ਕੇਰਲ ''ਚ 9 ਮਹੀਨਿਆਂ ਬਾਅਦ ਮੁੜ ਖੁੱਲ੍ਹੇ ਸਕੂਲ, ਵਿਦਿਆਰਥੀਆਂ ''ਚ ਦਿੱਸਿਆ ਉਤਸ਼ਾਹ

Friday, Jan 01, 2021 - 04:20 PM (IST)

ਕੇਰਲ ''ਚ 9 ਮਹੀਨਿਆਂ ਬਾਅਦ ਮੁੜ ਖੁੱਲ੍ਹੇ ਸਕੂਲ, ਵਿਦਿਆਰਥੀਆਂ ''ਚ ਦਿੱਸਿਆ ਉਤਸ਼ਾਹ

ਤਿਰੁਅਨੰਤਪੁਰਮ- ਕੋਰੋਨਾ ਵਾਇਰਸ ਲਾਗ਼ ਦੇ ਮੱਦੇਨਜ਼ਰ 9 ਮਹੀਨਿਆਂ ਤੋਂ ਬੰਦ ਰਹਿਣ ਤੋਂ ਬਾਅਦ ਕੇਰਲ 'ਚ ਸਕੂਲ ਮੁੜ ਖੋਲ੍ਹ ਦਿੱਤੇ ਗਏ ਅਤੇ ਇੰਨੇ ਦਿਨਾਂ ਬਾਅਦ ਸਕੂਲ ਜਾ ਰਹੇ ਵਿਦਿਆਰਥੀਆਂ 'ਚ ਉਤਸ਼ਾਹ ਦੇਖਣ ਨੂੰ ਮਿਲਿਆ। ਸਰਕਾਰ ਦੇ ਨਿਰਦੇਸ਼ 'ਤੇ ਕੇਰਲ ਦੇ ਸਕੂਲਾਂ 'ਚ 10ਵੀਂ ਅਤੇ 12ਵੀਂ ਦੀਆਂ ਜਮਾਤਾਂ ਸੀਮਿਤ ਘੰਟਿਆਂ ਲਈ ਚਲਾਈਆਂ ਗਈਆਂ। ਪਰ ਹੋਰ ਵਿਦਿਆਰਥੀਆਂ ਤੋਂ ਦੂਰੀ ਬਣਾਏ ਰੱਖਣ ਅਤੇ ਇਕ ਬੈਂਚ 'ਤੇ ਸਿਰਫ਼ ਇਕ ਵਿਦਿਆਰਥੀ ਦੇ ਬੈਠਣ ਦੇ ਸਖ਼ਤ ਨਿਰਦੇਸ਼ ਕਾਰਨ ਕੁਝ ਵਿਦਿਆਰਥੀਆਂ 'ਚ ਨਿਰਾਸ਼ਾ ਦਿੱਸੀ। 

PunjabKesariਇਨ੍ਹਾਂ 9 ਮਹੀਨਿਆਂ 'ਚ ਵਿਦਿਆਰਥੀ ਆਨਲਾਈਨ ਜਮਾਤਾਂ 'ਚ ਹਿੱਸਾ ਲੈ ਰਹੇ ਸਨ। ਉਨ੍ਹਾਂ ਦੇ ਸਰੀਰ ਦਾ ਤਾਪਮਾਨ ਮਾਪਣ ਲਈ ਸਕੂਲਾਂ ਦੇ ਪ੍ਰਵੇਸ਼ ਦੁਆਰ 'ਤੇ ਡਿਜ਼ੀਟਲ ਥਰਮਾਮੀਟਰ ਲਗਾਇਆ ਗਿਆ ਹੈ। ਇਹ ਪ੍ਰਕਿਰਿਆ ਅਧਿਕਾਰੀਆਂ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਰੂਰੀ ਹੈ। ਮਾਤਾ-ਪਿਤਾ ਤੋਂ ਸਹਿਮਤੀ ਪੱਤਰ ਮਿਲਣ ਤੋਂ ਬਾਅਦ ਹੀ ਉਨ੍ਹਾਂ ਨੂੰ ਸਕੂਲ ਕੰਪਲੈਕਸ 'ਚ ਪ੍ਰਵੇਸ਼ ਦਿੱਤਾ ਗਿਆ। ਮਾਰਚ 'ਚ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਫੈਲਣ ਤੋਂ ਰੋਕਣ ਲਈ ਲਾਗੂ ਤਾਲਾਬੰਦੀ ਦੇ ਬਾਅਦ ਤੋਂ ਹੀ ਕੇਰਲ 'ਚ ਸਕੂਲ ਬੰਦ ਰਹੇ।


author

DIsha

Content Editor

Related News