ਕੇਰਲ ’ਚ ਜ਼ਮੀਨ ਖਿਸਕਣ ਕਾਰਨ ਇਕੋ ਪਰਿਵਾਰ ਦੇ 5 ਜੀਆਂ ਦੀ ਮੌਤ

Monday, Aug 29, 2022 - 03:47 PM (IST)

ਕੇਰਲ ’ਚ ਜ਼ਮੀਨ ਖਿਸਕਣ ਕਾਰਨ ਇਕੋ ਪਰਿਵਾਰ ਦੇ 5 ਜੀਆਂ ਦੀ ਮੌਤ

ਇਡੁੱਕੀ- ਕੇਰਲ ਦੇ ਤੋਡੁਪੁਝਾ ਦੇ ਇਕ ਪਿੰਡ ’ਚ ਮੋਹਲੇਧਾਰ ਮੀਂਹ ਕਾਰਨ ਜ਼ਮੀਨ ਖਿਸਕ ਗਈ, ਜਿਸ ਕਾਰਨ ਇਕ ਹੀ ਪਰਿਵਾਰ ਦੇ 5 ਜੀਆਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਘਟਨਾ ਇਡੁੱਕੀ ਜ਼ਿਲ੍ਹੇ ਦੇ ਤੋਡੁਪੁਝਾ ਨੇੜੇ ਕਾਂਜਰ ਪਿੰਡ 'ਚ ਦੇਰ ਰਾਤ ਕਰੀਬ 2.30 ਵਜੇ ਵਾਪਰੀ। ਪੁਲਸ ਮੁਤਾਬਕ ਕਂਜਰ ਵਾਸੀ ਥੰਕੰਮਾ (80), ਉਸ ਦਾ ਬੇਟਾ ਸੋਮਨ (52), ਪਤਨੀ ਸ਼ਾਜੀ (50), ਬੇਟੀ ਸ਼ੀਮਾ (30) ਅਤੇ ਦੇਵਾਨੰਦ (5) ਦੀ ਤੜਕਸਾਰ ਜ਼ਮੀਨ ਖਿਸਕਣ ਕਾਰਨ ਮੌਤ ਹੋ ਗਈ। 

ਦੱਸ ਦੇਈਏ ਕਿ ਕੇਰਲ ਦੇ ਪਹਾੜੀ ਇਲਾਕਿਆਂ ’ਚ ਪਿਛਲੇ ਦੋ ਦਿਨਾਂ ਤੋਂ ਮੋਹਲੇਧਾਰ ਮੀਂਹ ਪੈ ਰਿਹਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਮੰਗਲਵਾਰ ਨੂੰ ਕਾਸਰਗੋਡ ਨੂੰ ਛੱਡ ਕੇ ਸਾਰੇ ਜ਼ਿਲ੍ਹਿਆਂ ਵਿਚ 'ਯੈਲੋ ਅਲਰਟ' ਦੀ ਭਵਿੱਖਬਾਣੀ ਕੀਤੀ ਹੈ। ਕੋਟਾਯਮ ਜ਼ਿਲ੍ਹੇ ਦੇ ਨੇਦੁਨਕੁਨਮ, ਕਰੂਕਾਚਲ ਪਿੰਡਾਂ 'ਚ ਹੜ੍ਹ ਕਾਰਨ ਸਥਾਨਕ ਵਾਸੀਆਂ ਨੂੰ ਬਚਾਉਣ ਲਈ ਫਾਇਰ ਫਾਈਟਰਾਂ ਨੂੰ ਰਵਾਨਾ ਕੀਤਾ ਗਿਆ ਹੈ। ਇਸ ਦੌਰਾਨ ਕੇਰਲ ਦੇ ਪਥਨਮਥਿੱਟਾ ਜ਼ਿਲ੍ਹੇ ਵਿਚ ਮੱਲਾਪੱਲੀ ਤਾਲੁਕ ਦੇ ਕੁਝ ਇਲਾਕਿਆਂ ’ਚ ਮਾਮੂਲੀ ਹੜ੍ਹ ਆਇਆ। ਮੱਲਾਪੱਲੀ, ਅਨਿਕੱੜ ਅਤੇ ਥੋਲੀਯੂਰ ਪਿੰਡਾਂ ਵਿਚ ਛੋਟੀਆਂ ਨਦੀਆਂ ਉਫ਼ਾਨ ’ਤੇ ਹਨ।

ਪਥਨਮਥਿੱਟਾ ਜ਼ਿਲ੍ਹਾ ਸੂਚਨਾ ਅਧਿਕਾਰੀ ਮੁਤਾਬਕ, ‘‘ਮੱਲਾਪੱਲੀ ਤਾਲੁਕ ਦੇ ਕੋਟਾਂਗਲ ਪਿੰਡ ਵਿਚ ਪਾਣੀ ਕੁਝ ਘਰਾਂ ਅਤੇ ਦੁਕਾਨਾਂ ’ਚ ਦਾਖਲ ਹੋ ਗਿਆ। ਹਾਲਾਂਕਿ ਅਜੇ ਤੱਕ ਉਥੋਂ ਕਿਸੇ ਅਣਸੁਖਾਵੀਂ ਘਟਨਾ ਦੀ ਸੂਚਨਾ ਨਹੀਂ ਮਿਲੀ ਹੈ। ਮਲੱਪੁਰਮ ਜ਼ਿਲ੍ਹੇ ਵਿਚ, ਅਲਾਪੁਝਾ ਨਦੀ ਦਾ ਜਲ ਪੱਧਰ ਵੱਧਣ ਕਾਰਨ ਅਧਿਕਾਰੀਆਂ ਨੂੰ ਕੰਢਿਆਂ 'ਤੇ ਰਹਿਣ ਵਾਲੇ ਲੋਕਾਂ ਨੂੰ ਰਾਹਤ ਕੈਂਪਾਂ ਵਿਚ ਸ਼ਿਫਟ ਕਰਨ ਲਈ ਮਜਬੂਰ ਕੀਤਾ।


author

Tanu

Content Editor

Related News