਾ ਜਾ ਰਿਹਾ ਹੈ।  

ਇਹ ਵੀ ਪੜ੍ਹੋ: ਅਗਸਤ 'ਚ 17 ਦਿਨ ਬੰਦ ਰਹਿਣਗੇ ਬੈਂਕ, ਇਥੇ ਚੈੱਕ ਕਰੋ ਛੁੱਟੀਆਂ ਦੀ ਪੂਰੀ ਲਿਸਟ


cherry

Content Editor cherry