ਬੰਗਲਾ ਮੁਰੰਮਤ ਮਾਮਲੇ ''ਚ ਕੇਜਰੀਵਾਰ ਦੀ ਚੁਣੌਤੀ, ਜਾਂਚ ''ਚ ਕੁਝ ਨਹੀਂ ਮਿਲਿਆ ਤਾਂ ਕੀ PM ਅਸਤੀਫ਼ਾ ਦੇਣਗੇ

Thursday, Sep 28, 2023 - 07:44 PM (IST)

ਬੰਗਲਾ ਮੁਰੰਮਤ ਮਾਮਲੇ ''ਚ ਕੇਜਰੀਵਾਰ ਦੀ ਚੁਣੌਤੀ, ਜਾਂਚ ''ਚ ਕੁਝ ਨਹੀਂ ਮਿਲਿਆ ਤਾਂ ਕੀ PM ਅਸਤੀਫ਼ਾ ਦੇਣਗੇ

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਦੇ ਬੰਗਲੇ ਦੀ ਮੁਰੰਮਤ 'ਚ ਕਥਿਤ ਬੇਨਿਯਮੀਆਂ ਲਈ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੁਆਰਾ ਦਰਜ ਪੀ.ਈ. ਦਾ ਸਵਾਗਤ ਕੀਤਾ। ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਇਸ ਜਾਂਚ 'ਚ ਕੁਝ ਵੀ ਸਾਹਮਣੇ ਨਹੀਂ ਆਵੇਗਾ ਕਿਉਂਕਿ ਕੁਝ ਵੀ ਗਲਤ ਨਹੀਂ ਹੋਇਆ ਹੈ। ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਦਾਅਵਾ ਕੀਤਾ ਕਿ ਇਹ ਕਦਮ ਉਨ੍ਹਾਂ ਦੀ 'ਘਬਰਾਹਟ' ਨੂੰ ਦਰਸਾਉਂਦਾ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਸੀ.ਬੀ.ਆਈ. ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਵੇਂ ਸਰਕਾਰੀ ਨਿਵਾਸ ਦੀ ਉਸਾਰੀ ਦੇ ਸਬੰਧ ਵਿਚ ਦਿੱਲੀ ਸਰਕਾਰ ਦੇ ਅਣਪਛਾਤੇ ਜਨਤਕ ਸੇਵਕਾਂ ਦੁਆਰਾ ਕਥਿਤ ਤੌਰ 'ਤੇ ਕੀਤੀਆਂ 'ਬੇਨਿਯਮੀਆਂ ਅਤੇ ਦੁਰਵਿਹਾਰ' ਦੀ ਜਾਂਚ ਕਰਨ ਲਈ ਇਕ ਪੀ.ਈ. ਦਰਜ ਕੀਤੀ ਹੈ।

