ਕੇਰਲ ਕੋਰਟ ’ਚ ਸਬੂਤ ਦੇ ਤੌਰ ’ਤੇ ਰੱਖਿਆ ਗਾਂਜਾ ਖਾਧਾ ਚੂਹਿਆਂ ਨੇ!

Sunday, Feb 19, 2023 - 11:03 AM (IST)

ਕੇਰਲ ਕੋਰਟ ’ਚ ਸਬੂਤ ਦੇ ਤੌਰ ’ਤੇ ਰੱਖਿਆ ਗਾਂਜਾ ਖਾਧਾ ਚੂਹਿਆਂ ਨੇ!

ਤਿਰੁਵਨੰਤਪੁਰਮ- ਸੂਬੇ ਦੀ ਰਾਜਧਾਨੀ ਵਿਚ ਦਸੰਬਰ 2016 ਵਿਚ ਗਾਂਜਾ ਰੱਖਣ ਦੇ ਦੋਸ਼ ਵਿਚ ਇਕ ਵਿਅਕਤੀ ’ਤੇ ਮੁਕੱਦਮਾ ਚਲ ਰਿਹਾ ਹੈ। ਦੋਸ਼ੀ ਸਾਬੂ ਨੂੰ ਤਿਰੁਵਨੰਤਪੁਰਮ ਦੀ ਛਾਊਣੀ ਪੁਲਸ ਨੇ ਹਿਰਾਸਤ ਵਿਚ ਲੈ ਲਿਆ ਅਤੇ ਮਾਮਲਾ ਦਰਜ ਕਰ ਲਿਆ। ਸਾਬੂ ਕੋਲ ਕਥਿਤ ਤੌਰ ’ਤੇ 125 ਗ੍ਰਾਮ ਗਾਂਜਾ ਮਿਲਿਆ ਸੀ। ਇਸ ਵਿਚੋਂ 100 ਗ੍ਰਾਮ ਨੂੰ ਵਿਗਿਆਨੀਆਂ ਨੂੰ ਜਾਂਚ ਲਈ ਭੇਜਿਆ ਸੀ ਅਤੇ 25 ਗ੍ਰਾਮ ਨੂੰ ਮਾਮਲੇ ਵਿਚ ਸਬੂਤ ਦੇ ਤੌਰ ’ਤੇ ਤਿਰੁਵਨੰਤਪੁਰਮ ਮੈਜਿਸਟ੍ਰੇਟ ਕੋਰਡ ਵਿਚ ਸਥਿਤ ਇਕ ਅਦਾਲਤ ਦੇ ਕਮਰੇ ਵਿਚ ਰੱਖਿਆ ਸੀ।

ਟ੍ਰਾਇਲ ਸ਼ੁਰੂ ਹੋਣ ’ਤੇ ਚੀਜ਼ਾਂ ਪੂਰੀ ਤਰ੍ਹਾਂ ਨਾਲ ਬਦਲ ਗਈਆਂ। ਪ੍ਰਕਿਰਿਆ ਦੇ ਤਹਿਤ ਜਦੋਂ ਕੋਰਟ ਰੂਪ ਵਿਚ ਰੱਖੇ ਸਬੂਤਾਂ ਦੀ ਜਾਂਚ ਕੀਤੀ ਗਈ ਤਾਂ ਦੇਖਿਆ ਗਿਆ ਕਿ ਅੱਧੇ ਸਬੂਤ ਗਾਇਬ ਹੋ ਗਏ ਸਨ ਅਤੇ ਜਦੋਂ ਇਹ ਪੁੱਛਿਆ ਗਿਆ ਕਿ ਅਜਿਹਾ ਕਿਵੇਂ ਹੋਇਆ, ਤਾਂ ਇਸਤਗਾਸਾ ਧਿਰ ਨੇ ਕਿਹਾ ਕਿ ਲਗਦਾ ਹੈ ਕਿ ਚੂਹਿਆਂ ਨੇ ਗਾਂਜਾ ਖਾ ਲਿਆ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਚੂਹਿਆਂ ਕਰ ਕੇ ਸਾਬੂ ਰਿਹਾਅ ਹੋ ਜਾਏਗਾ।


author

Rakesh

Content Editor

Related News