ਕੇਜਰੀਵਾਲ ਨੇ ਡੋਡਾ ''ਚ ਭਾਜਪਾ ਖ਼ਿਲਾਫ਼ ਜਿੱਤ ਲਈ ''ਆਪ'' ਨੂੰ ਦਿੱਤੀ ਵਧਾਈ

Tuesday, Oct 08, 2024 - 05:48 PM (IST)

ਨਵੀਂ ਦਿੱਲੀ (ਭਾਸ਼ਾ)- ਆਮ ਆਦਮੀ ਪਾਰਟੀ (ਆਪ) ਮੁਖੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਜੰਮੂ ਕਸ਼ਮੀਰ ਦੀ ਡੋਡਾ ਵਿਧਾਨ ਸਭਾ ਸੀਟ 'ਤੇ ਜਿੱਤ ਦਰਜ ਕਰਨ ਅਤੇ 5ਵੇਂ ਰਾਜ 'ਚ ਪਾਰਟੀ ਦਾ ਖਾਤਾ ਖੁੱਲ੍ਹਣ 'ਤੇ ਪਾਰਟੀ ਨੂੰ ਵਧਾਈ ਦਿੱਤੀ। ਡੋਡਾ ਵਿਧਾਨ ਸਭਾ ਖੇਤਰ 'ਚ ਜ਼ਿਲ੍ਹਾ ਵਿਕਾਸ ਪ੍ਰੀਸ਼ਦ (ਡੀਡੀਸੀ) ਮੈਂਬਰ ਅਤੇ 'ਆਪ' ਉਮੀਦਵਾਰ ਮਹਿਰਾਜ ਮਲਿਕ ਨੂੰ 23,228  ਵੋਟ ਮਿਲੇ, ਜੋਂ ਕਿ ਭਾਜਪਾ ਦੇ ਗਜਯ ਸਿੰਘ ਰਾਣਾ ਨੂੰ 18,690 ਵੋਟ ਮਿਲੇ।

PunjabKesari

ਕੇਜਰੀਵਾਲ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪੋਸਟ ਕੀਤਾ,''ਡੋਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿਰਾਜ ਮਲਿਕ ਵਲੋਂ ਭਾਜਪਾ ਨੂੰ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕਰਨ ਲਈ ਬਹੁਤ-ਬਹੁਤ ਵਧਾਈ। ਤੁਸੀਂ ਬਹੁਤ ਚੰਗੀ ਚੋਣ ਲੜੇ। 5ਵੇਂ ਰਾਜ 'ਚ ਵਿਧਾਇਕ ਬਣਨ 'ਤੇ ਪੂਰੀ ਆਮ ਆਦਮੀ ਪਾਰਟੀ ਨੂੰ ਵਧਾਈ।'' ਪੰਜਾਬ ਅਤੇ ਦਿੱਲੀ 'ਚ ਸੱਤਾਧਾਰੀ 'ਆਪ' ਦੇ ਗੁਜਰਾਤ ਅਤੇ ਗੋਆ 'ਚ ਵੀ ਵਿਧਾਇਕ ਹਨ। 'ਆਪ' ਦੀ ਸੀਨੀਅਰ ਨੇਤਾ ਅਤੇ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਕਿਹਾ ਕਿ ਮਲਿਕ ਦੀ ਸ਼ਾਨਦਾਰ ਜਿੱਤ ਨਾਲ ਅਰਵਿੰਦ ਕੇਜਰੀਵਾਲ ਦੀ ਕ੍ਰਾਂਤੀ ਜੰਮੂ ਕਸ਼ਮੀਰ ਤੱਕ ਪਹੁੰਚ ਗਈ ਹੈ। 'ਆਪ' ਨੇ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ 'ਚ 90 'ਚੋਂ 7 ਸੀਟਾਂ 'ਤੇ ਚੋਣ ਲੜੀ ਸੀ। 'ਆਪ' ਨੇਤਾਵਾਂ ਅਤੇ ਵਰਕਰਾਂ ਨੇ ਮੰਡੀ ਹਾਊਸ ਕੋਲ 'ਆਪ' ਹੈੱਡ ਕੁਆਰਟਰ 'ਚ ਡੋਡਾ ਦੀ ਜਿੱਤ ਦਾ ਜਸ਼ਨ ਮਨਾਇਆ, ਮਠਿਆਈ ਵੰਡੀ ਅਤੇ ਢੋਲ ਦੀ ਥਾਪ 'ਤੇ ਡਾਂਸ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News