ਕੇਰਲ ਦੇ ਊਰਜਾ ਮੰਤਰੀ ਐੱਮ.ਐੱਮ. ਮਣੀ ਕੋਰੋਨਾ ਪਾਜ਼ੇਟਿਵ
Wednesday, Oct 07, 2020 - 07:32 PM (IST)
ਨਵੀਂ ਦਿੱਲੀ - ਕੋਰੋਨਾ ਮਹਾਮਾਰੀ ਦਾ ਕਹਿਰ ਰੁੱਕਣ ਦਾ ਨਾਮ ਹੀ ਨਹੀਂ ਲੈ ਰਿਹਾ ਹੈ। ਕੋਰੋਨਾ ਦੀ ਚਪੇਟ 'ਚ ਹੁਣ ਤੱਕ ਕਈ ਵੱਡੇ ਨੇਤਾ ਵੀ ਆ ਚੁੱਕੇ ਹਨ। ਬੁੱਧਵਾਰ ਨੂੰ ਕੇਰਲ ਦੇ ਊਰਜਾ ਮੰਤਰੀ ਐੱਮ.ਐੱਮ. ਮਣੀ ਵੀ ਕੋਰੋਨਾ ਦਾ ਸ਼ਿਕਾਰ ਹੋ ਗਏ।
ਕੇਰਲ ਦੇ ਊਰਜਾ ਮੰਤਰੀ ਐੱਮ.ਐੱਮ. ਮਣੀ ਨੇ ਫੇਸਬੁੱਕ 'ਤੇ ਇਹ ਜਾਣਕਾਰੀ ਸ਼ੇਅਰ ਕਰਦੇ ਹੋਏ ਲਿਖਿਆ ਕਿ ਉਨ੍ਹਾਂ ਨੇ ਕੋਰੋਨਾ ਟੈਸਟ ਕਰਵਾਇਆ ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਕੋਵਿਡ-19 ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਤਿਰੂਵਨੰਤਪੁਰਮ ਮੈਡੀਕਲ ਕਾਲਜ ਹਸਪਤਾਲ 'ਚ ਦਾਖਲ ਕੀਤਾ ਗਿਆ ਹੈ।
ਉਡੁੰਬਾਚੋਲਾ ਦੇ ਵਿਧਾਇਕ ਐੱਮ.ਐੱਮ. ਮਣੀ ਨੇ ਕੇਰਲ 'ਚ ਐੱਲ.ਡੀ.ਐੱਫ. ਸਰਕਾਰ ਦੇ ਪਹਿਲੇ ਮੰਤਰੀ ਮੰਡਲ ਫੇਰਬਦਲ ਤੋਂ ਬਾਅਦ 22 ਨਵੰਬਰ, 2016 ਨੂੰ ਕੇਰਲ ਦੇ ਬਿਜਲੀ ਮੰਤਰੀ ਦੇ ਰੂਪ 'ਚ ਸਹੁੰ ਚੁੱਕੀ। ਆਪਣੇ ਜ਼ਿਲ੍ਹੇ ਦੇ ਗਠਨ ਤੋਂ ਪਹਿਲਾਂ ਹੀ ਬਚਪਨ ਤੋਂ ਹੀ, ਪਹਾੜੀ ਜ਼ਿਲ੍ਹੇ 'ਚ ਖੇਤੀਬਾੜੀ ਸੁਧਾਰਾਂ ਨਾਲ ਜੁੜੀ ਹੋਈ ਵੱਖ-ਵੱਖ ਖੇਤੀਬਾੜੀ ਅੰਦੋਲਨ 'ਚ ਸਰਗਰਮ ਸਨ। ਪੌਦੇ ਲਗਾਉਣ ਵਾਲੇ ਮਜਦੂਰਾਂ ਦੀ ਉਚਿਤ ਮਜ਼ਦੂਰੀ ਨੂੰ ਠੀਕ ਕਰਨ ਲਈ ਇੱਕ ਕਦਮ ਦੇ ਰੂਪ 'ਚ, ਮੁੰਨਾਰ, ਪੇਰਮੇਦੁ, ਐਲੱਪਾਰਾ, ਨੇਦੁਮਕੰਦਮ ਆਦਿ ਕਈ ਸਥਾਨਾਂ 'ਤੇ ਵੱਖ-ਵੱਖ ਵਿਅਕਤੀ ਅੰਦੋਲਨ ਕੀਤੇ। ਐੱਮ.ਐੱਮ. ਮਣੀ ਨੇ ਕਈ ਅੰਦੋਲਨ 'ਚ ਭਾਗ ਲਿਆ ਅਤੇ ਕਮਿਉਨਿਸਟ ਪਾਰਟੀ ਦੀ ਵਿਚਾਰਧਾਰਾ ਨੂੰ ਬੜਾਵਾ ਦਿੱਤਾ।