ਨਿਰੰਕਾਰੀ ਗ੍ਰਾਉਂਡ ''ਚ ਕਿਸਾਨਾਂ ਦਾ ਖ਼ਿਆਲ ਰੱਖੇਗੀ ਕੇਜਰੀਵਾਲ ਸਰਕਾਰ, ਖਾਣ-ਪੀਣ ਦਾ ਕੀਤਾ ਪ੍ਰਬੰਧ

Friday, Nov 27, 2020 - 08:40 PM (IST)

ਨਿਰੰਕਾਰੀ ਗ੍ਰਾਉਂਡ ''ਚ ਕਿਸਾਨਾਂ ਦਾ ਖ਼ਿਆਲ ਰੱਖੇਗੀ ਕੇਜਰੀਵਾਲ ਸਰਕਾਰ, ਖਾਣ-ਪੀਣ ਦਾ ਕੀਤਾ ਪ੍ਰਬੰਧ

ਨਵੀਂ ਦਿੱਲੀ - ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਪ੍ਰਦਰਸ਼ਨ ਸ਼ੁੱਕਰਵਾਰ ਨੂੰ ਦਿੱਲੀ ਬਾਰਡਰ ਤੱਕ ਪਹੁੰਚ ਗਿਆ। ਦਿੱਲੀ ਪੁਲਸ ਨੇ ਹਰਿਆਣਾ ਤੋਂ ਦਿੱਲੀ ਆ ਰਹੇ ਕਿਸਾਨਾਂ ਨੂੰ ਬੁਰਾੜੀ ਦੇ ਨਿਰੰਕਾਰੀ ਗ੍ਰਾਉਂਡ ਆਉਣ ਦੀ ਇਜਾਜ਼ਤ ਦੇ ਦਿੱਤੀ ਪਰ ਉਹ ਸਿੰਘੂ ਬਾਰਡਰ 'ਤੇ ਹੀ ਜਮਾਂ ਹਨ। ਉਹ ਬੁਰਾੜੀ ਜਾਣ ਤੋਂ ਇਨਕਾਰ ਕਰ ਰਹੇ ਹਨ। ਕਿਸਾਨਾਂ ਨੂੰ ਨਿਰੰਕਾਰੀ ਗ੍ਰਾਉਂਡ 'ਚ ਆਉਣ ਦੀ ਇਜਾਜ਼ਤ ਦੇ ਨਾਲ ਹੀ ਉੱਥੇ ਉਨ੍ਹਾਂ ਦੇ ਖਾਣ-ਪੀਣ ਦੇ ਪ੍ਰਬੰਧ ਵੀ ਹੋਣ ਲੱਗੇ ਹਨ। ਦਿੱਲੀ ਸਰਕਾਰ ਵਲੋਂ ਇਹ ਪ੍ਰਬੰਧ ਕੀਤੇ ਜਾ ਰਹੇ ਹੈ। ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨੇ ਬਿਆਨ ਵੀ ਦਿੱਤਾ ਹੈ।
ਕਿਸਾਨ ਅੰਦੋਲਨ: ਪੰਜਾਬ-ਹਰਿਆਣਾ ਤੋਂ ਬਾਅਦ ਹੁਣ ਯੂ.ਪੀ. 'ਚ ਲੱਗਾ ਜਾਮ

ਉਨ੍ਹਾਂ ਕਿਹਾ ਕਿ ਕਿਸਾਨ ਵਿਰੋਧੀ ਬਿੱਲਾਂ ਖ਼ਿਲਾਫ਼ ਪੰਜਾਬ-ਹਰਿਆਣਾ ਅਤੇ ਹੋਰ ਸੂਬਿਆਂ ਦੇ ਕਿਸਾਨ ਦਿੱਲੀ ਪਹੁੰਚ ਰਹੇ ਹਨ।ਕਿਸਾਨ ਭਰਾਵਾਂ ਲਈ ਦਿੱਲੀ ਸਰਕਾਰ ਵੱਲੋਂ ਬੁਰਾੜੀ ਦੇ ਨਿਰੰਕਾਰੀ ਗ੍ਰਾਉਂਡ 'ਚ ਪਾਣੀ ਦੀ ਸਪਲਾਈ ਅਤੇ ਹੋਰ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਉਥੇ ਹੀ, ਆਮ ਆਦਮੀ ਪਾਰਟੀ ਵਲੋਂ ਰਿਠਾਲਾ ਵਿਧਾਨਸਭਾ ਖੇਤਰ 'ਚ ਰਸੋਈ ਸ਼ੁਰੂ ਕੀਤੀ ਗਈ ਹੈ।
ਭਾਰਤ, US, ਬ੍ਰਿਟੇਨ ਦੇ ਕੋਰੋਨਾ ਮਰੀਜ਼ਾਂ ਦੇ ਫੇਫੜਿਆਂ 'ਚ ਹੋ ਰਹੀ ਇਹ ਭਿਆਨਕ ਸਮੱਸਿਆ: ਅਧਿਐਨ

ਪਾਰਟੀ ਵਲੋਂ ਕਿਹਾ ਗਿਆ ਕਿ ਸਾਰੇ ਕਿਸਾਨ ਸਾਥੀਆਂ ਲਈ ਖਾਣ-ਪੀਣ ਦੀ ਵਿਵਸਥਾ ਲਈ ਰਿਠਾਲਾ ਵਿਧਾਨਸਭਾ ਖੇਤਰ 'ਚ ਰਸੋਈ ਸ਼ੁਰੂ ਕਰ ਦਿੱਤੀ ਗਈ ਹੈ। ਕੱਲ ਸਵੇਰ ਤੋਂ ਨਿਰੰਕਾਰੀ ਮੈਦਾਨ 'ਤੇ 1 ਲੱਖ ਕਿਸਾਨ ਸਾਥੀਆਂ ਲਈ ਭੋਜਨ ਦੀ ਵਿਵਸਥਾ ਰਿਠਾਲਾ ਵਿਧਾਨਸਭਾ ਤੋਂ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਦਿਨ 'ਚ ਸਿੰਘੂ ਬਾਰਡਰ 'ਤੇ ਪੁਲਸ ਨਾਲ ਕਿਸਾਨਾਂ ਦੀ ਜੱਮ ਕੇ ਝੜਪ ਹੋਈ। ਪੁਲਸ ਨੂੰ ਹੰਝੂ ਗੈਸ ਦੇ ਗੋਲੋ ਦਾਗਣੇ ਪਏ ਅਤੇ ਵਾਟਰ ਕੈਨਨ ਦਾ ਇਸਤੇਮਾਲ ਕਰਨਾ ਪਿਆ।


author

Inder Prajapati

Content Editor

Related News