ਦਿੱਲੀ ਆਬਕਾਰੀ ਨੀਤੀ ਮਾਮਲੇ ''ਚ ਦਾਖ਼ਲ ਦੋਸ਼ ਪੱਤਰ ''ਤੇ ਬੋਲੇ ਕੇਜਰੀਵਾਲ- ''ਆਪ'' ਹੈ ਕੱਟੜ ਈਮਾਨਦਾਰ

Saturday, Nov 26, 2022 - 04:00 PM (IST)

ਦਿੱਲੀ ਆਬਕਾਰੀ ਨੀਤੀ ਮਾਮਲੇ ''ਚ ਦਾਖ਼ਲ ਦੋਸ਼ ਪੱਤਰ ''ਤੇ ਬੋਲੇ ਕੇਜਰੀਵਾਲ- ''ਆਪ'' ਹੈ ਕੱਟੜ ਈਮਾਨਦਾਰ

ਨਵੀਂ ਦਿੱਲੀ (ਭਾਸ਼ਾ)- ਵਿਵਾਦਿਤ ਆਬਕਾਰੀ ਨੀਤੀ ਮਾਮਲੇ 'ਚ ਦਾਖ਼ਲ ਕੀਤੇ ਗਏ ਦੋਸ਼ ਪੱਤਰ 'ਚ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਨਾਮ ਦਾ ਜ਼ਿਕਰ ਨਹੀਂ ਹੋਣ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਅਤੇ ਆਮ ਆਦਮੀ ਪਾਰਟੀ (ਆਪ) 'ਕੱਟੜ ਈਮਾਨਦਾਰ' ਹੈ। ਕੇਜਰੀਵਾਲ ਨੇ ਇੱਥੇ ਇਕ ਪੱਤਰਕਾਰ ਸੰਮੇਲਨ 'ਚ ਭਾਜਪਾ ਨੂੰ ਸਵਾਲ ਕੀਤਾ ਕਿ ਕੀ ਉਹ ਵੀ ਆਪਣੇ ਕਿਸੇ ਨੇਤਾ ਬਾਰੇ ਅਜਿਹਾ ਕਹਿ ਸਕਦੀ ਹੈ। ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਆਬਕਾਰੀ ਮਾਮਲੇ 'ਚ ਸ਼ੁੱਕਰਵਾਰ ਨੂੰ 7 ਦੋਸ਼ੀਆਂ ਖ਼ਿਲਾਫ਼ ਆਪਣਾ ਪਹਿਲਾ ਦੋਸ਼ ਪੱਤਰ ਦਾਖ਼ਲ ਕੀਤਾ ਪਰ ਇਸ 'ਚ ਸਿਸੋਦੀਆ ਦਾ ਜ਼ਿਕਰ ਨਹੀਂ ਹੈ, ਜਦੋਂ ਕਿ ਉਹ ਉਸ ਦੀ (ਸੀ.ਬੀ.ਆਈ. ਦੀ.) ਐੱਫ.ਆਈ.ਆਰ. 'ਚ ਨਾਮਜ਼ਦ ਹੈ।

ਕੇਜਰੀਵਾਲ ਨੇ ਕਿਹਾ,''ਅੱਜ, ਮੈਂ ਕਹਿ ਸਕਦਾ ਹਾਂ ਕਿ ਅਰਵਿੰਦ ਕੇਜਰੀਵਾਲ ਕੱਟੜ ਈਮਾਨਦਾਰ ਹੈ, 'ਆਪ' ਕੱਟੜ ਈਮਾਨਦਾ ਹੈ। ਮੈਂ ਭਾਜਪਾ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਇਹ ਕਹੇ ਕਿ ਉਸ ਦਾ ਕੋਈ ਪਾਰਟੀ ਨੇਤਾ ਕੱਟੜ ਈਮਾਨਦਾਰ ਹੈ।'' ਇੱਥੇ 4 ਦਸੰਬਰ ਨੂੰ ਹੋਣ ਜਾ ਰਹੀਆਂ ਦਿੱਲੀ ਨਗਰ ਨਿਗਮ ਚੋਣਾਂ ਤੋਂ ਪਹਿਲੇ ਭਾਜਪਾ ਵਲੋਂ 'ਆਪ' ਨੇਤਾਵਾਂ ਦਾ ਇਕ ਤੋਂ ਬਾਅਦ ਇਕ ਸਟਿੰਗ ਵੀਡੀਓ ਜਾਰੀ ਕੀਤੇ ਜਾਣ ਬਾਰੇ ਪੁੱਛੇ ਜਾਣ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਵੋਟਰਾਂ ਨੂੰ ਭਾਜਪਾ ਦੇ 10 ਵੀਡੀਓ ਅਤੇ ਉਨ੍ਹਾਂ ਦੀ ਪਾਰਟੀ ਦੀਆਂ 10 ਗਾਰੰਟੀ ਦਰਮਿਆਨ ਚੋਣ ਕਰਨੀ ਹੈ। ਇਸ ਮਹੀਨੇ ਦੇ ਸ਼ੁਰੂ 'ਚ ਆਮ ਆਦਮੀ ਪਾਰਟੀ ਨੇ ਦਿੱਲੀ ਨਗਰ ਨਿਗਮ ਚੋਣ ਲਈ ਸ਼ਹਿਰ 'ਚ ਤਿੰਨ ਲੈਂਡਫਿਲ ਸਥਾਨ ਹਟਾਉਣ ਅਤੇ ਅਵਾਰਾ ਪਸ਼ੂਆਂ ਦੀ ਸਮੱਸਿਆ ਦੂਰ ਕਰਨ ਸਮੇਤ 10 ਗਾਰੰਟੀਆਂ ਦਾ ਐਲਾਨ ਕੀਤਾ ਸੀ।


author

DIsha

Content Editor

Related News