ਮੁੰਡੇ ਨੇ ਯੂ-ਟਿਊਬ ਵੀਡੀਓ ਦੇਖ ਕੇ ਬਣਾਈ ਸ਼ਰਾਬ, ਇਸ ਨੂੰ ਪੀਣ ਤੋਂ ਬਾਅਦ ਹਸਪਤਾਲ ਪੁੱਜਿਆ ਸਹਿਪਾਠੀ

Sunday, Jul 31, 2022 - 01:18 PM (IST)

ਮੁੰਡੇ ਨੇ ਯੂ-ਟਿਊਬ ਵੀਡੀਓ ਦੇਖ ਕੇ ਬਣਾਈ ਸ਼ਰਾਬ, ਇਸ ਨੂੰ ਪੀਣ ਤੋਂ ਬਾਅਦ ਹਸਪਤਾਲ ਪੁੱਜਿਆ ਸਹਿਪਾਠੀ

ਤਿਰੁਅਨੰਤਪੁਰਮ (ਭਾਸ਼ਾ)- ਤਿਰੁਅਨੰਤਪੁਰਮ 'ਚ 12 ਸਾਲਾ ਮੁੰਡੇ ਨੇ ਯੂ-ਟਿਊਬ 'ਤੇ ਇਕ ਵੀਡੀਓ ਦੇਖਣ ਤੋਂ ਬਾਅਦ ਅੰਗੂਰਾਂ ਤੋਂ ਸ਼ਰਾਬ ਬਣਾਈ ਅਤੇ ਉਸ ਨੂੰ ਆਪਣੇ ਇਕ ਸਹਿਪਾਠੀ ਨੂੰ ਪਿਲਾ ਦਿੱਤੀ। ਜਿਸ ਤੋਂ ਬਾਅਦ ਸਿਹਤ ਵਿਗੜਨ 'ਤੇ ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਉਣਾ ਪਿਆ। ਸਹਿਪਾਠੀ ਨੇ ਸ਼ਰਾਬ ਪੀਣ ਤੋਂ ਬਾਅਦ ਹੀ ਉਲਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਸ ਨੂੰ ਨੇੜੇ ਦੇ ਚਿਰਾਯਿੰਕੀਝੂ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਪੁਲਸ ਨੇ ਦੱਸਿਆ ਕਿ ਬਾਅਦ ਵਿਚ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਅਤੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਨੂੰ ਵਾਪਰੀ ਅਤੇ ਪੁਲਸ ਨੇ ਮਿਲੀ ਸੂਚਨਾ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ।

ਉਸ ਨੇ ਦੱਸਿਆ,''ਪੁੱਛਗਿੱਛ ਦੌਰਾਨ ਮੁੰਡੇ ਨੇ ਦੱਸਿਆ ਕਿ ਉਸ ਨੇ ਆਪਣੇ ਮਾਤਾ-ਪਿਤਾ ਵੱਲੋਂ ਖਰੀਦੇ ਅੰਗੂਰਾਂ ਦੀ ਵਰਤੋਂ ਕਰਕੇ ਸ਼ਰਾਬ ਬਣਾਈ ਸੀ। ਮੁੰਡੇ ਨੇ ਕਿਹਾ ਕਿ ਉਸ ਨੇ ਇਸ ਵਿਚ ਇਸ 'ਚ ਕੋਈ ਹੋਰ ਸ਼ਰਾਬ ਨਹੀਂ ਮਿਲਾਈ ਸੀ। ਸ਼ਰਾਬ ਬਣਨ ਤੋਂ ਬਾਅਦ ਉਸ ਨੇ ਯੂ-ਟਿਊਬ 'ਤੇ ਦੇਖੇ ਇਕ ਵੀਡੀਓ ਅਨੁਸਾਰ ਇਸ ਨੂੰ ਇਕ ਬੋਤਲ 'ਚ ਭਰਿਆ ਅਤੇ ਜ਼ਮੀਨ ਦੇ ਹੇਠਾਂ ਦਬਾ ਦਿੱਤਾ।'' ਪੁਲਸ ਨੇ ਦੱਸਿਆ ਕਿ ਮੁੰਡੇ ਦੀ ਮਾਂ ਨੂੰ ਪਤਾ ਸੀ ਕਿ ਉਹ ਸ਼ਰਾਬ ਬਣਾਉਣ 'ਚ ਹੱਥ ਅਜਮਾ ਰਿਹਾ ਹੈ ਪਰ ਉਨ੍ਹਾਂ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ।


author

DIsha

Content Editor

Related News