CM ਕੇਜਰੀਵਾਲ ਨੇ ਵਿਭਾਗਾਂ ਦੀ ਕੀਤੀ ਵੰਡ, 3 ਮੰਤਰੀਆਂ ਦੀ ਬਦਲੀ ਜ਼ਿੰਮੇਵਾਰੀ

02/17/2020 5:41:28 PM

ਨਵੀਂ ਦਿੱਲੀ (ਭਾਸ਼ਾ)— ਦਿੱਲੀ 'ਚ ਲਗਾਤਾਰ ਤੀਜੀ ਵਾਰ ਸੱਤਾ ਸੰਭਾਲਣ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਮੰਤਰੀਆਂ ਦੇ ਵਿਭਾਗਾਂ ਦੀ ਵੰਡ ਕਰ ਦਿੱਤੀ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ। ਮੰਤਰੀ ਸੱਤਿਯੇਂਦਰ ਜੈਨ ਨੂੰ ਮਹੱਤਵਪੂਰਨ ਜਲ ਵਿਭਾਗ ਦਿੱਤਾ ਗਿਆ ਹੈ, ਜੋ ਕਿ ਪਿਛਲੀ ਸਰਕਾਰ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋਲ ਸੀ। ਪਾਰਟੀ ਦੀ ਦਿੱਲੀ ਇਕਾਈ ਦੇ ਕਨਵੀਨਰ ਗੋਪਾਲ ਰਾਏ ਨੂੰ ਵਾਤਾਵਰਣ ਵਿਭਾਗ, ਜਦਕਿ ਰਾਜਿੰਦਰ ਪਾਲ ਗੌਤਮ ਨੂੰ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਸੌਂਪੇ ਗਏ ਹਨ। ਕੇਜਰੀਵਾਲ ਨੇ ਆਪਣੇ ਕੋਲ ਕਿਸੇ ਵੀ ਵਿਭਾਗ ਦੀ ਜ਼ਿੰਮੇਵਾਰੀ ਨਹੀਂ ਰੱਖੀ ਹੈ।

ਸੂਤਰਾਂ ਨੇ ਸੰਕੇਤ ਦਿੱਤੇ ਹਨ ਕਿ ਹੋਰ ਵਿਭਾਗਾਂ 'ਚ ਕੋਈ ਵੱਡਾ ਬਦਲਾਅ ਨਹੀਂ ਕੀਤਾ ਗਿਆ ਹੈ। ਜੈਨ ਕੋਲ ਲੋਕ ਨਿਰਮਾਣ ਵਿਭਾਗ, ਸਿਹਤ, ਬਿਜਲੀ ਅਤੇ ਸ਼ਹਿਰੀ ਵਿਕਾਸ ਵਿਭਾਗਾਂ ਤੋਂ ਇਲਾਵਾ ਹੁਣ ਦਿੱਲੀ ਜਲ ਬੋਰਡ ਦਾ ਕਾਰਜਭਾਰ ਵੀ ਰਹੇਗਾ। ਵਾਤਾਵਰਣ ਵਿਭਾਗ ਪਹਿਲਾਂ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਕੋਲ ਸੀ, ਜਦਕਿ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਕੋਲ ਸੀ।

ਦੱਸਣਯੋਗ ਹੈ ਕਿ ਦਿੱਲੀ ਵਿਚ ਐਤਵਾਰ ਭਾਵ ਕੱਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਰਾਮਲੀਲਾ ਮੈਦਾਨ 'ਚ ਕੇਜਰੀਵਾਲ ਨਾਲ 6 ਹੋਰ ਕੈਬਨਿਟ ਮੰਤਰੀਆਂ- ਮਨੀਸ਼ ਸਿਸੋਦੀਆ, ਗੋਪਾਲ ਰਾਏ, ਰਾਜਿੰਦਰ ਪਾਲ ਗੌਤਮ, ਕੈਲਾਸ਼ ਗਹਿਲੋਤ, ਸੱਤਿਯੇਂਦਰ ਜੈਨ ਅਤੇ ਇਮਰਾਨ ਹੁਸੈਨ ਨੂੰ ਉੱਪ ਰਾਜਪਾਲ ਅਨਿਲ ਬੈਜਲ ਨੇ ਸਹੁੰ ਚੁੱਕਾਈ ਗਈ।


Tanu

Content Editor

Related News