ਪੀ.ਐੱਮ. ਮੋਦੀ ਨੂੰ ਚੁਣੌਤੀ ਦੇਣ ਦੇ ਮੂਡ ''ਚ ਕੇਜਰੀਵਾਲ!

07/20/2017 4:00:38 PM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੱਧੀ ਚੁਣੌਤੀ ਦੇਣ ਦੇ ਮੂਡ 'ਚ ਹਨ। ਪ੍ਰਧਾਨ ਮੰਤਰੀ ਮੋਦੀ ਦੇ ਪ੍ਰੋਗਰਾਮ 'ਮਨ ਕੀ ਬਾਤ' ਦੀ ਤਰਜ 'ਤੇ ਕੇਜਰੀਵਾਲ ਵੀ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਨ ਜਾ ਰਹੇ ਹਨ, ਜਿੱਥੇ ਉਹ ਜਨਤਾ ਦੇ ਸਵਾਲਾਂ ਦੇ ਜਵਾਬ ਦੇਣਗੇ। ਇਸ ਪ੍ਰੋਗਰਾਮ ਦਾ ਨਾਂ 'ਟਾਕ ਟੂ ਏ.ਕੇ.' ਰੱਖਿਆ ਗਿਆ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਪ੍ਰੋਗਰਾਮ ਦਾ ਸਮਾਂ ਵੀ ਐਤਵਾਰ ਨੂੰ ਸਵੇਰ 11 ਵਜੇ ਦਾ ਹੀ ਰੱਖਿਆ ਹੈ। 
ਆਮ ਆਦਮੀ ਪਾਰਟੀ ਅਨੁਸਾਰ ਦਿੱਲੀ ਸਰਕਾਰ ਅਤੇ 'ਆਪ' ਦੇ ਖਿਲਾਫ ਬਣਾਏ ਜਾ ਰਹੇ ਮਾਹੌਲ ਦਾ ਸਾਹਮਣਾ ਕੇਜਰੀਵਾਲ ਜਨਤਾ ਦੇ ਸਵਾਲਾਂ ਦੇ ਜਵਾਬ ਦੇ ਕੇ ਕਰਨਗੇ। ਇਹ ਪ੍ਰੋਗਰਾਮ ਹਰ ਮਹੀਨੇ ਇਕ ਘੰਟੇ ਲਈ ਹੋਵੇਗਾ, ਜਿਸ ਲਈ ਇਕ ਵੈੱਬਸਾਈਟ ਵੀ ਲਾਂਚ ਕਰ ਦਿੱਤੀ ਗਈ ਹੈ। ਇਸ ਵੈੱਬਸਾਈਟ ਨੂੰ ਸੋਸ਼ਲ ਮੀਡੀਆ ਦੇ ਦੂਜੇ ਪਲੇਟਫਾਰਮ ਜਿਵੇਂ ਫੇਸਬੁੱਕ, ਯੂ-ਟਿਊਬ, ਟਵਿੱਟਰ ਨਾਲ ਵੀ ਜੋੜਿਆ ਜਾਵੇਗਾ ਤਾਂ ਕਿ ਵਧ ਤੋਂ ਵਧ ਲੋਕਾਂ ਤੱਕ ਪਹੁੰਚਾਇਆ ਜਾ ਸਕੇ। ਇਸ ਤੋਂ ਪਹਿਲਾਂ ਕੇਜਰੀਵਾਲ ਗੂਗਲ ਹੈਂਗਆਊਟ ਰਾਹੀਂ ਸਵਾਲ ਜਵਾਬ ਦੇ ਪ੍ਰੋਗਰਾਮ 'ਚ ਸ਼ਾਮਲ ਹੋ ਚੁਕੇ ਹਨ। ਅੰਤਰ ਸਿਰਫ ਇਹ ਸੀ ਕਿ ਉਹ ਪ੍ਰੋਗਰਾਮ ਸਿਰਫ ਪਾਰਟੀ ਵਲੰਟੀਅਰਜ਼ ਲਈ ਸੀ।


Related News