ਇਕੱਠੇ ਪੈਦਾ ਹੋਏ 5 ਭੈਣ-ਭਰਾ, ਇਕੋ ਦਿਨ ਵੱਜਣਗੀਆਂ ਵਿਆਹ ਦੀਆਂ ਸ਼ਹਿਨਾਈਆਂ

11/10/2019 1:56:04 PM

ਤਿਰੂਵੰਤਪੁਰਮ—ਕੇਰਲ 'ਚ ਇੱਕ ਜੋੜੇ ਕੋਲ ਇੱਕਠਿਆ 5 ਬੱਚਿਆਂ ਨੇ ਜਨਮ ਲਿਆ ਸੀ, ਜਿਨ੍ਹਾਂ 'ਚ 4 ਲੜਕੀਆਂ ਅਤੇ 1 ਲੜਕਾ ਸੀ। ਇਨ੍ਹਾਂ 'ਚੋ 4 ਲੜਕੀਆਂ ਇੱਕਠੀਆਂ, ਇੱਕੋ ਸਮੇਂ ਅਤੇ ਇੱਕੋ ਸਥਾਨ 'ਤੇ ਫੇਰੇ ਲੈ ਕੇ ਵਿਆਹ ਦੇ ਬੰਧਨ 'ਚ ਬੱਝਣਗੀਆਂ। ਦੱਸ ਦੇਈਏ ਕਿ ਚਾਰੋ ਭੈਣਾਂ ਗਰੂਵਾਯੂਰ ਦੇ ਸ਼੍ਰੀਕ੍ਰਿਸ਼ਣ ਮੰਦਰ 'ਚ 26 ਅਪ੍ਰੈਲ 2022 ਨੂੰ ਫੇਰੇ ਲੈਣਗੀਆਂ। ਦੱਸ ਦੇਈਏ ਕਿ 4 ਲੜਕੀਆਂ 'ਚੋਂ ਇੱਕ ਫੈਸ਼ਨ ਡਿਜ਼ਾਈਨਰ, ਦੋ ਐਨਸਥੀਸੀਆ, 1 ਆਨਲਾਈਨ ਲੇਖਕ ਹੈ ਅਤੇ ਭਰਾ ਸਾਫਟਵੇਅਰ ਇੰਜੀਨੀਅਰ ਹੈ।

ਦੱਸਣਯੋਗ ਹੈ ਕਿ ਚਾਰੇ ਭੈਣਾ ਉਥਰਾਜਾ, ਉਥਾਰਾ, ਉਥਾਮਾ, ਉਥਰਾ ਅਤੇ ਉਨ੍ਹਾਂ ਦਾ ਭਰਾ ਉਥਰਾਜਨ ਦਾ ਜਨਮ 18 ਨਵੰਬਰ 1995 ਨੂੰ ਹੋਇਆ ਸੀ, ਜਿਸ ਦਿਨ ਇਨ੍ਹਾਂ ਬੱਚਿਆਂ ਦਾ ਜਨਮ ਹੋਇਆ ਸੀ, ਉਸ ਦਿਨ ਤੋਂ ਹੀ ਪਿਤਾ ਨੇ ਘਰ ਦਾ ਨਾਂ 'ਪੰਜ ਰਤਨ' ਰੱਖਿਆ।  ਇਹ ਵੀ ਦੱਸਿਆ ਜਾਂਦਾ ਹੈ ਕਿ ਇਨ੍ਹਾਂ ਬੱਚਿਆਂ ਦੇ ਪਿਤਾ ਨੇ ਜਨਮ ਤੋਂ ਬਾਅਦ 9 ਸਾਲਾ ਤੱਕ ਪੰਜਾਂ ਬੱਚਿਆਂ ਨੂੰ ਜਰੂਰਤ ਦੀ ਇੱਕੋ ਜਿਹੀਆਂ ਚੀਜ਼ਾਂ ਦਿਵਾਈਆਂ ਸਨ, ਜਿਨ੍ਹਾਂ 'ਚ ਸਕੂਲੀ ਬੈਗ ਤੋਂ ਲੈ ਕੇ ਛੱਤਰੀ ਅਤੇ ਡ੍ਰੈੱਸ ਵੀ ਸ਼ਾਮਲ ਸੀ। ਬੱਚਿਆਂ ਦੇ ਜਨਮ ਦੇ 9 ਸਾਲ ਬਾਅਦ 2004 'ਚ ਮਾਂ ਨੂੰ ਹਾਰਟ ਸੰਬੰਧੀ ਬੀਮਾਰੀ ਹੋ ਗਈ ਸੀ। ਆਰਥਿਕ ਪਰੇਸ਼ਾਨੀਆਂ ਕਾਰਨ ਪਿਤਾ ਨੇ ਖੁਦਕੁਸ਼ੀ ਕਰ ਲਈ, ਜਿਸ ਕਾਰਨ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਸੀ। ਘਰ ਦੇ ਮੁਖੀ ਦੀ ਮੌਤ ਤੋਂ ਬਾਅਦ ਪਰਿਵਾਰ ਦੀ ਜ਼ਿੰਮੇਵਾਰੀ ਮਾਂ 'ਤੇ ਆ ਗਈਆਂ ਸਨ। ਕੁਝ ਲੋਕਾਂ ਦੀ ਮਦਦ ਨਾਲ ਤਿਰੂਵੰਤਪੁਰਮ ਦੀ ਸਹਿਕਾਰੀ ਬੈਂਕ 'ਚ ਸਰਕਾਰੀ ਨੌਕਰੀ ਮਿਲ ਗਈ, ਜਿਸ ਨਾਲ ਪਰਿਵਾਰ ਦੀ ਫਿਰ ਤੋਂ ਸਥਿਤੀ 'ਚ ਸੁਧਾਰ ਹੋਣ ਲੱਗਿਆ। ਸਾਰੇ ਇਸ ਮਹੀਨੇ 24 ਸਾਲ ਦੇ ਹੋ ਗਏ ਹਨ।

ਮਾਂ ਨੇ ਦੱਸਿਆ ਹੈ ਕਿ ਅਚਾਨਕ ਪਤੀ ਦੀ ਮੌਤ ਹੋ ਜਾਣ ਤੋਂ ਬਾਅਦ ਮੈਂ ਬੇਸਹਾਰਾ ਹੋ ਗਈ ਸੀ। ਫਿਰ ਮੈਂ ਸੋਚਿਆ ਕਿ ਮੈਂ ਬੱਚਿਆਂ ਲਈ ਜਿੰਦਾ ਰਹਾਂਗੀ। ਕਹਿੰਦੇ ਹਨ, ''ਜਿੱਥੇ ਚਾਹ ਉੱਥੇ ਰਾਹ'' ਇਸ ਸੋਚ ਕੇ ਕੰਮ ਸ਼ੁਰੂ ਕਰ ਦਿੱਤਾ ਅਤੇ ਰਸਤਾ ਨਿਕਲ ਆਇਆ। ਹੁਣ ਤੱਕ ਸਾਰੇ ਬੱਚਿਆਂ ਨੂੰ ਇੱਕੋ ਜਿਹਾ ਪਾਲਣ-ਪੋਸ਼ਣ ਮਿਲਿਆ ਹੈ। ਬੇਟੀਆਂ ਦਾ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਹਨ। ਬੇਟੇ ਨੇ ਹੁਣ ਵੀ ਅੱਗੇ ਵੱਧਣਾ ਹੈ, ਇਸ ਲਈ ਥੋੜਾ ਇੰਤਜ਼ਾਰ ਕਰੇਗਾ।


Iqbalkaur

Content Editor

Related News