ਦਿੱਲੀ : 70 ਫੀਸਦੀ ਟੈਕਸ ਦੇ ਬਾਵਜੂਦ ਸ਼ਰਾਬ ਖਰੀਦਣ ਲਈ ਲੱਗੀ 1 ਕਿਲੋਮੀਟਰ ਤੋਂ ਵੀ ਲੰਬੀ ਲਾਈਨ

05/06/2020 2:07:46 PM

ਨਵੀਂ ਦਿੱਲੀ- ਕੇਜਰੀਵਾਲ ਸਰਕਾਰ ਨੇ ਸ਼ਰਾਬ 'ਤੇ 70 ਫੀਸਦੀ ਤੱਕ ਕੋਵਿਡ-19 ਟੈਕਸ ਲੱਗਾ ਦਿੱਤਾ ਹੈ। ਇਸ ਨਾਲ ਸ਼ਰਾਬ ਦੀਆਂ ਕੀਮਤਾਂ 'ਚ ਜ਼ਬਰਦਸਤ ਵਾਧਾ ਹੋਇਆ ਹੈ। ਹਾਲਾਂਕਿ ਰਾਜਧਾਨੀ ਦੇ ਸ਼ਰਾਬ ਪ੍ਰੇਮੀਆਂ 'ਤੇ ਇਸ ਦਾ ਕੋਈ ਖਾਸ ਅਸਰ ਪੈਂਦਾ ਨਹੀਂ ਦਿੱਸ ਰਿਹਾ ਹੈ। ਸਵੇਰੇ ਤੈਅ ਸਮੇਂ 'ਤੇ ਦੁਕਾਨ ਖੁੱਲਦੇ ਹੀ ਸ਼ਰਾਬ ਖਰੀਦਣ ਵਾਲਿਆਂ ਦੀ ਭੀੜ ਲੱਗ ਗਈ। ਦਿੱਲੀ ਦੇ ਕਲਿਆਣਕਾਰੀ ਇਲਾਕੇ 'ਚ ਦਾਰੂ ਖਰੀਦਣ ਲਈ ਇਕ ਕਿਲੋਮੀਟਰ ਤੋਂ ਵੀ ਲੰਬੀ ਲਾਈਨ ਲੱਗ ਗਈ।

 

ਦੱਸਣਯੋਗ ਹੈ ਕਿ ਲਾਕਡਾਊਨ ਦੇ ਤੀਜੇ ਪੜਾਅ 'ਚ ਦਿੱਲੀ ਸਰਕਾਰ ਨੇ ਸ਼ਰਾਬ ਦੀਆਂ ਦੁਕਾਨਾਂ ਨੂੰ ਸ਼ਰਤਾਂ ਨਾਲ ਖੋਲਣ ਦੀ ਮਨਜ਼ੂਰੀ ਦਿੱਤੀ ਹੈ। ਕਰੀਬ ਡੇਢ ਮਹੀਨੇ ਬਾਅਦ ਸ਼ਰਾਬ ਦੀਆਂ ਦੁਕਾਨਾਂ ਖੁੱਲਣ 'ਤੇ ਵੱਡੀ ਗਿਣਤੀ 'ਚ ਲੋਕ ਦਾਰੂ ਖਰੀਦਣ ਪਹੁੰਚ ਰਹੇ ਹਨ। ਲਾਕਡਾਊਨ 3 ਤੋਂ ਬਾਅਦ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਸ਼ਰਾਬ ਦੀ ਵਿਕਰੀ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਸੋਮਵਾਰ ਤੋਂ ਦਿੱਲੀ ਦੇ ਕਈ ਇਲਾਕਿਆਂ 'ਚ ਇਸ ਦੀ ਸ਼ੁਰੂਆਤ ਕੀਤ ਗਈ। ਇਸ ਦੌਰਾਨ ਮਹਾਨਗਰ ਦੇ ਕੁਝ ਇਲਾਕਿਆਂ 'ਚ ਲੋਕ ਪਾਣੀ ਲਈ ਲੰਬੀ ਲਾਈਨ ਲਗਾ ਕੇ ਖੜੇ ਰਹੇ ਤਾਂ ਦੂਜੇ ਪਾਸੇ ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਵੀ ਲਾਈਨ ਲੱਗਾ ਕੇ ਲੋਕ ਖੜੇ ਹਨ।

ਦਿੱਲੀ ਦੇ ਗੋਲ ਮਾਰਕੀਟ ਏਰੀਆ 'ਚ ਸ਼ਰਾਬ ਖਰੀਦਣ ਲਈ ਲੋਕਾਂ ਦੀ ਕਾਫੀ ਭੀੜ ਮੌਜੂਦ ਰਹੀ। ਇੱਥੇ ਸ਼ਰਾਬ ਖਰੀਦਣ ਵਾਲਿਆਂ ਦੀ ਲੰਬੀ ਲਾਈਨ ਲੱਗੀ ਹੈ। ਇਸ ਦੌਰਾਨ ਸੋਸ਼ਲ ਡਿਸਟੈਂਸਿੰਗ ਦੇ ਜ਼ਰੂਰੀ ਨਿਯਮ ਦਾ ਪਾਲਣ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੀਡੀਆ ਨਾਲ ਗੱਲਬਾਤ 'ਚ ਇਕ ਸ਼ਰਾਬ ਦੁਕਾਨ ਦੇ ਕਰਮਚਾਰੀ ਨੇ ਕਿਹਾ ਕਿ ਇਸ ਦੀ ਵਿਕਰੀ ਲਈ ਆਬਕਾਰੀ ਵਿਭਾਗ ਦੀ ਮਨਜ਼ੂਰੀ ਮਿਲੀ ਹੈ। ਨਾਲ ਹੀ ਇਸ ਇਲਾਕੇ ਦੇ ਐੱਸ.ਐੱਚ.ਓ. ਨੇ ਵੀ ਮਨਜ਼ੂਰੀ ਦਿੱਤੀ ਹੈ।


DIsha

Content Editor

Related News