ਕੇਜਰੀਵਾਲ ਦਾ ਸੋਸ਼ਲ ਮੀਡੀਆ 'ਤੇ ਉੱਡ ਰਿਹੈ ਮਜ਼ਾਕ, ਵੀਡੀਓ ਵਾਇਰਲ

Wednesday, Jan 24, 2018 - 01:40 AM (IST)

ਕੇਜਰੀਵਾਲ ਦਾ ਸੋਸ਼ਲ ਮੀਡੀਆ 'ਤੇ ਉੱਡ ਰਿਹੈ ਮਜ਼ਾਕ, ਵੀਡੀਓ ਵਾਇਰਲ

ਨਵੀਂ ਦਿੱਲੀ— ਦਿੱਲੀ ਦੀ ਆਮ ਆਦਮੀ ਪਾਰਟੀ ਇਸ ਸਮੇਂ ਮੁਸ਼ਕਿਲ ਦੌਰ 'ਚ ਲੰਘ ਰਹੀ ਹੈ। ਲਾਭ ਅਹੁਦਾ ਮਾਮਲੇ 'ਚ ਚੋਣ ਕਮਿਸ਼ਨ ਦੀ ਸਿਫਾਰਿਸ਼ 'ਤੇ ਰਾਸ਼ਟਰਪਤੀ ਨੇ 'ਆਪ' ਦੇ 20 ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਹੈ। ਵਿਰੋਧੀ ਪਾਰਟੀ ਭਾਜਪਾ ਅਤੇ ਕਾਂਗਰਸ ਵਲੋਂ 'ਆਪ' 'ਤੇ ਕਈ ਸਵਾਲ ਚੁੱਕੇ ਜਾ ਰਹੇ ਹਨ। ਉਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸੋਸ਼ਲ ਮੀਡੀਆ ਯੂਜ਼ਰਾਂ ਦੇ ਨਿਸ਼ਾਨੇ 'ਤੇ ਵੀ ਆ ਗਏ ਹਨ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਇਨ੍ਹੀਂ ਦਿਨੀਂ ਕਾਫੀ ਵਾਇਰਲ ਹੋ ਰਹੀ ਹੈ, ਜਿਸ ਦਾ ਨਾਂ 'ਆਮ ਆਦਮੀ ਪਾਰਟੀ ਦੀ ਕਹਾਣੀ' ਮਾਰੀਓ ਵਰਜਨ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਸ ਵੀਡੀਓ ਨੂੰ ਮਾਰੀਓ ਗੇਮ ਦੀ ਤਰਜ 'ਤੇ ਬਣਾਇਆ ਗਿਆ ਹੈ। ਇਸ 'ਚ ਮਾਰੀਓ ਦੀ ਥਾਂ ਕੇਜਰੀਵਾਲ ਨੂੰ ਦਿਖਾਇਆ ਗਿਆ ਹੈ। ਇਸ ਦੇ ਨਾਲ ਹੀ ਯੋਗੇਂਦਰ ਯਾਦਵ, ਪ੍ਰਸ਼ਾਂਤ ਭੂਸ਼ਣ ਅਤੇ ਕੁਮਾਰ ਵਿਸ਼ਵਾਸ ਜਿਹੇ ਬਗਾਵਤੀ ਆਗੂਆਂ ਨੂੰ ਵੀ ਦਿਖਾਇਆ ਗਿਆ ਹੈ।

ਉਥੇ ਹੀ ਸਮੋਸਿਆਂ 'ਤੇ 1.5 ਕਰੋੜ ਰੁਪਏ ਦੇ ਖਰਚ ਦਾ ਵੀ ਜ਼ਿਕਰ ਇਸ ਵੀਡੀਓ 'ਚ ਕੀਤਾ ਗਿਆ ਹੈ। ਵੀਡੀਓ ਦੇ ਅਖੀਰ 'ਚ ਚੋਣ ਕਮਿਸ਼ਨ ਅਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਵੀ ਦਿਖਾਇਆ ਗਿਆ ਹੈ। ਇਸ ਵੀਡੀਓ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ ਅਤੇ ਕਈ ਯੂਜ਼ਰ ਉਸ ਵਿਅਕਤੀ ਦੀ ਤਾਰੀਫ ਕਰ ਰਹੇ ਹਨ, ਜਿਸ ਨੇ ਇਹ ਵੀਡੀਓ ਬਣਾਈ ਹੈ।


Related News