ਕੇਜਰੀਵਾਲ ਨੇ ਸ਼ਾਹ 'ਤੇ ਵਿੰਨ੍ਹਿਆ ਨਿਸ਼ਾਨਾ, 'ਚੋਣ ਆਉਂਦੇ ਜਾਂਦੇ ਰਹਿਣਗੇ, ਦਿੱਲੀ 'ਤੇ ਧਿਆਨ ਦਿਓ'

Saturday, Feb 01, 2020 - 07:36 PM (IST)

ਕੇਜਰੀਵਾਲ ਨੇ ਸ਼ਾਹ 'ਤੇ ਵਿੰਨ੍ਹਿਆ ਨਿਸ਼ਾਨਾ, 'ਚੋਣ ਆਉਂਦੇ ਜਾਂਦੇ ਰਹਿਣਗੇ, ਦਿੱਲੀ 'ਤੇ ਧਿਆਨ ਦਿਓ'

ਨਵੀਂ ਦਿੱਲੀ — ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਨਿਸ਼ਾਨਾ ਵਿੰਨਿਆ ਹੈ। ਕੇਜਰੀਵਾਲ ਨੇ ਕਿਹਾ ਕਿ ਅਮਿਤ ਸ਼ਾਹ ਆਪਣੇ ਦਿੱਲੀ ਨੂੰ ਕੀ ਬਣਾ ਕੇ ਰੱਖ ਦਿੱਤਾ ਹੈ। ਚੋਣ ਆਉਂਦੇ ਜਾਂਦੇ ਰਹਿਣਗੇ, ਰਾਜਨੀਤੀ ਵੀ ਚੱਲਦੀ ਰਹੇਗੀ ਪਰ ਦਿੱਲੀ ਦੇ ਲੋਕਾਂ ਦੀ ਖਾਤਿਰ, ਕਿਰਪਾ ਕਾਨੂੰਨ ਵਿਵਸਥਾ ਠੀਕ ਕਰਨ 'ਤੇ ਧਿਆਨ ਦਿਓ।

ਕੇਜਰੀਵਾਲ ਨੇ ਟਵੀਟ ਕਰਦੇ ਹੋਏ ਕਿਹਾ ਕਿ ਅਮਿਤ ਸ਼ਾਹ ਜੀ, ਇਹ ਤੁਸੀਂ ਕੀ ਹਾਲ ਬਣਾ ਰੱਖਿਆ ਹੈ ਸਾਡੀ ਦਿੱਲੀ ਦਾ। ਦਿਨਦਿਹਾੜੇ ਗੋਲੀਆਂ ਚੱਲ ਰਹੀਆਂ ਹਨ। ਕਾਨੂੰਨ ਵਿਵਸਥਾ ਦੀ ਸ਼ਰੇਆਮ ਧੱਜੀਆਂ ਉੱਡ ਰਹੀਆਂ ਹਨ। ਚੋਣਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ, ਰਾਜਨੀਤੀ ਵੀ ਚੱਲਦੀ ਰਹੇਗੀ, ਪਰ ਦਿੱਲੀ ਦੇ ਲੋਕਾਂ ਦੀ ਖਾਤਿਰ ਕਿਰਪਾ ਕਾਨੂੰਨ ਵਿਵਸਥਾ ਠੀਕ ਕਰਨ 'ਤੇ ਧਿਆਨ ਦਿਓ।

ਜ਼ਿਕਰਯੋਗ ਹੈ ਕਿ ਨਾਗਰਿਕਤਾ ਸੋਧ ਕਾਨੂੰਨ ਤੇ ਰਾਸ਼ਟਰੀ ਨਾਗਰਿਕਤਾ ਰਜਿਸਟਰ ਖਿਲਾਫ ਸ਼ਾਹੀਨ ਬਾਗ 'ਚ ਪ੍ਰਦਰਸ਼ਨ ਕਰ ਰਹੇ ਲੋਕਾਂ ਵਿਚਾਲੇ ਸ਼ਨੀਵਾਰ ਨੂੰ ਉਸ ਸਮੇਂ ਅਚਾਨਕ ਭਾਜੜ ਮੱਚ ਗਈ ਜਦੋਂ ਇਕ ਅਣਪਛਾਤੇ ਵਿਅਕਤੀ ਨੇ ਪ੍ਰਦਰਸ਼ਨ ਸਥਾਨ 'ਤੇ ਗੋਲੀ ਚਲਾ ਦਿੱਤੀ। ਪੁਲਸ ਨੇ ਦੱਸਿਆ ਕਿ ਨੌਜਵਾਨ ਨੇ ਪ੍ਰਦਰਸ਼ਨ ਸਥਾਨ ਤੋਂ ਥੋੜ੍ਹੀ ਦੂਰੀ 'ਤੇ ਗੋਲੀ ਚਲਾਈ ਗਈ। ਪੁਲਸ ਦੀ ਮੁਸਤੈਦੀ ਨਾਲ ਤੁਰੰਤ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਘਟਨਾ 'ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਗੋਲੀ ਚਲਾਉਣ ਵਾਲੇ ਨੌਜਵਾਨ ਦੀ ਪਛਾਣ ਕਰ ਪੁਲਸ ਨੇ ਫਿਲਹਾਲ ਕੁਝ ਨਹੀਂ ਕਿਹਾ ਹੈ।


author

Inder Prajapati

Content Editor

Related News