ਰਾਜਨਾਥ ''ਤੇ ਭੜਕੇ ਕੇਜਰੀਵਾਲ, ਕਿਹਾ-ਨਿਕੰਮੇ ਹੋ ਤੁਸੀਂ

11/27/2018 4:55:29 PM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਖੁਦ 'ਤੇ ਹੋਏ ਹਮਲੇ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ 'ਤੇ ਨਿਸ਼ਾਨਾ ਵਿੰਨ੍ਹਿਆ। ਕੇਜਰੀਵਾਲ ਨੇ ਕਿਹਾ ਕਿ ਜਦੋਂ ਮੇਰੇ 'ਤੇ ਹਮਲਾ ਹੋਇਆ ਤਾਂ ਰਾਜਨਾਥ ਦਾ ਫੋਨ ਆਇਆ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਜਦੋਂ ਤੁਸੀਂ ਭਾਸ਼ਣ ਦੇ ਰਹੇ ਹੋਵੋ ਅਤੇ ਕੋਈ ਤੁਹਾਡੇ 'ਤੇ ਸਿਆਹੀ ਨਾਲ ਹਮਲਾ ਕਰ ਦੇਵੇ ਤਾਂ ਤੁਹਾਨੂੰ ਕਿਵੇਂ ਲੱਗੇਗਾ। ਦਿੱਲੀ ਪੁਲਸ ਕੇਂਦਰ ਦੇ ਅਧੀਨ ਹੈ ਅਤੇ ਮੇਰੀ ਸੁਰੱਖਿਆ ਦਾ ਜਿੰਮਾ ਵੀ ਤੁਹਾਡੇ 'ਤੇ ਹੈ। ਜੇਕਰ ਤੁਸੀਂ ਸੀ.ਐੱਮ ਨੂੰ ਸੁਰੱਖਿਆ ਨਹੀਂ ਦੇ ਸਕਦੇ ਤਾਂ ਤੁਹਾਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਕੇਜਰੀਵਾਲ ਨੇ ਕਿਹਾ ਕਿ ਮੇਰੇ 'ਤੇ ਵਾਰ-ਵਾਰ ਹਮਲੇ ਹੋ ਰਹੇ ਹਨ, ਇਸ ਦਾ ਇਕ ਤਾਂ ਮਤਲਬ ਇਹ ਹੈ ਕਿ ਜਾਂ ਤਾਂ ਤੁਸੀਂ ਨਿਕੰਮੇ ਹੋ, ਤੁਹਾਡਾ ਕੋਈ ਮਹੱਤਵ ਨਹੀਂ ਜਾਂ ਫਿਰ ਤੁਹਾਡੀ ਵੀ ਇਸ 'ਚ ਮਿਲੀਭੁਗਤ ਹੈ।

ਉਨ੍ਹਾਂ ਨੇ ਕਿਹਾ ਕਿ ਦਿੱਲੀ 'ਚ ਪਹਿਲੀ ਵਾਰ ਅਜਿਹੀ ਸਰਕਾਰ ਆਈ ਹੈ ਜਿਸ ਨੇ ਲੋਕਾਂ ਨਾਲ ਖੁਲ੍ਹ ਕੇ ਸਕੂਲ, ਹਸਪਤਾਲ, ਰੁਜ਼ਗਾਰ ਆਦਿ 'ਤੇ ਚਰਚਾ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੂਰ ਕੀਤੀਆਂ। ਅਜਿਹੇ 'ਚ ਕੁਝ ਲੋਕਾਂ ਦੇ ਦਿਲ 'ਚ ਮੇਰੇ ਕੰਮਾਂ ਨੂੰ ਲੈ ਕੇ ਡਰ ਬੈਠ ਗਿਆ ਹੈ ਅਤੇ ਉਹ ਚਾਹੁੰਦੇ ਹਨ ਕਿ ਕੇਜਰੀਵਾਲ ਨੂੰ ਮਰਵਾ ਦਿਓ ਸਾਰੇ ਸਮਝਣਗੇ ਕਿ ਇਹ ਸਾਜਿਸ਼ ਸੀ। ਦਿੱਲੀ ਪੁਲਸ 'ਤੇ ਦੋਸ਼ ਲਗਾਉਂਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਸਾਨੂੰ ਜਦੋਂ ਵੀ ਇਨ੍ਹਾਂ ਦੀ ਜ਼ਰੂਰਤ ਹੁੰਦੀ ਹੈ ਪੁਲਸ ਅਧਿਕਾਰੀ ਫੋਨ ਨਹੀਂ ਚੁੱਕਦੇ। ਲੈਫਟੀਨੈਂਟ ਗਵਰਨਰ ਸਾਡਾ ਫੋਨ ਨਹੀਂ ਚੁੱਕਦੇ। 

ਦਿੱਲੀ ਪੁਲਸ ਉਪਰੀ ਸਰਕਾਰ ਦੀ ਸੁਣਦੀ ਹੈ ਉਨ੍ਹਾਂ ਨੂੰ ਚੁੱਲੂ ਭਰ ਪਾਣੀ 'ਚ ਡੁੱਬ ਮਰਨਾ ਚਾਹੀਦਾ ਹੈ। ਅਜਿਹੇ 'ਚ ਅਸੀਂ ਕਿਵੇਂ ਸਰਕਾਰ ਚਲਾਈਏ। ਇੱਥੇ ਸੀ.ਐੱਮ. ਸੁਰੱਖਿਅਤ ਨਹੀਂ ਤਾਂ ਜਨਤਾ ਦਾ ਕੀ ਹੋਵੇਗਾ? ਗ੍ਰਹਿ ਮੰਤਰੀ ਦੱਸੇ ਕਿਵੇਂ ਕੰਮ ਕਰੇ ਸਾਡੀ ਸਰਕਾਰ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਕੇਜਰੀਵਾਲ 'ਤੇ ਮਿਰਚੀ ਪਾਊਡਰ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਸੋਮਵਾਰ ਨੂੰ ਇਕ ਸ਼ਖਸ ਉਨ੍ਹਾਂ ਦੇ ਜਨਤਾ ਦਰਬਾਰ 'ਚ ਬੰਦੂਕ ਦੀ ਗੋਲੀ ਲੈ ਕੇ ਪਹੁੰਚ ਗਿਆ।


Neha Meniya

Content Editor

Related News