ਕੁਆਰੰਟੀਨ ''ਚ ਰਹਿ ਰਿਹਾ ਸ਼ਖਸ ਮਿਲਿਆ ਮ੍ਰਿਤਕ, ਜਾਂਚ ''ਚ ਨਿਕਲਿਆ ਕੋਰੋਨਾ ਪਾਜ਼ੇਟਿਵ

07/23/2020 4:22:29 PM

ਮੱਲਾਪੁਰਮ (ਵਾਰਤਾ)— ਕੇਰਲ ਦੇ ਮੱਲਾਪੁਰਮ 'ਚ ਦੁਬਈ ਤੋਂ ਵਾਪਸ ਆਇਆ 26 ਸਾਲਾ ਇਕ ਵਿਅਕਤੀ ਕੁਆਰੰਟੀਨ ਦੌਰਾਨ ਆਪਣੇ ਘਰ ਵਿਚ ਮ੍ਰਿਤਕ ਪਾਇਆ ਗਿਆ ਅਤੇ ਜਾਂਚ 'ਚ ਉਹ ਕੋਰੋਨਾ ਪਾਜ਼ੇਟਿਵ ਨਿਕਲਿਆ। ਇਰਸ਼ਾਦ ਅਲੀ ਨਾਮੀ ਵਿਅਕਤੀ ਦੁਬਈ ਵਿਚ ਕੋਰੋਨਾ ਤੋਂ ਪਾਜ਼ੇਟਿਵ ਹੋਇਆ ਸੀ ਅਤੇ 4 ਜੁਲਾਈ ਨੂੰ ਕੋਰੋਨਾ ਨੈਗੇਟਿਵ ਸਰਟੀਫ਼ਿਕੇਟ ਨਾਲ ਭਾਰਤ ਵਾਪਸ ਪਰਤ ਆਇਆ ਸੀ। ਉਹ ਉਦੋਂ ਤੋਂ ਕੁਆਰੰਟੀਨ ਵਿਚ ਰਹਿ ਰਿਹਾ ਸੀ। ਇਰਸ਼ਾਦ ਅਲੀ ਵਿਚ ਉਸ ਦਰਮਿਆਨ ਕੋਈ ਲੱਛਣ ਵੀ ਨਹੀਂ ਨਜ਼ਰ ਆਇਆ ਅਤੇ ਉਹ ਆਪਣੇ ਘਰ 'ਚ ਆਰਾਮ ਕਰ ਰਿਹਾ ਸੀ। 

ਪੁਲਸ ਸੂਤਰਾਂ ਨੇ ਇਰਸ਼ਾਦ ਅਲੀ ਦੇ ਘਰ ਵਾਲਿਆਂ ਦੇ ਹਵਾਲੇ ਤੋਂ ਦੱਸਿਆ ਕਿ ਉਸ ਨੇ ਬੁੱਧਵਾਰ ਰਾਤ ਆਪਣੀ ਮਾਂ ਅਤੇ ਦੋਸਤਾਂ ਨਾਲ ਗੱਲਬਾਤ ਕੀਤੀ ਸੀ ਪਰ ਇਸ ਤੋਂ ਬਾਅਦ ਉਹ ਮ੍ਰਿਤਕ ਮਿਲਿਆ ਅਤੇ ਉਸ ਦੀ ਨੱਕ 'ਚੋਂ ਕਾਫੀ ਖੂਨ ਵਹਿ ਰਿਹਾ ਸੀ। ਉਸ ਦੀ ਲਾਸ਼ ਨੂੰ ਮੰਜਰੀ ਮੈਡੀਕਲ ਹਸਪਤਾਲ ਲਿਜਾਇਆ ਗਿਆ। ਉਸ ਦੇ ਖੂਨ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਕੋਰੋਨਾ ਪਾਜ਼ੇਟਿਵ ਸੀ ਅਤੇ ਇਸ ਦੀ ਵਜ੍ਹਾ ਤੋਂ ਉਸ ਦੀ ਮੌਤ ਹੋਈ ਹੈ। ਸਿਹਤ ਮਹਿਕਮੇ ਦੇ ਸੂਤਰਾਂ ਮੁਤਾਬਕ ਹਾਲਾਂਕਿ ਮੌਤ ਦਾ ਅਸਲੀ ਕਾਰਨ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ।


Tanu

Content Editor

Related News