'ਇੰਤਜ਼ਾਰ ਨਾ ਕਰੋ, ਜਲਦੀ ਖ਼ਾਲੀ ਕਰ ਦਿਓ ਘਰ', ਨੀਵੇਂ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਨੂੰ ਕੇਜਰੀਵਾਲ ਦੀ ਅਪੀਲ

Wednesday, Jul 12, 2023 - 07:43 PM (IST)

'ਇੰਤਜ਼ਾਰ ਨਾ ਕਰੋ, ਜਲਦੀ ਖ਼ਾਲੀ ਕਰ ਦਿਓ ਘਰ', ਨੀਵੇਂ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਨੂੰ ਕੇਜਰੀਵਾਲ ਦੀ ਅਪੀਲ

ਨਵੀਂ ਦਿੱਲੀ- ਦਿੱਲੀ, ਉੱਤਰਾਖੰਡ, ਹਿਮਾਚਲ ਸਣੇ ਉੱਤਰ ਭਾਰਤ ਦੇ ਕਈ ਸੂਬਿਆਂ 'ਚ ਲਗਾਤਾਰ ਬਾਰਿਸ਼ ਹੋ ਰਹੀ ਹੈ। ਦਿੱਲੀ 'ਚ ਬਾਰਿਸ਼ ਕਾਰਨ ਯਮੁਨਾ ਦੇ ਪਾਣੀ ਦਾ ਪੱਧਰ ਬੁੱਧਵਾਰ ਨੂੰ 3 ਵਜੇ ਤਕ 207.71 ਮੀਟਰ ਪਹੁੰਚ ਗਿਆ। ਯਮੁਨਾ ਦੇ ਵਧਦੇ ਪਾਣੀ ਦੇ ਪੱਧਰ ਨੇ ਸੂਬੇ ਦੇ ਕਈ ਨੀਵੇਂ ਇਲਾਕਿਆਂ ਨੂੰ ਡੁਬੋ ਦਿੱਤਾ ਹੈ। ਇਸ ਵਿਚਕਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਹੜ੍ਹ ਦੀ ਸਥਿਤੀ ਦੇ ਮੱਦੇਨਜ਼ਰ ਐਰਮਜੈਂਸੀ ਬੈਠਕ ਬੁਲਾਈ। ਕੇਜਰੀਵਾਲ ਨੇ ਯਮੁਨਾ ਦੇ ਨੇੜੇ ਨੀਵੇਂ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਨੂੰ ਜਲਦੀ ਤੋਂ ਜਲਦੀ ਘਰਾਂ ਨੂੰ ਖ਼ਾਲੀ ਕਰਨ ਦੀ ਅਪੀਲ ਕੀਤੀ ਹੈ।

ਐਮਰਜੈਂਸੀ ਬੈਠਕ ਤੋਂ ਬਾਅਦ ਸੀ.ਐੱਮ. ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਯਮੁਨਾ ਦੇ ਨੇੜੇ ਨੀਵੇਂ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਨੂੰ ਮੇਰੀ ਬੇਨਤੀ ਹੈ ਕਿ ਯਮੁਨਾ ਦਾ ਪਾਣੀ ਲਗਾਤਾਰ ਵੱਧ ਰਿਹਾ ਹੈ। ਤੁਸੀਂ ਪਾਣੀ ਹੋਰ ਵਧਣ ਦਾ ਇੰਤਜ਼ਾਰ ਨਾ ਕਰੋ। ਜਿੰਨੀ ਜਲਦੀ ਹੋ ਸਕੇ ਘਰ ਖ਼ਾਨੀ ਕਰ ਦਿਓ।

ਇਹ ਵੀ ਪੜ੍ਹੋ- ਹਿਮਾਚਲ ਪ੍ਰਦੇਸ਼ : ਸਤਲੁਜ ਨਦੀ 'ਚ ਵਾਹਨ ਡਿੱਗਣ ਨਾਲ ਇਕ ਹੀ ਪਰਿਵਾਰ ਦੇ ਚਾਰ ਮੈਂਬਰ ਲਾਪਤਾ

