ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ 'ਤੇ ਸਾਹਮਣੇ ਆਇਆ ਕੇਜਰੀਵਾਲ ਦਾ ਪਹਿਲਾ ਬਿਆਨ

Friday, Sep 29, 2023 - 03:10 PM (IST)

ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ 'ਤੇ ਸਾਹਮਣੇ ਆਇਆ ਕੇਜਰੀਵਾਲ ਦਾ ਪਹਿਲਾ ਬਿਆਨ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਵਿਰੋਧੀ ਗਠਜੋੜ 'ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ' (ਇੰਡੀਆ) ਲਈ ਵਚਨਬੱਧ ਹੈ ਅਤੇ ਉਸ ਤੋਂ ਵੱਖ ਨਹੀਂ ਹੋਵੇਗੀ। ਕਾਂਗਰਸ ਦੀ ਪੰਜਾਬ ਇਕਾਈ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ 2015 ਦੇ ਮਾਮਲੇ 'ਚ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਰਾਜ ਦੀ 'ਆਪ' ਸਰਕਾਰ 'ਤੇ ਸਿਆਸੀ ਬਦਲਾਖੋਰੀ ਦਾ ਦੋਸ਼ ਲਗਾਇਆ ਹੈ। 'ਆਪ' ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਭੁਲੱਥ ਤੋਂ ਵਿਧਾਇਕ ਖ਼ਿਲਾਫ਼ ਕਾਰਵਾਈ ਕਾਨੂੰਨ ਅਨੁਸਾਰ ਕੀਤੀ ਗਈ ਹੈ। 

ਇਹ ਵੀ ਪੜ੍ਹੋ : ਪ੍ਰਦੂਸ਼ਣ ਵਿਰੁੱਧ ਜੰਗ 'ਚ ਦਿੱਲੀ ਫਿਰ ਤਿਆਰ, CM ਕੇਜਰੀਵਾਲ ਨੇ ਜਾਰੀ ਕੀਤਾ 'ਵਿੰਟਰ ਐਕਸ਼ਨ ਪਲਾਨ'

ਕੇਜਰੀਵਾਲ ਨੇ ਕਿਹਾ,''ਆਪ 'ਇੰਡੀਆ' ਗਠਜੋੜ ਲਈ ਵਚਨਬੱਧ ਹੈ। ਅਸੀਂ ਗਠਜੋੜ ਤੋਂ ਵੱਖ ਨਹੀਂ ਹੋਵਾਂਗੇ। ਅਸੀਂ ਗਠਜੋੜ ਦੇ ਧਰਮ ਦੀ ਪਾਲਣਾ ਕਰਨ ਲਈ ਵਚਨਬੱਧ ਹਾਂ।'' ਕੇਜਰੀਵਾਲ ਨੇ ਖਹਿਰਾ ਦੇ ਮਾਮਲੇ 'ਤੇ ਕਿਹਾ,''ਮੈਂ ਇਸ ਬਾਰੇ ਸੁਣਿਆ ਹੈ ਪਰ ਮੇਰੇ ਕੋਲ ਪੂਰੀ ਜਾਣਕਾਰੀ ਨਹੀਂ ਹੈ। ਤੁਹਾਨੂੰ ਪੰਜਾਬ ਪੁਲਸ ਨਾਲ ਗੱਲ ਕਰਨੀ ਪਵੇਗੀ।'' ਉਨ੍ਹਾਂ ਕਿਹਾ,''(ਪੰਜਾਬ ਦੇ ਮੁੱਖ ਮੰਤਰੀ) ਭਗਵਾਨ ਮਾਨ ਦੀ ਸਰਕਾਰ ਰਾਜ 'ਚ ਨਸ਼ੀਲੇ ਪਦਾਰਥਾਂ ਦੀ ਸਮੱਸਿਆ ਨੂੰ ਖ਼ਤਮ ਕਰਨ ਲਈ ਵਚਨਬੱਧ ਹੈ, ਕਿਉਂਕਿ ਇਸ ਨੇ ਨੌਜਵਾਨਾਂ ਨੂੰ ਬਰਬਾਦ ਕਰ ਦਿੱਤਾ ਹੈ। ਭਾਵੇਂ ਕੋਈ ਪ੍ਰਭਾਵਸ਼ਾਲੀ ਵਿਅਕਤੀ ਹੋਵੇ ਜਾਂ ਕੋਈ ਮਾਮੂਲੀ ਵਿਅਕਤੀ ਹੋਵੇ, ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਮੈਂ ਕਿਸੇ ਵਿਸ਼ੇਸ਼ ਘਟਨਾ 'ਤੇ ਟਿੱਪਣੀ ਨਹੀਂ ਕਰ ਰਿਹਾ ਹਾਂ, ਕਿਉਂਕਿ ਮੇਰੇ ਕੋਲ ਪੂਰੀ ਜਾਣਕਾਰੀ ਨਹੀਂ ਹੈ।'' 'ਇਡੀਆ' ਗਠਜੋੜ ਵਲੋਂ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਕਿਸੇ ਨੂੰ ਪੇਸ਼ ਨਹੀਂ ਕਰਨ ਨੂੰ ਲੈ ਕੇ ਸਵਾਲ ਕੀਤੇ ਜਾਣ 'ਤੇ ਕੇਜਰੀਵਾਲ ਨੇ ਕਿਹਾ,''ਸਾਨੂੰ ਇਕ ਅਜਿਹੀ ਪ੍ਰਣਾਲੀ ਤਿਆਰ ਕਰਨੀ ਹੋਵੇਗੀ ਤਾਂ ਕਿ 140 ਕਰੋੜ ਭਾਰਤੀਆਂ ਨੂੰ ਲੱਗੇ ਕਿ ਉਹ ਪ੍ਰਧਾਨ ਮੰਤਰੀ ਹਨ। ਸਾਨੂੰ ਕਿਸੇ ਵਿਅਕਤੀ ਨੂੰ ਨਹੀਂ ਸਗੋਂ ਲੋਕਾਂ ਨੂੰ ਤਾਕਤਵਰ ਕਰਨਾ ਹੋਵੇਗਾ।'' ਕਾਂਗਰਸ ਦੀ ਪੰਜਾਬ ਇਕਾਈ 2024 ਦੀਆਂ ਆਮ ਚੋਣਾਂ ਲਈ ਰਾਜ 'ਚ ਸੱਤਾਧਾਰੀ 'ਆਪ' ਨਾਲ ਕਿਸੇ ਵੀ ਗਠਜੋੜ ਦਾ ਪਹਿਲੇ ਹੀ ਵਿਰੋਧ ਕਰ ਚੁੱਕੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News