ਸੀ.ਬੀ.ਆਈ. ਦੀ ਕਾਰਵਾਈ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕੇਜਰੀਵਾਲ ਨੇ ਪੱਤਰਕਾਰਾਂ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਘਬਰਾਏ ਹੋਏ ਹਨ। ਇਹ ਉਸਦੀ ਘਬਰਾਹਟ ਨੂੰ ਦਰਸਾਉਂਦਾ ਹੈ। ਮੇਰੇ ਖਿਲਾਫ ਜਾਂਚ 'ਚ ਕੁਝ ਨਵਾਂ ਨਹੀਂ ਹੈ। ਪਿਛਲੇ ਅੱਠ ਸਾਲਾਂ ਵਿਚ ਹੁਣ ਤਕ ਮੇਰੇ ਖ਼ਿਲਾਫ਼ 50 ਤੋਂ ਵੱਧ ਜਾਂਚਾਂ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਕਿਹਾ ਜਾਂਦਾ ਹੈ ਕਿ ਕੇਜਰੀਵਾਲ ਨੇ ਸਕੂਲ ਨਿਰਮਾਣ ਘਪਲਾ, ਬੱਸ ਘਪਲਾ, ਸ਼ਰਾਬ ਘਪਲਾ, ਸੜਕ ਘਪਲਾ, ਪਾਣੀ ਘਪਲਾ ਅਤੇ ਬਿਜਲੀ ਘਪਲਾ ਕੀਤਾ ਹੈ। ਮੈਂ ਸ਼ਾਇਦ ਦੁਨੀਆ ਵਿਚ ਸਭ ਤੋਂ ਵੱਧ ਜਾਂਚਾਂ ਦਾ ਸਾਹਮਣਾ ਕੀਤਾ ਹੈ। ਇਸ ਨਵੀਂ ਜਾਂਚ ਦਾ ਸਵਾਗਤ ਹੈ। ਪਿਛਲੇ ਕੇਸਾਂ ਵਿਚ ਵੀ ਕੁਝ ਸਾਹਮਣੇ ਨਹੀਂ ਆਇਆ ਅਤੇ ਇਸ ਕੇਸ ਵਿਚ ਵੀ ਕੁਝ ਸਾਹਮਣੇ ਨਹੀਂ ਆਵੇਗਾ। ਜਦੋਂ ਕੁਝ ਗਲਤ ਨਹੀਂ ਹੋਇਆ ਤਾਂ ਤੁਹਾਨੂੰ ਕੀ ਮਿਲਦਾ ਹੈ?

 

ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਇੱਥੇ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਕੇਜਰੀਵਾਲ ਦੀ ਰਿਹਾਇਸ਼ ਦੀ ਟੈਂਡਰ ਪ੍ਰਕਿਰਿਆ ਨਾਲ ਜੁੜੇ ਤੱਥ ਵੀ ਸੀ.ਬੀਆ.ਈ. ਜਾਂਚ 'ਚ ਸਾਹਮਣੇ ਆਉਣਗੇ।

ਕੇਜਰੀਵਾਲ ਨੇ ਕਿਹਾ, ਚੌਥੀ ਪਾਸ ਰਾਜੇ ਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ? ਉਹ ਦਿਨ ਦੇ 24 ਘੰਟੇ ਸਿਰਫ ਜਾਂਚ ਦੀਆਂ ਖੇਡਾਂ ਖੇਡਦਾ ਹੈ ਜਾਂ ਭਾਸ਼ਣ ਦਿੰਦਾ ਹੈ। ਕੋਈ ਕੰਮ ਨਹੀਂ ਕਰਦਾ। ਉਹ ਚਾਹੁੰਦੇ ਹਨ ਕਿ ਮੈਂ ਉਨ੍ਹਾਂ ਅੱਗੇ ਝੁਕ ਜਾਵਾਂ ਪਰ ਮੈਂ ਉਨ੍ਹਾਂ ਅੱਗੇ ਨਹੀਂ ਝੁਕਵਾਂਗਾ, ਭਾਵੇਂ ਉਹ ਮੇਰੇ ਵਿਰੁੱਧ ਕਿੰਨੀਆਂ ਵੀ ਫਰਜ਼ੀ ਜਾਂਚਾਂ ਕਰਨ ਜਾਂ ਕੇਸ ਦਾਇਰ ਕਰਵਾ ਦੇਣ।

ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਚੁਣੌਤੀ ਦਿੰਦਾ ਹਾਂ ਕਿ ਜੇਕਰ ਪਿਛਲੀ ਜਾਂਚ ਵਾਂਗ ਇਸ ਜਾਂਚ ਵਿਚ ਵੀ ਕੁਝ ਨਹੀਂ ਮਿਲਿਆ ਤਾਂ ਕੀ ਪੀ.ਐੱਮ. ਮੋਦੀ ਫਰਜ਼ੀ ਜਾਂਚ ਕਰਵਾਉਣ ਲਈ ਅਸਤੀਫਾ ਦੇਣਗੇ?


author

Rakesh

Content Editor

Related News