ਕੇਜਰੀਵਾਲ ਸਰਕਾਰ ਨੇ ਦਿੱਲੀ ਪੁਲਸ ਤੋਂ ਵਾਪਸ ਮੰਗੀਆਂ DTC ਬੱਸਾਂ
Thursday, Feb 04, 2021 - 01:26 AM (IST)
ਨਵੀਂ ਦਿੱਲੀ - ਕੇਜਰੀਵਾਲ ਸਰਕਾਰ ਨੇ ਦਿੱਲੀ ਪੁਲਸ ਦੀ ਡਿਊਟੀ ਵਿੱਚ ਭੇਜੀਆਂ ਗਈਆਂ DTC ਬੱਸਾਂ ਨੂੰ ਡਿਪੋ ਵਿੱਚ ਤੁਰੰਤ ਪਰਤਣ ਦਾ ਨਿਰਦੇਸ਼ ਦਿੱਤਾ ਹੈ। ਇਹ ਸਾਰੀਆਂ ਬੱਸਾਂ ਕਿਸਾਨ ਅੰਦੋਲਨ ਵਿੱਚ ਆਵਾਜਾਈ ਲਈ ਵੱਖ-ਵੱਖ ਸੁਰੱਖਿਆ ਏਜੰਸੀਆਂ ਵੱਲੋਂ ਇਸਤੇਮਾਲ ਕੀਤੀਆਂ ਜਾ ਰਹੀ ਹਨ।
ਇਹ ਵੀ ਪੜ੍ਹੋ- ਪੀਟਰਸਨ ਦੇ ਟਵੀਟ 'ਤੇ PM ਨੇ ਜਤਾਈ ਖੁਸ਼ੀ, ਕਿਹਾ- ਕੋਰੋਨਾ ਖ਼ਿਲਾਫ਼ ਅਹਿਮ ਭੂਮਿਕਾ ਨਿਭਾਉਣਾ ਚਾਹੁੰਦੈ ਭਾਰਤ
ਟ੍ਰਾਂਸਪੋਰਟ ਵਿਭਾਗ ਮੁਤਾਬਕ, ਦਿੱਲੀ ਪੁਲਸ ਵੱਲੋਂ ਕਿਸਾਨ ਅੰਦੋਲਨ ਦੀ ਸ਼ੁਰੂਆਤ ਤੋਂ ਬਾਅਦ ਤੋਂ ਹੀ DTC ਦੀਆਂ ਬੱਸਾਂ ਵੱਡੀ ਗਿਣਤੀ ਵਿੱਚ ਇਸਤੇਮਾਲ ਕੀਤੀਆਂ ਜਾ ਰਹੀਆਂ ਹਨ। ਨਾਲ ਹੀ ਵਿਭਾਗ ਨੇ DTC ਨੂੰ ਨਿਰਦੇਸ਼ ਦਿੱਤੇ ਹਨ ਕਿ ਬਿਨਾਂ ਸਰਕਾਰ ਦੀ ਆਗਿਆ ਦੇ ਦਿੱਲੀ ਪੁਲਸ ਨੂੰ ਬੱਸਾਂ ਨਾ ਦੇਵੇ। ਟ੍ਰਾਂਸਪੋਰਟ ਵਿਭਾਗ ਨੇ DTC ਨੂੰ ਨਿਰਦੇਸ਼ ਦੇ ਕੇ ਦਿੱਲੀ ਪੁਲਸ ਨੂੰ ਉਪਲੱਬਧ ਕਰਾਈਆਂ ਗਈਆਂ 576 ਬੱਸਾਂ ਵਾਪਸ ਕਰਨ ਲਈ ਕਿਹਾ ਹੈ।
ਇਹ ਵੀ ਪੜ੍ਹੋ- ਰਾਹੁਲ ਗਾਂਧੀ ਭੁੱਲ ਗਏ 'M' ਤੋਂ ਮੋਤੀਲਾਲ ਨਹਿਰੂ ਦਾ ਵੀ ਨਾਮ ਸ਼ੁਰੂ ਹੁੰਦਾ ਹੈ: ਤੋਮਰ
ਦੱਸ ਦਈਏ ਕਿ ਦਿੱਲੀ ਵਿੱਚ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਸੂਬੇ ਦੀਆਂ ਸਰਹੱਦਾਂ 'ਤੇ ਤਾਰ, ਕਿੱਲਾਂ ਅਤੇ ਬੈਰੀਕੇਡਿੰਗ ਲਗਾ ਦਿੱਤੀ ਗਈ ਹੈ। ਪਹਿਲਾਂ ਗਾਜ਼ੀਪੁਰ ਬਾਰਡਰ ਨੂੰ ਕਿਲ੍ਹੇ ਵਿੱਚ ਤਬਦੀਲ ਕੀਤਾ ਗਿਆ ਅਤੇ ਹੁਣ ਟਿਕਰੀ ਬਾਰਡਰ 'ਤੇ ਸੁਰੱਖਿਆ ਵਿਵਸਥਾ ਵਿੱਚ ਵਾਧਾ ਕੀਤਾ ਗਿਆ ਹੈ। ਉੱਥੇ ਵੀ ਕਿਲ੍ਹੇ ਦੀ ਤਰ੍ਹਾਂ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।