ਸਾਬਰਮਤੀ ਆਸ਼ਰਮ ਪਹੁੰਚ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਚਲਾਇਆ ਚਰਖਾ, ਕਰਨਗੇ ਰੋਡ ਸ਼ੋਅ

Saturday, Apr 02, 2022 - 01:13 PM (IST)

ਸਾਬਰਮਤੀ ਆਸ਼ਰਮ ਪਹੁੰਚ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਚਲਾਇਆ ਚਰਖਾ, ਕਰਨਗੇ ਰੋਡ ਸ਼ੋਅ

ਗੁਜਰਾਤ- ਪੰਜਾਬ 'ਚ ਸ਼ਾਨਦਾਰ ਜਿੱਤ ਹਾਸਲ ਕਰਨ ਵਾਲੀ 'ਆਪ' ਪਾਰਟੀ ਹੁਣ ਦੂਜੇ ਸੂਬਿਆਂ 'ਚ ਆਪਣੀ ਸਿਆਸੀ ਜ਼ਮੀਨ ਮਜ਼ਬੂਤ ਕਰਨ 'ਚ ਲੱਗੀ ਹੈ। ਇਸ ਸਾਲ ਦੇ ਆਖ਼ੀਰ 'ਚ ਗੁਜਰਾਤ 'ਚ ਚੋਣਾਂ ਹੋਣ ਵਾਲੀਆਂ ਹਨ। ਇਸ ਦੇ ਅਧੀਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 2 ਦਿਨਾਂ ਦੇ ਗੁਜਰਾਤ ਦੌਰੇ 'ਤੇ ਪਹੁੰਚੇ ਹਨ। ਦੱਸਣਯੋਗ ਹੈ ਕਿ ਕੇਜਰੀਵਾਲ ਅਤੇ ਮਾਨ ਨੇ ਅਹਿਮਦਾਬਾਦ ਦੇ ਸਾਬਰਮਤੀ ਆਸ਼ਰਮ ਦਾ ਦੌਰਾ ਕੀਤਾ, ਨਾਲ ਹੀ ਦੋਹਾਂ ਨੇਤਾਵਾਂ ਨੇ ਚਰਖਾ ਵੀ ਚਲਾਇਆ। ਕੇਜਰੀਵਾਲ ਅਤੇ ਭਗਵੰਤ ਮਾਨ ਨੇ ਇਸ ਦੌਰਾਨ ਪ੍ਰੈੱਸ ਕਾਨਫਰੰਸ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਇੱਥੇ ਆ ਕੇ ਬਹੁਤ ਚੰਗਾ ਲੱਗਾ। ਪੰਜਾਬ ਦੇ ਹਰ ਘਰ 'ਚ ਚਰਖਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਗਾਂਧੀ ਜੀ ਦਾ ਬਹੁਤ ਸਨਮਾਨ ਕਰਦੇ ਹਨ। 

ਉੱਥੇ ਹੀ ਕੇਜਰੀਵਾਲ ਨੇ ਕਿਹਾ ਕਿ ਉਹ ਇੱਥੇ ਰਾਜਨੀਤੀ 'ਤੇ ਚਰਚਾ ਨਹੀਂ ਕਰਨਗੇ। ਕੇਜਰੀਵਾਲ ਨੇ ਸਾਬਰਮਤੀ 'ਚ ਦਰਸ਼ਨ ਤੋਂ ਬਾਅਦ ਉੱਥੇ ਵਿਜ਼ੀਟਰਜ਼ ਕਿਤਾਬ 'ਚ ਲਿਖਿਆ,''ਇਹ ਆਸ਼ਰਮ ਇਕ ਅਧਿਆਤਮਿਕ ਸਥਾਨ ਹੈ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਇੱਥੇ ਗਾਂਧੀ ਜੀ ਦੀ ਆਤਮਾ ਵਸਦੀ ਹੈ। ਇੱਥੇ ਆ ਕੇ ਬਹੁਤ ਚੰਗਾ ਲੱਗਾ। ਮੈਂ ਖ਼ੁਦ ਨੂੰ ਖੁਸ਼ਨਸੀਬ ਮੰਨਦਾ ਹਾਂ ਕਿ ਉਸ ਦੇਸ਼ 'ਚ ਪੈਦਾ ਹੋਇਆ, ਜਿਸ ਦੇਸ਼ 'ਚ ਗਾਂਧੀ ਜੀ ਪੈਦਾ ਹੋਏ।'' ਦੱਸਣਯੋਗ ਹੈ ਕਿ ਇਸ ਤੋਂ ਬਾਅਦ ਦੋਵੇਂ ਨੇਤਾ ਰੋਡ ਸ਼ੋਅ ਕਰਨਗੇ। ਜਿਸ ਨੂੰ ਲੈ ਕੇ ਇਨ੍ਹਾਂ ਨੇ ਪੁਲਸ ਤੋਂ ਸੁਰੱਖਿਆ ਮੰਗੀ ਹੈ। ਆਮ ਆਦਮੀ ਪਾਰਟੀ ਦੇ ਕੈਪੇਂਨਿੰਗ ਕਮੇਟੀ ਦੇ ਪ੍ਰਧਾਨ ਗੁਲਾਬ ਸਿੰਘ ਯਾਦਵ ਨੇ ਕਿਹਾ ਕਿ ਗੁਜਰਾਤ 'ਚ ਭਾਜਪਾ ਦਾ ਸ਼ਾਸਨ ਹੈ। ਅਜਿਹੇ 'ਚ ਇੱਥੇ ਵੀ ਭਾਜਪਾ ਵਰਕਰ ਕੇਜਰੀਵਾਲ ਦਾ ਵਿਰੋਧ ਜਾਂ ਹਮਲਾ ਕਰ ਸਕਦੇ ਹਨ। ਇਸ ਦੀ ਜਾਣਕਾਰੀ ਅਹਿਮਦਾਬਾਦ ਪੁਲਸ ਨੂੰ ਦਿੱਤੀ ਗਈ ਹੈ। 


author

DIsha

Content Editor

Related News