ਕੇਜਰੀਵਾਲ ਦਾ ਗੁਜਰਾਤ ਦੌਰਾ ਹੋਇਆ ਰੱਦ

03/25/2017 6:06:06 PM

ਅਹਿਮਦਾਬਾਦ— ਆਮ ਆਦਮੀ ਪਾਰਟੀ (ਆਪ) ਦੇ ਨੇਤਾ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ਦਾ ਅਪਣਾ ਐਤਵਾਰ ਦਾ ਦੌਰਾ ਰੱਦ ਕਰ ਦਿੱਤਾ ਹੈ। ਸ਼੍ਰੀ ਕੇਜਰੀਵਾਲ ਨੇ ਪਹਿਲਾਂ ਤੋਂ ਤੈਅ ਪ੍ਰੋਗਰਾਮ ਅਨੁਸਾਰ ਗਾਂਧੀਨਗਰ ''ਚ ਇਕ ਰੈਲੀ ਕਰਨੀ ਸੀ ਅਤੇ ''ਆਪ'' ਦੇ ਵਰਕਰ ਸੰਮੇਲਨ ''ਚ ਹਿੱਸਾ ਲੈਣਾ ਸੀ। ਇਸ ਦਾ ਆਯੋਜਨ ਰਾਜਧਾਨੀ ਦੇ ਸੈਕਟਰ 6 ਇਲਾਕੇ ਦੇ ਇਕ ਮੈਦਾਨ ''ਚ ਹੋ ਰਿਹਾ ਹੈ। ਪਾਰਟੀ ਦੇ ਪ੍ਰਦੇਸ਼ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਵਿਧਾਇਕ ਕਨੂੰਭਾਈ ਕਲਸਾਰੀਆ ਨੇ ਦੱਸਿਆ ਕਿ ਦਿੱਲੀ ''ਚ ਨਗਰ ਨਿਗਮ ਚੋਣਾਂ ਕਾਰਨ ਸ਼੍ਰੀ ਕੇਜਰੀਵਾਲ ਗੁਜਰਾਤ ''ਚ ਪਾਰਟੀ ਦੇ ਪ੍ਰੋਗਰਾਮ ''ਚ ਹਿੱਸਾ ਨਹੀਂ ਲੈ ਸਕਣਗੇ।
ਉਨ੍ਹਾਂ ਦੇ ਸਥਾਨ ''ਤੇ ਦਿੱਲੀ ਸਰਕਾਰ ਦੇ ਮੰਤਰੀ ਅਤੇ ਪਾਰਟੀ ਦੇ ਸੀਨੀਅਰ ਨੇਤਾ ਗੋਪਾਲ ਰਾਏ ਇਸ ''ਚ ਹਿੱਸਾ ਲੈਣਗੇ। ਇਹ ਪੁੱਛੇ ਜਾਣ ''ਤੇ ਕਿ 5 ਰਾਜਾਂ ''ਚ ਹਾਲ ''ਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਖਰਾਬ ਨਤੀਜਿਆਂ ਕਾਰਨ ਹੀ ਕੀ ''ਆਪ'' ਨੇਤਾ ਸ਼੍ਰੀ ਕੇਜਰੀਵਾਲ ਦੀ ਇਸ ਸਾਲ ਹੋਣ ਵਾਲੇ ਗੁਜਰਾਤ ਵਿਧਾਨ ਸਭਾ ਚੋਣਾਂ ''ਚ ਓਨੀ ਰੂਚੀ ਨਹੀਂ ਰਹਿ ਗਈ ਹੈ। ਸ਼੍ਰੀ ਕਲਸਾਰੀਆ ਨੇ ਕਿਹਾ ਕਿ ਇਹ ਕਹਿਣਾ ਸਹੀ ਨਹੀਂ ਹੈ ਅਤੇ ਨਾਲ ਹੀ ਨਤੀਜੇ ਓਨੇ ਖਰਾਬ ਨਹੀਂ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸਹੀ ਹੈ ਕਿ ਪੰਜਾਬ ''ਚ ''ਆਪ'' ਦੀ ਆਸ ਵਧ ਸੀ ਪਰ ਇਸ ਨੂੰ ਜ਼ੀਰੋ ਤੋਂ ਉੱਠ ਕੇ ਵਿਧਾਨ ਸਭਾ ''ਚ ਪ੍ਰਮੁੱਖ ਵਿਰੋਧੀ ਦਲ ਦਾ ਦਰਜਾ ਮਿਲ ਗਿਆ ਜੋ ਘੱਟ ਨਹੀਂ ਹੈ। ਜਿੱਤ ਦਾ ਦਾਅਵਾ ਕਰਨ ਵਾਲੇ ਦਲ (ਭਾਜਪਾ) ਨੂੰ ਗੋਆ ''ਚ ਪਹਿਲਾਂ ਨਾਲੋਂ ਘੱਟ ਸੀਟਾਂ ਮਿਲੀਆਂ ਹਨ।


Disha

News Editor

Related News