ਸ਼ਰਮਨਾਕ: ਐਂਬੂਲੈਂਸ ਡਰਾਈਵਰ ਨੇ ਕੋਰੋਨਾ ਪਾਜ਼ੇਟਿਵ ਕੁੜੀ ਦਾ ਕੀਤਾ ਜਬਰ-ਜ਼ਿਨਾਹ

09/06/2020 5:22:36 PM

ਪਥਾਨਾਮਥਿੱਟਾ (ਭਾਸ਼ਾ)— ਕੇਰਲ ਦੇ ਪਥਾਨਾਮਥਿੱਟਾ 'ਚ ਇਕ ਸ਼ਰਮਨਾਕ ਘਟਨਾ ਸਾਹਮਣੇ ਆਏ ਹੈ। ਇੱਥੇ ਇਕ ਐਂਬੂਲੈਂਸ ਡਰਾਈਵਰ ਨੇ 19 ਸਾਲ ਦੀ ਕੋਰੋਨਾ ਪਾਜ਼ੇਟਿਵ ਮਰੀਜ਼ ਦਾ ਉਸ ਸਮੇਂ ਜਬਰ-ਜ਼ਿਨਾਹ ਕੀਤਾ, ਜਦੋਂ ਕੁੜੀ ਨੂੰ ਇਲਾਜ ਲਈ ਲਿਜਾਇਆ ਜਾ ਰਿਹਾ ਸੀ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।  ਪੁਲਸ ਨੇ ਕਿਹਾ ਕਿ ਐਂਬੂਲੈਂਸ ਡਰਾਈਵਰ ਨੂੰ ਘਟਨਾ ਦੇ ਕੁਝ ਹੀ ਘੰਟਿਆਂ ਹੀ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ। ਲੜਕੀ ਦੀ ਮਾਂ ਨੇ ਹਸਪਤਾਲ ਪ੍ਰਸ਼ਾਸਨ ਅਤੇ ਪੁਲਸ ਨੂੰ ਸ਼ਿਕਾਇਤ ਕੀਤੀ, ਜਿਸ ਦੇ ਆਧਾਰ 'ਤੇ ਐਂਬੂਲੈਂਸ ਡਰਾਈਵਰ ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। 108 ਐਂਬੂਲੈਂਸ ਸਰਵਿਸੇਜ਼ ਨੇ ਇਕ ਜਾਣਕਾਰੀ ਵਿਚ ਕਿਹਾ ਕਿ ਦੋਸ਼ੀ ਡਰਾਈਵਰ ਨੂੰ ਸੇਵਾ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਪੁਲਸ ਮੁਤਾਬਕ ਇਹ ਘਟਨਾ ਸ਼ਨੀਵਾਰ ਦੇਰ ਰਾਤ ਅਰਣਮੁਲਾ ਵਿਚ ਵਾਪਰੀ।

ਓਧਰ ਜਾਂਚ ਅਧਿਕਾਰੀ ਨੇ ਕਿਹਾ ਕਿ ਪੀੜਤਾ ਨੇ ਹਸਪਤਾਲ ਦੇ ਪ੍ਰਸ਼ਾਸਨ ਨੂੰ ਦੱਸਿਆ ਅਤੇ ਫਿਰ ਹਸਪਤਾਲ ਨੇ ਸਾਨੂੰ ਇਸ ਦੀ ਸੂਚਨਾ ਦਿੱਤੀ। ਉਸ ਤੋਂ ਬਾਅਦ ਉਕਤ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਅਧਿਕਾਰੀ ਮੁਤਾਬਕ ਕੁੜੀ ਦੇ ਬਾਅਦ ਵਿਚ ਬਿਆਨ ਲਏ ਜਾਣਗੇ, ਕਿਉਂਕਿ ਉਹ ਅਜੇ ਆਪਣੀ ਹੱਡਬੀਤੀ ਦੱਸਣ ਦੀ ਸਥਿਤੀ ਵਿਚ ਨਹੀਂ ਹੈ। ਕੁੜੀ ਨੂੰ ਸ਼ਨੀਵਾਰ ਨੂੰ ਅਡੂਰ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਜਾ ਰਿਹਾ ਸੀ। ਉਹ ਅਤੇ ਉਸ ਦੀ ਮਾਂ ਕੋਰੋਨਾ ਵਾਇਰਸ ਤੋਂ ਪੀੜਤ ਪਾਈਆਂ ਗਈਆਂ ਸਨ। ਕੁੜੀ ਨੂੰ ਬਾਅਦ ਵਿਚ ਜਦੋਂ 'ਫਰਸਟ ਲਾਈਨ' ਇਲਾਜ ਕੇਂਦਰ ਸ਼ਿਫਟ ਕੀਤਾ ਜਾ ਰਿਹਾ ਸੀ ਤਾਂ ਐਂਬੂਲੈਂਸ ਡਰਾਈਵਰ ਨੇ ਉਸ ਦਾ ਜਬਰ-ਜ਼ਿਨਾਹ ਕੀਤਾ।


Tanu

Content Editor

Related News