ਸੋਸ਼ਲ ਮੀਡੀਆ 'ਤੇ ਜੋੜੇ ਨੇ ਸ਼ੇਅਰ ਕੀਤੀਆਂ ਰੋਮਾਂਟਿਕ ਤਸਵੀਰਾਂ, ਲੋਕਾਂ ਨੇ ਕੀਤੇ ਕੁਮੈਂਟ

10/19/2020 6:03:26 PM

ਨਵੀਂ ਦਿੱਲੀ— ਕੇਰਲ ਦੇ ਇਕ ਜੋੜੇ ਨੂੰ ਵਿਆਹ ਤੋਂ ਮਗਰੋਂ ਕਰਵਾਏ ਗਏ ਰੋਮਾਂਟਿਕ ਫੋਟੋਸ਼ੂਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕਰਨਾ ਭਾਰੀ ਪੈ ਗਿਆ। ਲੋਕਾਂ ਨੇ ਜੋੜੇ ਨੂੰ ਭਾਰਤੀ ਸੱਭਿਆਚਾਰ ਦੀ ਯਾਦ ਦਿਵਾਉਂਦੇ ਹੋਏ ਬੁਰੀ ਤਰ੍ਹਾਂ ਟਰੋਲ ਕੀਤਾ। ਦਰਅਸਲ ਕੇਰਲ ਦੇ ਰਹਿਣ ਵਾਲੇ ਰਿਸ਼ੀ ਅਤੇ ਲਕਸ਼ਮੀ ਨਾਂ ਦੇ ਜੋੜੇ ਦਾ 16 ਸਤੰਬਰ ਨੂੰ ਵਿਆਹ ਹੋਇਆ ਸੀ ਪਰ ਕੋਰੋਨਾ ਵਾਇਰਸ ਦੀ ਵਜ੍ਹਾ ਤੋਂ ਉਹ ਵਿਆਹ ਦਾ ਸਮਾਰੋਹ ਨਹੀਂ ਕਰ ਸਕੇ। ਹਾਲਾਤ ਥੋੜ੍ਹੇ ਠੀਕ ਹੋਣ 'ਤੇ ਉਨ੍ਹਾਂ ਨੇ ਰੋਮਾਂਟਿਕ ਅੰਦਾਜ਼ ਵਿਚ ਫੋਟੋਸ਼ੂਟ ਕਰਵਾਉਣ ਦੀ ਯੋਜਨਾ ਬਣਾਈ। 

PunjabKesari

ਰਿਸ਼ੀ ਨੇ ਇਕ ਫੋਟੋਗ੍ਰਾਫ਼ਰ ਕਿਰਾਏ 'ਤੇ ਲਿਆ ਅਤੇ ਫੋਟੋਸ਼ੂਟ ਕਰਾਉਣ ਲਈ ਇਡੁੱਕੀ ਦੇ ਖੂਬਸੂਰਤ ਚਾਹ ਦੇ ਬਾਗਾਂ ਵਿਚ ਪਹੁੰਚ ਗਏ। ਉੱਥੇ ਰਿਸ਼ੀ ਅਤੇ ਲਕਸ਼ਮੀ ਰੋਮਾਂਟਿਕ ਤਸਵੀਰਾਂ ਖਿਚਵਾਈਆਂ। ਫੋਟੋਸ਼ੂਟ ਕਰਾਉਣ ਦੇ ਕੁਝ ਦਿਨਾਂ ਬਾਅਦ ਜੋੜੇ ਨੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤੀਆਂ। ਸੋਸ਼ਲ ਮੀਡੀਆ 'ਤੇ ਤਸਵੀਰਾਂ ਨੂੰ ਵੇਖ ਕੇ ਲੋਕਾਂ ਨੇ ਦੋਹਾਂ ਨੂੰ ਟਰੋਲ ਕੀਤਾ। ਲੋਕਾਂ ਨੇ ਸੋਸ਼ਲ ਮੀਡੀਆ 'ਤੇ ਦੋਹਾਂ ਲਈ ਗਲਤ ਟਿੱਪਣੀਆਂ (ਕੁਮੈਂਟ) ਵੀ ਕੀਤੀਆਂ। ਇਸ ਦੇ ਨਾਲ ਹੀ ਉਨ੍ਹਾਂ ਨੂੰ ਟੈਗ ਕੀਤਾ ਅਤੇ ਜੰਮ ਕੇ ਟਰੋਲ ਕੀਤਾ। ਲੋਕਾਂ ਨੇ ਕਿਹਾ ਕਿ ਜੋੜੇ ਦੀਆਂ ਤਸਵੀਰਾਂ ਸਹੀ ਨਹੀਂ ਹਨ। 

PunjabKesari

ਲੋਕਾਂ ਵਲੋਂ ਟਰੋਲ ਕੀਤੇ ਜਾਣ ਮਗਰੋਂ ਰਿਸ਼ੀ ਨੇ ਕਿਹਾ ਕਿ ਫੋਟੋਸ਼ੂਟ 'ਚ ਅਸੀਂ ਦੋਹਾਂ ਨੇ ਕੱਪੜੇ ਪਹਿਨੇ ਹੋਏ ਸਨ ਪਰ ਫੋਟੋਗ੍ਰਾਫ਼ਰ ਨੇ ਇਸ ਅੰਦਾਜ਼ ਵਿਚ ਤਸਵੀਰਾਂ ਖਿੱਚੀਆਂ ਕਿ ਉਹ ਰੋਮਾਂਟਿਕ ਬਣ ਗਈਆਂ। ਪਰ ਸੋਸ਼ਲ ਮੀਡੀਆ ਖਾਸ ਕਰ ਕੇ ਫੇਸਬੁੱਕ 'ਤੇ ਉਨ੍ਹਾਂ ਨੂੰ ਟਰੋਲ ਕਰਨ ਵਾਲੇ ਲੋਕ ਇਸ ਗੱਲ ਨੂੰ ਨਹੀਂ ਸਮਝ ਸਕੇ। ਦੋਵੇਂ ਫੋਟੋਸ਼ੂਟ ਵਿਚ ਸਫੈਦ ਰੰਗ ਦੀ ਚਾਦਰ 'ਚ ਲਿਪਟੇ ਨਜ਼ਰ ਆ ਰਹੇ ਹਨ। ਜੋੜੇ ਦਾ ਕਹਿਣਾ ਹੈ ਕਿ ਉਹ ਸਿਰਫ ਆਨਲਾਈਨ ਹੀ ਟਰੋਲ ਨਹੀਂ ਹੋਏ, ਸਗੋਂ ਕਈ ਰਿਸ਼ਤੇਦਾਰਾਂ ਨੇ ਵੀ ਉਨ੍ਹਾਂ ਦੀਆਂ ਤਸਵੀਰਾਂ ਨੂੰ ਲੈ ਕੇ ਉਨ੍ਹਾਂ ਨੂੰ ਸ਼ਿਕਾਇਤ ਕੀਤੀ।


Tanu

Content Editor

Related News