ਕੇਜਰੀਵਾਲ ਨੇ ਸ਼ਹੀਦ ਰਾਜੇਸ਼ ਕੁਮਾਰ ਦੇ ਪਰਿਵਾਰ ਨੂੰ ਸੌਂਪਿਆ ਇਕ ਕਰੋੜ ਰੁਪਏ ਦਾ ਚੈੱਕ

10/08/2021 3:05:56 PM

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਇੱਥੇ ਰੇਸ ਕੋਰਸ ਕਲੱਬ ’ਚ ਰਹਿ ਰਹੇ ਸ਼ਹੀਦ ਰਾਜੇਸ਼ ਕੁਮਾਰ ਦੇ ਪਰਿਵਾਰ ਨਾਲ ਮਿਲ ਕੇ ਇਕ ਕਰੋੜ ਰੁਪਏ ਦੀ ਸਨਮਾਨ ਰਾਸ਼ੀ ਦਾ ਚੈੱਕ ਸੌਂਪਿਆ। ਕੇਜਰੀਵਾਲ ਨੇ ਕਿਹਾ,‘‘ਸਵ. ਰਾਜੇਸ਼ ਕੁਮਾਰ ਭਾਰਤੀ ਹਵਾਈ ਫ਼ੌਜ ’ਚ ਤਾਇਨਾਤ ਸਨ ਅਤੇ ਦੇਸ਼ ਦੀ ਸੇਵਾ ਕਰਦੇ ਹੋਏ ਇਕ ਜਹਾਜ਼ ਹਾਦਸੇ ’ਚ ਸ਼ਹੀਦ ਹੋ ਗਏ ਸਨ। ਅੱਜ ਉਨ੍ਹਾਂ ਦੇ ਪਰਿਵਾਰ ਨੂੰ ਮਿਲਿਆ ਅਤੇ ਇਕ ਕਰੋੜ ਦੀ ਸਨਮਾਨ ਰਾਸ਼ੀ ਦਾ ਚੈੱਕ ਸੌਂਪਿਆ। ਰਾਜੇਸ਼ ਕੁਮਾਰ ਦੇ ਜਾਨ ਦੀ ਕੀਮਤ ਤਾਂ ਅਸੀਂ ਨਹੀਂ ਲਗਾ ਸਕਦੇ ਹਨ ਪਰ ਮੈਂ ਉਮੀਦ ਕਰਦਾ ਹਾਂ ਕਿ ਇਸ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਥੋੜ੍ਹੀ ਮਦਦ ਮਿਲੇਗੀ। ਅਸੀਂ ਸਵ. ਰਾਜੇਸ਼ ਕੁਮਾਰ ਦੀ ਇਕ ਭੈਣ ਨੂੰ ਪਹਿਲਾਂ ਹੀ ਸਿਵਲ ਡਿਫੈਂਸ ’ਚ ਸ਼ਾਮਲ ਕਰ ਲਿਆ ਹੈ, ਦੂਜੀ ਭੈਣ ਨੂੰ ਵੀ ਉਸ ’ਚ ਨੌਕਰੀ ਦੇਵਾਂਗੇ ਅਤੇ ਭਵਿੱਖ ’ਚ ਵੀ ਉਨ੍ਹਾਂ ਦੇ ਪਰਿਵਾਰ ਦਾ ਖਿਆਲ ਰੱਖਾਂਗੇ।’’

PunjabKesari

ਉਨ੍ਹਾਂ ਕਿਹਾ ਕਿ ਸਵ. ਰਾਜੇਸ ਕੁਮਾਰ ਤਿੰਨ ਜੂਨ 2019 ਨੂੰ ਅਰੁਣਾਚਲ ਪ੍ਰਦੇਸ਼ ’ਚ ਏਅਰ ਮੇਂਟਨੇਂਸ ਦੌਰਾਨ ਏਅਰ ਕ੍ਰਾਫਟ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਸ਼ਹੀਦ ਹੋ ਗਏ। ਫ਼ੌਜ ’ਚ ਤਾਇਨਾਤ ਦਿੱਲੀ ਦੇ ਜੋ ਵੀ ਲੋਕ ਸ਼ਹੀਦ ਹੁੰਦੇ ਹਨ, ਉਨ੍ਹਾਂ ਲੋਕਾਂ ਨੂੰ ਦਿੱਲੀ ਸਰਕਾਰ ਇਕ ਕਰੋੜ ਰੁਪਏ ਦੀ ਸਨਮਾਨ ਰਾਸ਼ੀ ਦਿੰਦੀ ਹੈ। ਇਸ ਦੇ ਅਧੀਨ ਰਾਜੇਸ਼ ਕੁਮਾਰ ਦੇ ਪਰਿਵਾਰ ਨੂੰ ਵੀ ਮਦਦ ਦਿੱਤੀ ਗਈ ਹੈ। ਸਵ. ਰਾਜੇਸ਼ ਕੁਮਾਰ ਨੂੰ 5 ਫਰਵਰੀ 2015 ਨੂੰ ਭਾਰਤੀ ਹਵਾਈ ਫ਼ੌਜ ’ਚ ਗੈਰ-ਲੜਾਕੂ (ਕਰਮਚਾਰੀ) ‘ਕੁੱਕ’ ਦੇ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਦੀ ਪਹਿਲੀ ਪੋਸਟਿੰਗ ਰਾਜਸਥਾਨ ਦੇ ਉਤਰਲੀ ’ਚ ਹੋਈ ਸੀ। ਉਹ 29 ਸਾਲ ਦੀ ਉਮਰ ’ਚ ਸ਼ਹੀਦ ਹੋ ਗਏ। ਉਸ ਸਮੇਂ ਉਹ ਆਸਾਮ ਦੇ ਜੋਰਹਾਟ ’ਚ ਤਾਇਨਾਤ ਸਨ ਅਤੇ ਅਰੁਣਾਚਲ ਪ੍ਰਦੇਸ਼ ’ਚ ਐੱਲ.ਜੀ.-40 ਮੇਨਚੁਕਾ ਲਈ ਇਕ ਏਅਰ ਮੇਂਟਨੇਂਸ) ’ਤੇ ਸਨ। ਉਹ ਜਿਸ ਏਅਰ ਕ੍ਰਾਫ਼ਟ ’ਚ ਸਨ, ਉਹ ਅਰੁਣਾਚਲ ਪ੍ਰਦੇਸ਼ ਦੀ ਘਾਟੀ ’ਚ ਉੱਚਾਈ ਵਾਲੀ ਇਲਾਕੇ ’ਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ।

PunjabKesari


DIsha

Content Editor

Related News