54 ਦਿਨ ਦੀ ਬੱਚੀ ਨੂੰ ਪਿਤਾ ਨੇ ਥੱਪੜ ਮਾਰ ਮੰਜੇ 'ਤੇ ਸੁੱਟਿਆ, ਹਾਲਤ ਨਾਜ਼ੁਕ

Sunday, Jun 21, 2020 - 03:37 PM (IST)

54 ਦਿਨ ਦੀ ਬੱਚੀ ਨੂੰ ਪਿਤਾ ਨੇ ਥੱਪੜ ਮਾਰ ਮੰਜੇ 'ਤੇ ਸੁੱਟਿਆ, ਹਾਲਤ ਨਾਜ਼ੁਕ

ਕੋਚੀ- ਕੇਰਲ ਦੇ ਕੋਚੀ ਜ਼ਿਲ੍ਹੇ 'ਚ ਹੈਰਾਨ ਕਰਨ ਵਾਲਾ ਮਾਮਲਾਸਾਹਮਣੇ ਆਇਆ ਹੈ। ਇੱਥੇ ਇਕ ਪਿਤਾ ਨੇ ਆਪਣੀ ਹੀ 54 ਦਿਨ ਦੀ ਬੱਚੀ ਨੂੰ ਥੱਪੜ ਮਾਰ ਕੇ ਮੰਜੇ 'ਤੇ ਸੁੱਟ ਦਿੱਤਾ, ਜਿਸ ਨਾਲ ਬੱਚੀ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਸ ਦੀ ਹਾਲਤ ਨਾਜ਼ੁਕ ਹੈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਨੇਪਾਲ ਦੇ ਰਹਿਣ ਵਾਲੇ ਸ਼ਾਈਜੂ ਥਾਮਸ (40) ਨੂੰ ਉਸ ਦੀ ਪਤਨੀ ਦੀ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਨੇ ਕਿਹਾ ਕਿ ਉਸ ਵਿਰੁੱਧ ਆਈ.ਪੀ.ਸੀ. 307 ਸਮੇਤ ਵੱਖ-ਵੱਖ ਧਾਰਾਵਾਂ ਅਤੇ ਕਿਸ਼ੋਰ ਨਿਆਂ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

ਪੁਲਸ ਨੇ ਕਿਹਾ ਕਿ ਬੱਚੀ ਇਕ ਨਿੱਜੀ ਮੈਡੀਕਲ ਕਾਲਜ ਦੇ ਆਈ.ਸੀ.ਯੂ. 'ਚ ਭਰਤੀ ਹੈ। ਉਸ ਦੀ ਹਾਲਤ ਗੰਭੀਰ ਹੈ, ਕਿਉਂਕਿ ਉਸ ਦੇ ਦਿਮਾਗ ਨੂੰ ਨੁਕਸਾਨ ਪਹੁੰਚਿਆ ਹੈ। ਪੁਲਸ ਨੇ ਦੱਸਿਆ ਕਿ ਨੇਪਾਲ ਦਾ ਨਾਗਰਿਕ ਥਾਮਸ ਇੱਥੇ ਕੋਚੀ 'ਚ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਸ਼ਰਾਬ ਦੇ ਆਦੀ ਥਾਮਸ ਨੂੰ ਸ਼ੱਕ ਸੀ ਕਿ ਉਹ ਬੱਚੀ ਦਾ ਪਿਤਾ ਨਹੀਂ ਹੈ। ਸ਼ਾਇਦ ਇਸ ਲਈ ਉਸ ਨੇ ਬੱਚੀ 'ਤੇ ਹਮਲਾ ਕੀਤਾ।


author

DIsha

Content Editor

Related News