ਕੇਰਲ ''ਚ ਜੋੜੇ ''ਤੇ ਹਮਲਾ, ਪੁਲਸ ਨੇ 3 ਦਿਨਾਂ ਬਾਅਦ ਮਾਮਲਾ ਕੀਤਾ ਦਰਜ

Tuesday, Jul 23, 2019 - 05:19 PM (IST)

ਕੇਰਲ ''ਚ ਜੋੜੇ ''ਤੇ ਹਮਲਾ, ਪੁਲਸ ਨੇ 3 ਦਿਨਾਂ ਬਾਅਦ ਮਾਮਲਾ ਕੀਤਾ ਦਰਜ

ਵਾਇਨਾਡ (ਭਾਸ਼ਾ)— ਕੇਰਲ ਦੇ ਅੰਬਲਾਵਾਯਿਲ ਜ਼ਿਲੇ ਵਿਚ ਤਮਿਲ ਭਾਸ਼ੀ ਇਕ ਜੋੜੇ 'ਤੇ ਹੋਏ ਹਮਲੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਹਮਲਾਵਰ ਕਾਂਗਰਸ ਦਾ ਇਕ ਸਥਾਨਕ ਵਰਕਰ ਦੱਸਿਆ ਜਾ ਰਿਹਾ ਹੈ। ਇਲਾਕੇ ਦੇ ਇਕ ਸ਼ਖਸ ਦੀ ਸ਼ਿਕਾਇਤ ਦੀ ਆਧਾਰ 'ਤੇ ਪੁਲਸ ਨੇ ਘਟਨਾ ਦੇ 3 ਦਿਨ ਬਾਅਦ ਮਾਮਲਾ ਦਰਜ ਕੀਤਾ। ਇਹ ਘਟਨਾ ਐਤਵਾਰ ਨੂੰ ਵਾਪਰੀ। ਪੁਲਸ ਨੇ ਦੱਸਿਆ ਕਿ ਹਮਲੇ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ ਅਤੇ ਹਮਲਾਵਰ ਨੂੰ ਪੁੱਛ-ਗਿੱਛ ਲਈ ਤਲਬ ਕੀਤਾ ਗਿਆ ਹੈ। ਵੀਡੀਓ 'ਚ ਮਹਿਲਾ ਹਮਲਾਵਰ ਨੂੰ ਆਪਣੇ ਪਤੀ ਨੂੰ ਨਾ ਕੁੱਟਣ ਦੀ ਗੁਹਾਰ ਲਾਉਂਦੀ ਹੋਈ ਨਜ਼ਰ ਆ ਰਹੀ ਹੈ, ਜਦਕਿ ਆਲੇ-ਦੁਆਲੇ ਖੜ੍ਹੇ ਲੋਕ ਮੂਕਦਰਸ਼ਕ ਬਣੇ ਹੋਏ ਹਨ।

ਵੀਡੀਓ ਵਿਚ ਇਹ ਵੀ ਨਜ਼ਰ ਆ ਰਿਹਾ ਹੈ ਕਿ ਦੋਸ਼ੀ ਨੇ ਮਹਿਲਾ ਨੂੰ ਗਾਲ੍ਹਾ ਕੱਢਣ ਤੋਂ ਬਾਅਦ ਉਸ ਨੂੰ ਕਈ ਥੱਪੜ ਵੀ ਮਾਰੇ। ਪੁਲਸ ਨੇ ਦੱਸਿਆ ਕਿ ਆਈ. ਪੀ. ਸੀ. ਨਾਲ ਸੰਬੰਧਤ ਧਾਰਾ ਤਹਿਤ ਹਮਲਾਵਰ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦਰਮਿਆਨ ਸੂਬਾ ਮਹਿਲਾ ਕਮਿਸ਼ਨ ਨੇ ਵੀ ਹਮਲਾਵਰ ਵਿਰੁੱਧ ਇਕ ਮਾਮਲਾ ਦਰਜ ਕੀਤਾ ਹੈ। ਕਮਿਸ਼ਨ ਦੀ ਪ੍ਰਧਾਨ ਐੱਮ. ਸੀ. ਜੋਸਫਾਈਨ ਮੰਗਲਵਾਰ ਨੂੰ ਥਾਣੇ ਗਈ ਅਤੇ ਬਾਅਦ ਵਿਚ ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਬਦਕਿਸਮਤੀ ਹੈ ਕਿ ਅੰਬਲਾਵਾਯਿਲ ਥਾਣਾ ਦੇ ਕਾਫੀ ਨੇੜੇ ਇਹ ਘਟਨਾ ਹੋਣ ਦੇ ਬਾਵਜੂਦ ਦੋਸ਼ੀ ਵਿਰੁੱਧ ਸ਼ਿਕਾਇਤ ਦਰਜ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ।  


author

Tanu

Content Editor

Related News