ਵਿਗੜਦੀ ਕਾਨੂੰਨ ਵਿਵਸਥਾ 'ਤੇ ਕੇਜਰੀਵਾਲ ਬੋਲੇ- ਅਮਿਤ ਸ਼ਾਹ ਤੋਂ ਨਹੀਂ ਸੰਭਲ ਰਹੀ ਦਿੱਲੀ

Friday, Nov 29, 2024 - 05:44 PM (IST)

ਵਿਗੜਦੀ ਕਾਨੂੰਨ ਵਿਵਸਥਾ 'ਤੇ ਕੇਜਰੀਵਾਲ ਬੋਲੇ- ਅਮਿਤ ਸ਼ਾਹ ਤੋਂ ਨਹੀਂ ਸੰਭਲ ਰਹੀ ਦਿੱਲੀ

ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ਵਿਚ ਅੱਜ ਯਾਨੀ ਕਿ ਸ਼ੁੱਕਰਵਾਰ ਨੂੰ ਸੰਬੋਧਿਤ ਕੀਤਾ। ਆਪਣੇ ਸੰਬੋਧਨ ਵਿਚ ਕੇਜਰੀਵਾਲ ਨੇ ਦਿੱਲੀ 'ਚ ਵਿਗੜਦੀ ਕਾਨੂੰਨ ਵਿਵਸਥਾ 'ਤੇ ਭਾਜਪਾ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਦਿੱਲੀ ਲਈ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਪਰ ਕੇਂਦਰ 'ਚ ਭਾਜਪਾ ਸਰਕਾਰ ਨੇ ਦਿੱਲੀ ਦੇ ਲੋਕਾਂ ਨੂੰ ਸੁਰੱਖਿਆ ਨਹੀਂ ਦਿੱਤੀ, ਇਸ ਦੀ ਜ਼ਿੰਮੇਵਾਰੀ ਅਮਿਤ ਸ਼ਾਹ ਦੀ ਸੀ ਪਰ ਉਨ੍ਹਾਂ ਤੋਂ ਦਿੱਲੀ ਸੰਭਲ ਨਹੀਂ ਰਹੀ ਹੈ। ਆਏ ਦਿਨ ਮਰਡਰ ਹੋ ਰਹੇ ਹਨ। ਦਿੱਲੀ ਦੀ ਕਾਨੂੰਨ ਵਿਵਸਥਾ ਖਰਾਬ ਹੋ ਰਹੀ ਹੈ। ਜਿਵੇਂ ਫਿਲਮਾਂ ਵਿਚ ਗੈਂਗਵਾਰ ਹੁੰਦੀ ਹੈ, ਉਵੇਂ ਹੀ ਦਿੱਲੀ ਵਿਚ ਗੈਂਗਵਾਰ ਹੋ ਰਹੀ ਹੈ। 

