ਨਵਾਂ ਮੰਤਰਾਲਾ ਸੰਭਾਲਦੇ ਹੀ ਮੈਡੀਟੇਸ਼ਨ ਲਈ ਛੁੱਟੀ ''ਤੇ ਨਿਕਲੇ ਕੇਜਰੀਵਾਲ

09/05/2017 3:31:32 PM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਵਾਂ ਮੰਤਰਾਲੇ ਸੰਭਾਲਣ ਤੋਂ ਬਾਅਦ ਆਪਣੇ ਕੰਮਕਾਰ ਤੋਂ 10 ਦਿਨਾਂ ਦੀ ਛੁੱਟੀ ਲੈ ਕੇ ਮੈਡੀਟੇਸ਼ਨ ਕਰਨ ਜਾ ਰਹੇ ਹਨ। ਮੈਡੀਟੇਸ਼ਨ ਲਈ ਉਹ ਨਾਸਿਕ ਸਥਿਤ ਵਿਪਸ਼ਯਨਾ ਕੈਂਪ 'ਚ 10 ਦਿਨ ਰਹਿਣਗੇ। ਉਨ੍ਹਾਂ ਦੀ ਗੈਰ-ਮੌਜੂਦਗੀ 'ਚ ਉੱਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਉਨ੍ਹਾਂ ਦਾ ਕੰਮਕਾਰ ਸੰਭਾਲਣਗੇ। ਕੇਜਰੀਵਾਲ ਕਾਫੀ ਦਿਨਾਂ ਤੋਂ ਮੈਡੀਟੇਸ਼ਨ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਧਿਆਨ ਕਰਨ ਨਾਲ ਉਨ੍ਹਾਂ ਨੂੰ ਤਣਾਅ ਦੀ ਸਥਿਤੀ ਤੋਂ ਬਾਹਰ ਨਿਕਲਣ 'ਚ ਮਦਦ ਮਿਲਦੀ ਹੈ।
ਇਸ ਤੋਂ ਪਹਿਲਾਂ ਉਹ ਸਾਲ 2016 'ਚ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ 'ਚ ਧਿਆਨ ਲਈ ਗਏ ਸਨ। ਉੱਥੇ ਹੀ ਤਿੰਨ ਸਾਲ ਪਹਿਲਾਂ ਲੋਕ ਸਭਾ ਚੋਣਾਂ ਦੇ ਪ੍ਰਚਾਰ ਤੋਂ ਬਾਅਦ ਵੀ ਉਹ ਮੈਡੀਟੇਸ਼ਨ ਲਈ ਗਏ ਸਨ। ਇਸ ਦੇ ਇਕ ਸਾਲ ਬਾਅਦ ਫਰਵਰੀ 2015 'ਚ ਆਮ ਆਦਮੀ ਪਾਰਟੀ ਨੇ ਪੂਰਨ ਬਹੁਮਤ ਨਾਲ ਦਿੱਲੀ ਵਿਧਾਨ ਸਭਾ ਚੋਣਾਂ ਜਿੱਤੀਆਂ ਸਨ। ਮੈਡੀਟੇਸ਼ਨ 'ਚ ਨਿਯਮਾਂ ਦੀ ਪਾਲਣਾ ਕੀਤੀ ਜਾਂਦੀ ਹੈ। ਇਸ ਦੌਰਾਨ ਕੈਂਪ 'ਚ ਕਿਸੇ ਨਾਲ ਗੱਲ ਕਰਨ ਦੀ ਮਨਜ਼ੂਰੀ ਨਹੀਂ ਹੁੰਦੀ।
ਧਿਆਨ ਦੌਰਾਨ ਸਾਧਕ ਦਾ ਆਪਣੀ ਰੋਜ਼ ਦੀ ਰੂਟੀਨ, ਪਰਿਵਾਰ ਅਤੇ ਦੁਨੀਆ ਨਾਲ ਕੋਈ ਸੰਬੰਧ ਨਹੀਂ ਹੁੰਦਾ। ਇਸ ਦੌਰਾਨ ਤੁਹਾਨੂੰ ਮੋਬਾਇਲ, ਟੀ.ਵੀ., ਅਖਬਾਰ ਜਾਂ ਹੋਰ ਅਜਿਹੇ ਵਸੀਲੇ ਇਸਤੇਮਾਲ ਕਰਨ ਨਹੀਂ ਦਿੱਤੇ ਜਾਂਦੇ ਹਨ। ਕੇਜਰੀਵਾਲ ਜਲ ਮੰਤਰਾਲੇ ਹੁਣ ਖੁਦ ਸੰਭਾਲਣਗੇ। ਅਜੇ ਤੱਕ ਇਸ ਮੰਤਰਾਲੇ ਦੀ ਕਮਾਨ ਰਾਜੇਂਦਰ ਪਾਲ ਗੌਤਮ ਕੋਲ ਸੀ। ਗੌਤਮ ਨੂੰ ਇਹ ਮੰਤਰਾਲੇ ਕਪਿਲ ਮਿਸ਼ਰਾ ਨੂੰ ਹਟਾਉਣ ਤੋਂ ਬਾਅਦ ਦਿੱਤਾ ਗਿਆ ਸੀ। ਸੂਤਰਾਂ ਅਨੁਸਾਰ ਕੇਜਰੀਵਾਲ ਗੌਤਮ ਦੇ ਕੰਮ ਤੋਂ ਖੁਸ਼ ਨਹੀਂ ਸਨ।


Related News