ਕੇਜਰੀਵਾਲ ਨੇ 11 ਵਿਧਾਇਕਾਂ ਨੂੰ ਜ਼ਿਲ੍ਹਾ ਵਿਕਾਸ ਕਮੇਟੀਆਂ ਦੇ ਪ੍ਰਧਾਨ ਦੇ ਰੂਪ ''ਚ ਕੀਤਾ ਨਾਮਜ਼ਦ

Sunday, Nov 15, 2020 - 05:48 PM (IST)

ਕੇਜਰੀਵਾਲ ਨੇ 11 ਵਿਧਾਇਕਾਂ ਨੂੰ ਜ਼ਿਲ੍ਹਾ ਵਿਕਾਸ ਕਮੇਟੀਆਂ ਦੇ ਪ੍ਰਧਾਨ ਦੇ ਰੂਪ ''ਚ ਕੀਤਾ ਨਾਮਜ਼ਦ

ਨਵੀਂ ਦਿੱਲੀ (ਭਾਸ਼ਾ)— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦੇ 10 ਅਤੇ ਭਾਜਪਾ ਦੇ ਇਕ ਵਿਧਾਇਕ ਨੂੰ ਜ਼ਿਲ੍ਹਾ ਵਿਕਾਸ ਕਮੇਟੀਆਂ ਦੇ ਪ੍ਰਧਾਨਾਂ ਦੇ ਤੌਰ 'ਤੇ ਨਾਮਜ਼ਦ ਕੀਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਇਨ੍ਹਾਂ 11 ਵਿਧਾਇਕਾਂ ਵਿਚ ਇਕ ਭਾਜਪਾ ਦਾ ਅਤੇ ਬਾਕੀ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਹਨ। ਦਿੱਲੀ ਦੇ 11 ਜ਼ਿਲ੍ਹਿਆਂ ਵਿਚ ਕਮੇਟੀ ਪ੍ਰਧਾਨਾਂ ਦੀ ਨਾਮਜ਼ਦਗੀ ਦੇ ਹੁਕਮ ਇਸ ਹਫ਼ਤੇ ਪ੍ਰਧਾਨ ਸਕੱਤਰ ਸੰਜੀਵ ਖਿਰਵਾਰ ਨੇ ਜਾਰੀ ਕੀਤੇ ਸਨ।

ਸੂਚੀ 'ਚ ਇਹ ਨਾਂ ਸ਼ਾਮਲ—
ਨਵੇਂ ਪ੍ਰਧਾਨਾਂ ਦੇ ਨਾਵਾਂ ਦੀ ਸੂਚੀ 'ਚ ਸ਼ਾਹਦਰਾ ਜ਼ਿਲ੍ਹਾ ਵਿਕਾਸ ਕਮੇਟੀ ਲਈ ਭਾਜਪਾ ਵਿਧਾਇਕ ਜਤਿੰਦਰ ਮਹਾਜਨ ਦਾ ਨਾਂ ਵੀ ਸ਼ਾਮਲ ਹੈ। 'ਆਪ' ਦੇ ਨਾਮਜ਼ਦ ਵਿਧਾਇਕਾਂ ਵਿਚ ਐੱਸ. ਕੇ. ਬੱਗਾ, ਪ੍ਰਮਿਲਾ ਟੋਕਸ (ਨਵੀਂ ਦਿੱਲੀ), ਅਜੇ ਯਾਦਵ, ਸੁਰਿੰਦਰ ਕੁਮਾਰ (ਉੱਤਰੀ-ਪੂਰਬੀ), ਮੁਕੇਸ਼ ਅਹਲਾਵਤ (ਉੱਤਰੀ-ਪੱਛਮੀ) ਅਤੇ ਨਰੇਸ਼ ਯਾਦਵ (ਦੱਖਣੀ) ਸ਼ਾਮਲ ਹਨ।

ਹੁਕਮ ਮੁਤਾਬਕ ਸੰਗਮ ਵਿਹਾਰ ਤੋਂ ਵਿਧਾਇਕ ਦਿਨੇਸ਼ ਮੋਹਨੀਆ ਨੂੰ ਦੱਖਣੀ-ਪੂਰਬੀ ਜ਼ਿਲ੍ਹਾ ਵਿਕਾਸ ਕਮੇਟੀ ਦੇ ਪ੍ਰਧਾਨ ਦੇ ਰੂਪ ਵਿਚ ਨਾਮਜ਼ਦ ਕੀਤਾ ਗਿਆ ਹੈ। ਨਰੇਸ਼ ਬਲਿਆਨ (ਦੱਖਣੀ-ਪੱਛਮੀ) ਜਰਨੈਲ ਸਿੰਘ (ਪੱਛਮੀ) ਅਤੇ ਸੋਮ ਦੱਤ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਦਿੱਲੀ ਸਰਕਾਰ ਦੇ ਆਮ ਪ੍ਰਸ਼ਾਸਨ ਮਹਿਕਮੇ ਦੇ 1999 'ਚ ਜਾਰੀ ਹੁਕਮ ਮੁਤਾਬਕ ਜ਼ਿਲ੍ਹਾ ਵਿਕਾਸ ਕਮੇਟੀ ਦੇ ਪ੍ਰਧਾਨਾਂ ਨੂੰ ਨਾਮਜ਼ਦ ਕਰਨ ਦਾ ਅਧਿਕਾਰ ਮੁੱਖ ਮੰਤਰੀ ਕੋਲ ਹੁੰਦਾ ਹੈ।


author

Tanu

Content Editor

Related News