ਇਹ ਵੀ ਪੜ੍ਹੋ- ਬਜ਼ੁਰਗਾਂ ਲਈ ਖੁਸ਼ਖਬਰੀ, ਹਰ ਮਹੀਨੇ ਮਿਲੇਗੀ 2500 ਰੁਪਏ ਪੈਨਸ਼ਨ

ਕੇਜਰੀਵਾਲ ਨੇ ਅੱਗੇ ਕਿਹਾ ਕਿ ਦਿੱਲੀ ਵਿਚ ਖੁੱਲ੍ਹੇਆਮ ਧਮਕੀ ਦੇ ਫੋਨ ਆਉਂਦੇ ਹਨ। ਔਰਤਾਂ ਨੂੰ ਅਗਵਾ ਕਰ ਕੇ ਜ਼ਬਰ-ਜ਼ਿਨਾਹ ਅਤੇ ਕਤਲ ਹੋ ਰਹੇ ਹਨ। ਕੇਜਰੀਵਾਲ ਨੇ ਇਕ ਅੰਗਰੇਜ਼ੀ ਅਖ਼ਬਾਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਦਿੱਲੀ ਵਿਚ ਲਾਰੈਂਸ ਬਿਸ਼ਨੋਈ ਗੈਂਗ ਨੇ ਆਤੰਕ ਮਚਾਇਆ ਹੋਇਆ ਹੈ। ਦਿੱਲੀ ਵਿਚ ਵਾਪਰ ਰਹੀਆਂ ਵਾਰਦਾਤਾਂ ਦਾ ਜ਼ਿਕਰ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿਚ ਬੰਦ ਲਾਰੈਂਸ ਬਿਸ਼ਨੋਈ ਗੈਂਗ ਨੇ ਦਹਿਸ਼ਤ ਫੈਲਾ ਰੱਖੀ ਹੈ। ਉਹ ਜੇਲ੍ਹ ਵਿਚੋਂ ਧਮਕੀਆਂ ਦੇ ਰਿਹਾ ਹੈ। ਇਹ ਕਿਵੇਂ ਹੋ ਰਿਹਾ ਹੈ, ਸਮਝ ਨਹੀਂ ਆ ਰਿਹਾ ਹੈ। ਅਮਿਤ ਸ਼ਾਹ ਕੀ ਕਰ ਰਹੇ ਹਨ। ਇਨ੍ਹਾਂ ਤੋਂ ਦਿੱਲੀ ਸੰਭਲ ਨਹੀਂ ਰਹੀ। ਅੱਜ ਦਿੱਲੀ ਨੂੰ ਗੈਂਗਸਟਰ ਕੈਪੀਟਲ ਦੇ ਨਾਂ ਤੋਂ ਜਾਣਿਆ ਜਾ ਰਿਹਾ ਹੈ।

 

ਕੇਜਰੀਵਾਲ ਨੇ ਕਿਹਾ ਕਿ ਕੀ ਲਾਰੈਸ਼ ਬਿਸ਼ਨੋਈ ਨੂੰ ਸਾਬਰਮਤੀ ਜੇਲ੍ਹ ਵਿਚ ਕੀ ਭਾਜਪਾ ਦੀ ਸੁਰੱਖਿਆ ਮਿਲੀ ਹੈ? ਅਮਿਤ ਸ਼ਾਹ ਨੂੰ ਜਵਾਬ ਦੇਣਾ ਹੋਵੇਗਾ ਕਿ ਅਪਰਾਧੀ ਇੰਨਾ ਬੇਖੌਫ ਕਿਉਂ ਹੈ। ਗੈਂਗਸਟਰ ਖੁੱਲ੍ਹੇਆਮ ਦਿੱਲੀ ਪੁਲਸ ਨੂੰ ਚੁਣੌਤੀ ਦੇ ਰਹੇ ਹਨ। ਦਿੱਲੀ ਦੀ ਜਨਤਾ ਕਿਸ ਤੋਂ ਸੁਰੱਖਿਆ ਮੰਗੇ। ਮੈਂ ਅਮਿਤ ਸ਼ਾਹ ਨੂੰ ਕਹਿਣਾ ਚਾਹਾਂਗਾ ਕਿ ਜ਼ੀਰੋ ਟਾਲਰੈਂਸ ਦੇ ਖੋਖਲ੍ਹੇ ਵਾਅਦਿਆਂ ਨਾਲ ਕੁਝ ਨਹੀਂ ਹੋਵੇਗਾ। ਤੁਸੀਂ ਜਾਗ ਜਾਓ ਨਹੀਂ ਤਾਂ ਦਿੱਲੀ ਦੀ ਜਨਤਾ ਨੂੰ ਤੁਹਾਨੂੰ ਜਗਾਉਣ ਲਈ ਕੁਝ ਕਰਨਾ ਹੋਵੇਗਾ।

ਇਹ ਵੀ ਪੜ੍ਹੋ- ਲਾੜੇ ਦੀ ਸਰਕਾਰੀ ਨੌਕਰੀ ਨਹੀਂ, ਫੇਰੇ ਲੈਣ ਤੋਂ ਮੁੱਕਰੀ ਲਾੜੀ


author

Tanu

Content Editor

Related News