ਦਿੱਲੀ 'ਚ ਹਿਮਾਚਲ ਅਤੇ ਹਰਿਆਣਾ ਤੋਂ ਆ ਰਿਹਾ ਪਾਣੀ
ਕੇਜਰੀਵਾਲ ਨੇ ਕਿਹਾ ਕਿ ਯਮੁਨਾ ਦੇ ਪਾਣੀ ਦਾ ਪੱਧਰ 208.71 ਮੀਟਰ ਤਕ ਪਹੁੰਚ ਚੁੱਕਾ ਹੈ ਜੋ ਇਕ ਰਿਕਾਰਡ ਹੈ। ਦਿੱਲੀ 'ਚ ਪਿਛਲੇ ਦੋ-ਤਿੰਨ ਦਿਨਾਂ ਤੋਂ ਬਾਰਿਸ਼ ਨਹੀਂ ਹੋ ਰਹੀ। ਇਥੇ ਪਾਣੀ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਤੋਂ ਆ ਰਿਹਾ ਹੈ। ਮੈਂ ਇਸ ਬਾਰੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਨੂੰ ਅਪੀਲ ਕੀਤੀ ਹੈ ਕਿ ਦਿੱਲੀ ਆਉਣ ਵਾਲੇ ਪਾਣੀ ਦਾ ਪੱਧਰ ਘੱਟ ਕੀਤਾ ਜਾਵੇ। ਮੈਂ ਨੀਵੇਂ ਇਲਾਕਿਆਂ 'ਚ ਰਹਿ ਰਹੇ ਸਾਰੇ ਲੋਕਾਂ ਨੂੰ ਘਰ ਖ਼ਾਲੀ ਕਰਨ ਦੀ ਅਪੀਲ ਕਰ ਰਿਹਾ ਹਾਂ। ਯਮੁਨਾ ਨਦੀ ਦੇ ਪਾਣੀ ਦਾ ਪੱਧਰ ਵਧਣ ਨਾਲ ਕਈ ਇਲਾਕਿਆਂ 'ਚ ਲੋਕ ਪ੍ਰਭਾਵਿਤ ਹੋਣਗੇ।

ਇਹ ਵੀ ਪੜ੍ਹੋ- ਪਾਣੀ ਨਾਲ ਭਰੀ ਗਲੀ 'ਚ ਕਰੰਟ ਲੱਗਣ ਨਾਲ ਇਕ ਦੀ ਮੌਤ, ਰੁੜ੍ਹਦੀਆਂ ਹੋਈਆਂ ਮਿਲੀਆਂ ਤਿੰਨ ਲਾਸ਼ਾਂ

1978 'ਚ ਯਮੁਨਾ ਦੇ ਪਾਣੀ ਦਾ ਪੱਧਰ 207.49 ਮੀਟਰ ਤਕ ਪਹੁੰਚਿਆ ਸੀ, ਜੋ ਸਭ ਤੋਂ ਉੱਚ ਪੱਧਰ ਸੀ। ਇਸ ਵਾਰ 45 ਸਾਲਾਂ ਦਾ ਰਿਕਾਰਡ ਟੁੱਟਾ ਹੈ। ਯਮੁਨਾ ਦਾ ਪਾਣੀ ਰਿੰਗ ਰੋਡ 'ਤੇ ਪਹੁੰਚ ਗਿਆ ਹੈ। ਹੜ੍ਹ ਦੇ ਹਾਲਾਤ ਨੂੰ ਦੇਖਦੇ ਹੋਏ ਕੇਜਰੀਵਾਲ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ।

ਹਥਿਨੀਕੁੰਡ ਬੈਰਾਜ ਤੋਂ ਹੌਲੀ ਰਫਤਾਰ ਨਾਲ ਪਾਣੀ ਛੱਡਣ ਦੀ ਮੰਗ ਕੀਤੀ ਹੈ ਤਾਂ ਜੋ ਯਮੁਨਾ ਦੇ ਪਾਣੀ ਦਾ ਪੱਧਰ ਤੇਜੀ ਨਾਲ ਨਾ ਵਧੇ। ਦੱਸ ਦੇਈਏ ਕਿ ਹਰਿਆਣਾ ਦੇ ਹਥਿਨੀਕੁੰਡ ਬੈਰਾਜ ਤੋਂ ਹਰ ਸਾਲ ਯਮੁਨਾ 'ਚ ਪਾਣੀ ਛੱਡਿਆ ਜਾਂਦਾ ਹੈ। ਕੁਝ ਦਿਨ ਪਹਿਲਾਂ ਦਿੱਲੀ 'ਚ ਮੋਹਲੇਧਾਰ ਮੀਂਹ ਕਾਰਨ ਪਾਣੀ ਭਰ ਗਿਆ ਹੈ ਜਿਸ ਕਾਰਨ ਹਾਲਾਤ ਖ਼ਰਾਬ ਹੋਏ ਸਨ। 

ਇਹ ਵੀ ਪੜ੍ਹੋ- ਹਰਿਆਣਾ ਦੇ 600 ਪਿੰਡ ਪਾਣੀ 'ਚ ਡੁੱਬੇ, ਸਕੂਲ 'ਚ ਫਸੀਆਂ 731 ਸਕੂਲੀ ਵਿਦਿਆਰਥਣਾਂ ਦਾ ਕੀਤਾ ਰੈਸਕਿਊ


author

Rakesh

Content Editor

Related News