CM ਕੇਜਰੀਵਾਲ ਦੀ ਕੇਂਦਰ ਤੋਂ ਮੰਗ, 12ਵੀਂ ਦੀ ਪ੍ਰੀਖਿਆ ਕੀਤੀ ਜਾਵੇ ਰੱਦ

Tuesday, Jun 01, 2021 - 04:30 PM (IST)

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ 12ਵੀਂ ਦੀ ਪ੍ਰੀਖਿਆ ਰੱਦ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ,''ਮੈਂ ਅਪੀਲ ਕਰਦਾ ਹਾਂ ਕਿ ਪਿਛਲੇ ਪ੍ਰਦਰਸ਼ਨ ਦੇ ਆਧਾਰ 'ਤੇ ਵਿਦਿਆਰਥੀਆਂ ਦਾ ਮੁਲਾਂਕਣ ਕੀਤਾ ਜਾਵੇ। ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ,''12ਵੀਂ ਦੀ ਪ੍ਰੀਖਿਆ ਨੂੰ ਲੈ ਕੇ ਬੱਚੇ ਅਤੇ ਮਾਤਾ-ਪਿਤਾ ਕਾਫ਼ੀ ਚਿੰਤਤ ਹਨ। ਉਹ ਚਾਹੁੰਦੇ ਹਨ ਕਿ ਬਿਨਾਂ ਟੀਕਾਕਰਨ ਦੇ 12ਵੀਂ ਦੀ ਪ੍ਰੀਖਿਆ ਨਹੀਂ ਹੋਣੀ ਚਾਹੀਦੀ। ਮੇਰੀ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ 12ਵੀਂ ਦੀ ਪ੍ਰੀਖਿਆ ਰੱਦ ਕੀਤੀ ਜਾਵੇ ਅਤੇ ਪਿਛਲੇ ਪ੍ਰਦਰਸ਼ਨ ਦੇ ਆਧਾਰ 'ਤੇ ਵਿਦਿਆਰਥੀਆਂ ਦਾ ਮੁਲਾਂਕਣ ਕੀਤਾ ਜਾਵੇ।

PunjabKesariਕੇਜਰੀਵਾਲ ਨੇ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਅੱਜ ਸ਼ਾਮ ਯਾਨੀ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ 'ਚ ਹੋਣ ਵਾਲੀ ਮਹੱਤਵਪੂਰਨ ਬੈਠਕ ਤੋਂ ਪਹਿਲਾਂ ਇਹ ਅਪੀਲ ਕੀਤੀ। ਸੀ.ਬੀ.ਐੱਸ.ਈ. ਨੇ ਕੋਰੋਨਾ ਵਾਇਰਸ ਸੰਕਰਣ ਦੇ ਮਾਮਲਿਆਂ 'ਚ ਵਾਧੇ ਕਾਰਨ 14 ਅਪ੍ਰੈਲ ਨੂੰ 10ਵੀਂ ਦੀਆਂ ਪ੍ਰੀਖਿਆਵਾਂ ਰੱਦ ਅਤੇ 12ਵੀਂ ਦੀ ਪ੍ਰੀਖਿਆ ਮੁਲਤਵੀ ਕਰਨ ਦਾ ਐਲਾਨ ਕੀਤਾ ਸੀ। ਸਿੱਖਿਆ ਮੰਤਰਾਲੇ ਨੇ ਇਸ ਮਾਮਲੇ 'ਚ ਹੋਈ ਉੱਚ ਪੱਧਰੀ ਬੈਠਕ 'ਚ ਜਿਨ੍ਹਾਂ ਪ੍ਰਸਤਾਵਾਂ 'ਤੇ ਚਰਚਾ ਹੋਈ ਸੀ, ਉਨ੍ਹਾਂ 'ਤੇ ਹਾਲ ਹੀ 'ਚ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਪੂਰੇ ਸੁਝਾਅ ਮੰਗੇ ਸਨ। ਸਰਕਾਰ ਨੇ ਪ੍ਰੀਖਿਆਵਾਂ ਰੱਦ ਕਰਨ ਦੀ ਮੰਗ ਵਾਲੀ ਦਾਖ਼ਲ ਪਟੀਸ਼ਨ 'ਤੇ ਸੁਣਵਾਈ ਕਰ ਰਹੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹ 3 ਜੂਨ ਤੱਕ ਇਸ ਮਾਮਲੇ 'ਤੇ ਅੰਤਿਮ ਫ਼ੈਸਲਾ ਲਵੇਗੀ।


DIsha

Content Editor

Related News