ਕੇਜਰੀਵਾਲ ਨੇ ਗੈਂਗਰੇਪ ਪੀੜਤਾ ਨੂੰ 10 ਲੱਖ ਰੁਪਏ ਦੀ ਮਦਦ ਦੇਣ ਦਾ ਕੀਤਾ ਐਲਾਨ
Tuesday, Feb 01, 2022 - 12:07 PM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਕਸਤੂਰਬਾ ਨਗਰ 'ਚ ਸਮੂਹਕ ਜਬਰ ਜ਼ਿਨਾਹ ਦੀ ਸ਼ਿਕਾਰ 20 ਸਾਲਾ ਕੁੜੀ ਨੂੰ 10 ਲੱਖ ਰੁਪਏ ਦੀ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਸਰਕਾਰ ਫਾਸਟ ਟ੍ਰੈਕ ਕੋਰਟ 'ਚ ਉਸ ਦਾ ਪ੍ਰਤੀਨਿਧੀਤੱਵ ਕਰਨ ਲਈ ਇਕ ਕਾਬਿਲ ਵਕੀਲ ਦੀ ਨਿਯੁਕਤੀ ਕਰੇਗੀ। ਪਿਛਲੇ ਹਫ਼ਤੇ ਪੂਰਬੀ ਦਿੱਲੀ ਦੇ ਕਸਤੂਰਬਾ ਨਗਰ ਦੀਆਂ ਸੜਕਾਂ 'ਤੇ 20 ਸਾਲਾ ਕੁੜੀ ਨਾਲ ਹਮਲਾਵਰਾਂ ਵਲੋਂ ਅਗਵਾ ਕਰਨ ਤੋਂ ਬਾਅਦ ਸਮੂਹਕ ਜਬਰ ਜ਼ਿਨਾਹ ਕੀਤਾ ਗਿਆ, ਫਿਰ ਉਸ ਨੂੰ ਸੜਕ 'ਤੇ ਘੁਮਾਇਆ ਗਿਆ। ਇਸ ਦੌਰਾਨ ਕੁੜੀ ਦੇ ਵਾਲ ਕੱਟੇ ਹੋਏ ਸਨ, ਚਿਹਰਾ ਕਾਲਾ ਕੀਤਾ ਗਇਆ ਸੀ ਅਤੇ ਉਸ ਦੇ ਗਲ਼ੇ 'ਚ ਜੁੱਤੀਆਂ ਦੀ ਇਕ ਮਾਲਾ ਪਾਈ ਗਈ ਸੀ।
ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ,''ਮੈਂ ਇਸ ਧੀ ਦੀ ਮਦਦ ਲਈ 10 ਲੱਖ ਰੁਪਏ ਦੀ ਆਰਥਿਕ ਮਦਦ ਦਾ ਆਦੇਸ਼ ਦਿੱਤਾ ਹੈ। ਦਿੱਲੀ ਸਰਕਾਰ ਉਨ੍ਹਾਂ ਨੂੰ ਨਿਆਂ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰੇਗੀ। ਅਸੀਂ ਉਸ ਲਈ ਇਕ ਚੰਗਾ ਵਕੀਲ ਨਿਯੁਕਤ ਕਰਾਂਗੇ। ਅਸੀਂ ਉਸ ਲਈ ਇਕ ਚੰਗਾ ਵਕੀਲ ਨਿਯੁਕਤ ਕਰ ਰਹੇ ਹਾਂ। ਇਸ ਮਾਮਲੇ ਨੂੰ ਫਾਸਟ ਟ੍ਰੈਕ ਵੀ ਕਰਾਂਗੇ ਤਾਂ ਕਿ ਇਸ ਧੀ ਨੂੰ ਜਲਦ ਤੋਂ ਜਲਦ ਨਿਆਂ ਮਿਲੇ।'' ਦਿੱਲੀ ਪੁਲਸ ਨੇ ਇਸ ਮਾਮਲੇ 'ਚ ਹੁਣ ਤੱਕ 8 ਔਰਤਾਂ ਅਤੇ ਇਕ ਪੁਰਸ਼ ਨੂੰ ਗ੍ਰਿਫ਼ਤਾਰ ਕੀਤਾ ਹੈ। ਨਾਲ ਹੀ ਤਿੰਨ ਨਾਬਾਲਗ ਵੀ ਗ੍ਰਿਫ਼ਤਾਰ ਕੀਤੇ ਗਏ ਹਨ। ਪੁਲਸ ਨੇ ਕਿਹਾ ਕਿ ਕੁੜੀ 'ਤੇ 26 ਜਨਵਰੀ ਨੂੰ ਨਿੱਜੀ ਰੰਜਿਸ਼ ਕਾਰਨ ਹਮਲਾ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਗੈਂਗਰੇਪ ਮਾਮਲਾ : ਦਿੱਲੀ ਪੁਲਸ ਨੇ ਅਫ਼ਵਾਹ ਫੈਲਾਉਣ ਦੇ ਦੋਸ਼ 'ਚ ਤਿੰਨ ਵਿਰੁੱਧ ਮਾਮਲਾ ਕੀਤਾ ਦਰਜ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