ਕੇਜਰੀਵਾਲ ਨੇ PM ਮੋਦੀ ਨੂੰ ਚਿੱਠੀ ਲਿਖ ਸੁੰਦਰਲਾਲ ਬਹੁਗੁਣਾ ਨੂੰ ਭਾਰਤ ਰਤਨ ਦੇਣ ਦੀ ਕੀਤੀ ਅਪੀਲ
Saturday, Jul 17, 2021 - 04:27 PM (IST)
ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਉੱਘੇ ਵਾਤਾਵਰਣਵਾਦੀ ਸੁੰਦਰਲਾਲ ਬਹੁਗੁਣਾ ਨੂੰ ਭਾਰਤ ਰਤਨ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ, ਅਜਿਹੇ 'ਚ ਬਹੁਗੁਣਾ ਨੂੰ ਭਾਰਤ ਰਤਨ ਸਨਮਾਨ ਦੀ ਗੱਲ ਹੋਵੇਗੀ। ਕੇਜਰੀਵਾਲ ਨੇ ਸ਼ਨੀਵਾਰ ਨੂੰ ਲਿਖੀ ਚਿੱਠੀ 'ਚ ਕਿਹਾ,''ਸਾਡਾ ਮੰਨਣਾ ਹੈ ਕਿ ਸੁੰਦਰਲਾਲ ਬਹੁਗੁਣਾ ਨੂੰ ਭਾਰਤ ਰਤਨ ਦੇਣ ਨਾਲ ਖ਼ੁਦ ਪੁਰਸਕਾਰ ਦਾ ਵੀ ਸਨਮਾਨ ਹੋਵੇਗਾ।''
ਬਹੁਗੁਣਾ ਦਾ ਇਸ ਸਾਲ 21 ਮਈ ਨੂੰ ਦਿਹਾਂਤ ਹੋ ਗਿਆ ਸੀ। 'ਚਿਪਕੋ ਅੰਦੋਲਨ' ਜੰਗਲਾਤ ਸੁਰੱਖਿਆ ਮੁਹਿੰਮ ਸੀ, ਜੋ 1973 'ਚ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਵਲੋਂ ਸ਼ੁਰੂ ਕੀਤਾ ਗਿਆ ਚਿਪਕੋ ਅੰਦੋਲਨ ਉੱਤਰ ਭਾਰਤ 'ਚ ਹਿਮਾਲਿਆ ਤੋਂ ਸ਼ੁਰੂ ਹੋ ਕੇ ਦੱਖਣ 'ਚ ਕਰਨਾਟਕ ਤੱਕ ਪਹੁੰਚਿਆ। ਕੇਜਰੀਵਾਲ ਨੇ ਵਿਸ਼ਵ ਪ੍ਰਸਿੱਧ ਵਾਤਾਵਰਣਵਾਦੀ ਨੂੰ ਸ਼ਰਧਾਂਜਲੀ ਦੇਣ ਲਈ ਦਿੱਲੀ ਵਿਧਾਨ ਸਭਾ 'ਚ ਆਯੋਜਿਤ ਇਕ ਪ੍ਰੋਗਰਾਮ 'ਚ ਸ਼ੁੱਕਰਵਾਰ ਨੂੰ ਭਾਰਤ ਰਤਨ ਦੀ ਮੰਗ ਉਠਾਈ।