ਸੇਵਾ ਬਿੱਲ ਪਾਸ ਹੋਣ 'ਤੇ ਕੇਜਰੀਵਾਲ ਦਾ ਵੱਡਾ ਬਿਆਨ, "ਚੋਰ ਦਰਵਾਜ਼ੇ ਰਾਹੀਂ ਦਿੱਲੀ ਦੀ ਸੱਤਾ ਹਥਿਆਉਣ ਦੀ ਕੋਸ਼ਿਸ਼"
Monday, Aug 07, 2023 - 11:00 PM (IST)
ਨਵੀਂ ਦਿੱਲੀ : ਲੋਕ ਸਭਾ ਤੋਂ ਬਾਅਦ ਰਾਜ ਸਭਾ 'ਚ ਵੀ ਦਿੱਲੀ ਸੇਵਾ ਬਿੱਲ ਪਾਸ ਹੋ ਗਿਆ ਹੈ। ਇਸ ਦੇ ਹੱਕ ਵਿੱਚ 131 ਅਤੇ ਵਿਰੋਧ 'ਚ 102 ਵੋਟਾਂ ਪਈਆਂ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਦਿੱਲੀ ਦੇ ਲੋਕਾਂ ਨੂੰ ਗੁਲਾਮ ਬਣਾਉਣ ਵਾਲਾ ਗੈਰ-ਸੰਵਿਧਾਨਕ ਕਾਨੂੰਨ ਅੱਜ ਸੰਸਦ ਵਿੱਚ ਪਾਸ ਕਰਕੇ ਦਿੱਲੀ ਦੇ ਲੋਕਾਂ ਦੇ ਵੋਟ ਅਤੇ ਅਧਿਕਾਰਾਂ ਦਾ ਅਪਮਾਨ ਕੀਤਾ ਹੈ। ਉਨ੍ਹਾਂ ਕਿਹਾ, "ਪ੍ਰਧਾਨ ਮੰਤਰੀ, ਇਹ ਕਾਲਾ ਕਾਨੂੰਨ ਲੋਕਤੰਤਰ ਦੇ ਵਿਰੁੱਧ ਹੈ, ਇਹ ਲੋਕਤੰਤਰ ਨੂੰ ਕਮਜ਼ੋਰ ਕਰਦਾ ਹੈ। ਜੇਕਰ ਲੋਕਤੰਤਰ ਕਮਜ਼ੋਰ ਹੁੰਦਾ ਹੈ ਤਾਂ ਸਾਡਾ ਭਾਰਤ ਕਮਜ਼ੋਰ ਹੁੰਦਾ ਹੈ।"
ਇਹ ਵੀ ਪੜ੍ਹੋ : UPA ਦਾ ਨਾਂ 'INDIA' ਰੱਖਣ 'ਤੇ 26 ਵਿਰੋਧੀ ਪਾਰਟੀਆਂ ਨੂੰ ਨੋਟਿਸ, ਸ਼ੁੱਕਰਵਾਰ ਨੂੰ ਦੇਣਾ ਹੋਵੇਗਾ ਜਵਾਬ
ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਦੇਸ਼ ਦੇ ਇਤਿਹਾਸ ਦਾ ਕਾਲਾ ਦਿਨ ਹੈ। ਸਰਕਾਰ ਕੋਲ ਕਾਰਵਾਈ ਕਰਨ ਦੀ ਕੋਈ ਤਾਕਤ ਨਹੀਂ ਹੈ। ਸਪੱਸ਼ਟ ਤੌਰ 'ਤੇ ਪ੍ਰਧਾਨ ਮੰਤਰੀ ਕਹਿ ਰਹੇ ਹਨ ਕਿ ਮੈਂ ਸੁਪਰੀਮ ਕੋਰਟ ਨੂੰ ਵੀ ਨਹੀਂ ਮੰਨਦਾ। ਦਿੱਲੀ ਸਰਕਾਰ ਦੇ ਮੁਲਾਜ਼ਮਾਂ ਦੀਆਂ ਸਾਰੀਆਂ ਨੀਤੀਆਂ ਕੇਂਦਰ ਸਰਕਾਰ ਬਣਾਏਗੀ। PM ਬੈਠ ਕੇ ਦੇਖਣਗੇ ਕਿ ਦਿੱਲੀ ਸਰਕਾਰ ਦਾ ਕਿਹੜਾ ਚਪੜਾਸੀ ਕੀ ਕਰਦਾ ਹੈ। ਇਸੇ ਲਈ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ ਹੈ। ਤੁਸੀਂ ਕੇਂਦਰ ਚਲਾਓ, ਦਿੱਲੀ 'ਚ ਦਖਲ ਕਿਉਂ ਦੇ ਰਹੇ ਹੋ? ਇੰਨਾ ਹੰਕਾਰ ਠੀਕ ਨਹੀਂ ਹੈ। ਮੋਦੀ ਜੀ ਨੇ ਸੁਪਰੀਮ ਕੋਰਟ ਦੇ ਹੁਕਮ ਨੂੰ ਪਲਟ ਦਿੱਤਾ ਹੈ।
प्रधानमंत्री जी,
— Arvind Kejriwal (@ArvindKejriwal) August 7, 2023
ये काला क़ानून जनतंत्र के ख़िलाफ़ है, जनतंत्र को कमज़ोर करता है। अगर जनतंत्र कमज़ोर होता है तो हमारा भारत कमज़ोर होता है।
पूरा देश समझ रहा है कि इस बिल के माध्यम से कैसे आप दिल्ली के लोगों के वोट की ताक़त को छीन रहे हैं। दिल्ली के लोगों को ग़ुलाम और बेबस बना… pic.twitter.com/0hAjLfIWXc
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8